Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਯੂਰਪੀਅਨ ਸਪੋਰਟਸ ਆਫ਼ ਕਬੱਡੀ ਫੈੱਡਰੇਸ਼ਨ ਵੱਲੋਂ ਵਿਸ਼ਵ ਕਬੱਡੀ ਕੱਪ ਦੇ ਮੁਕੰਮਲ ਬਾਈਕਾਟ ਦਾ ਸੱਦਾ

By Admin Published 2 min read

ਮਾਨਹਾਈਮ (ਜਰਮਨੀ), (ਬਸੰਤ ਸਿੰਘ ਰਾਮੂਵਾਲੀਆ)-ਪੰਜਾਬ ‘ਚ ਵਾਪਰ ਰਹੀਆਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਵਾਲੀਆਂ ਘਟਨਾਵਾਂ ਤੋਂ ਦੇਸ਼-ਵਿਦੇਸ਼ ਵਸਦੇ ਹਰ ਸਿੱਖ ਦਾ ਹਿਰਦਾ ਕਾਫ਼ੀ ਦੁਖੀ ਹੈ। ਪੰਜਾਬ ‘ਚ ਆਪਣੇ-ਆਪ ਨੂੰ ਪੰਥਕ ਸਰਕਾਰ ਅਖਵਾਉਂਦੀ ਅਕਾਲੀ-ਭਾਜਪਾ ਸਰਕਾਰ ਅੱਜ ਤੱਕ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਨਹੀਂ ਫ਼ੜ ਸਕੀ ਤੇ ਨਾ ਹੀ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਚੋਰੀ ਕੀਤੇ ਗਏ ਸਰੂਪ ਨੂੰ ਲੱਭ ਸਕੀ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਕੋਈ ਜ਼ਿੰਮੇਵਾਰੀ ਨਹੀਂ ਨਿਭਾਅ ਰਹੀ ਹੈ। ਸਿਰਫ਼ ਬਿਆਨਬਾਜ਼ੀ ਨਾਲ ਸਿੱਖ ਹਿਰਦੇ ਸ਼ਾਂਤ ਨਹੀਂ ਕੀਤੇ ਜਾ ਸਕਦੇ । ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ‘ਤੇ ਰੋਸ ਪ੍ਰਗਟ ਕਰਦਿਆਂ ਇੰਗਲੈਂਡ, ਕੈਨੇਡਾ ਤੇ ਹੋਰ ਦੇਸ਼ਾਂ ਦੀਆਂ ਪ੍ਰਮੁੱਖ ਕਬੱਡੀ ਫੈਡਰੇਸ਼ਨਾਂ ਤੋਂ ਬਾਅਦ ਨਸ਼ੇ ਛਡੋ ਕੋਹੜ ਵੱਢੋ ਦੇ ਮਾਟੋ ਹੇਠ ਵਿਚਰਦੀ ਯੂਰਪੀਅਨ ਸਪੋਰਟਸ ਆਫ਼ ਫੈਡਰੇਸ਼ਨ ਨਾਲ ਸੰਬੰਧਿਤ ਦੇਸ਼ਾਂ ਜਰਮਨੀ, ਫਰਾਂਸ, ਆਸਟਰੀਆ, ਹਾਲੈਂਡ, ਪੁਰਤਗਾਲ ਤੇ ਸਪੇਨ ਦੇ ਕਬੱਡੀ ਪ੍ਰਮੋਟਰਾਂ ਤੇ ਖਿਡਾਰੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ‘ਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਨਾ ਹੀ ਇਸ ਨੂੰ ਦੇਖਣ ਜਾਣਗੇ।ਯੂਰਪੀਅਨ ਸਪੋਰਟਸ ਆਫ਼ ਕਬੱਡੀ ਫ਼ੈਡਰੇਸ਼ਨ ਦੇ ਪ੍ਰਬੰਧਕਾਂ ਨੇ ਹੋਰ ਸਮੂਹ ਕਬੱਡੀ ਫ਼ੈਡਰੇਸ਼ਨਾਂ ਨੂੰ ਵੀ ਪੰਜਾਬ ਸਰਕਾਰ ਦਾ ਧਿਆਨ ਇਸ ਸਮੱਸਿਆ ਵੱਲ ਕੇਂਦਰਤ ਕਰਨ ਲਈ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp