ਟੋਕੀਓ ਓਲੰਪਿਕ ਦੀਆਂ ਤਿਆਰੀਆਂ ਸ਼ੁਰੂ, ਉਥੇ ਮਿਲਣਗੇ ਈ-ਵੇਸਟ ਨਾਲ ਬਣੇ ਤਮਗੇ

ਟੋਕੀਓ— ਚਾਰ ਸਾਲ ਬਾਅਦ ਟੋਕੀਓ ‘ਚ ਹੋਣ ਵਾਲੀ ਓਲੰਪਿਕ ਦੀਆਂ ਜ਼ੋਰਦਾਰ ਤਿਆਰੀਆਂ ਵਿਚਾਲੇ ਤਮਗਿਆਂ ਲਈ ਵੀ ਕੰਮ ਸ਼ੁਰੂ ਹੋ ਗਿਆ ਹੈ। ਖਿਡਾਰੀਆਂ ਨੂੰ ਈ-ਵੇਸਟ (ਇਲੈਕਟ੍ਰੋਨਿਕ ਕਚਰਾ) ਨਾਲ ਬਣਨ ਵਾਲੇ ਤਮਗੇ ਦਿੱਤੇ ਜਾਣ ਦੀ ਯੋਜਨਾ ਹੈ। ਇਸ ਲਈ ਟੋਕੀਓ ਓਲੰਪਿਕ ਆਯੋਜਨ ਕਮੇਟੀ ਨੇ ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਸਾਹਮਣੇ ਇਹ ਪ੍ਰਸਤਾਵ ਰੱਖਿਆ ਹੈ। ਮਤਲਬ ਕਿ, ਜਿੱਤਣ ਵਾਲੇ ਖਿਡਾਰੀਆਂ ਨੂੰ ਸਮਾਰਟਫੋਨ, ਕੰਪਿਊਟਰ ਆਦਿ ਨਾਲ ਬਣੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਦਿੱਤੇ ਜਾ ਸਕਦੇ ਹਨ।

ਦਰਅਸਲ, ਜਾਪਾਨ ‘ਚ ਹਰ ਸਾਲ ਲਗਭਗ 6 ਲੱਖ 50 ਹਜ਼ਾਰ ਟਨ ਈ-ਵੇਸਟ ਨਿਕਲਦਾ ਹੈ। ਇਸ ਕਚਰੇ ‘ਚ ਇਲੈਕਟ੍ਰੋਨਿਕ ਵੇਸਟ ਸ਼ਾਮਲ ਹੁੰਦੇ ਹਨ। ਦੁਨੀਆ ‘ਚ ਈ-ਵੇਸਟ ਤੋਂ ਨਿਕਲਣ ਵਾਲੇ ਸੋਨੇ ਦਾ ਲਗਭਗ 16 ਫੀਸਦੀ ਅਤੇ ਚਾਂਦੀ ਦਾ 22 ਫੀਸਦੀ ਜਾਪਾਨ ਦੇ ਈ-ਵੇਸਟ ਤੋਂ ਮਿਲਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.