ਸਪੋਰਟਸ ਡੈਸਕ, ਨਵੀਂ ਦਿੱਲੀ। Shubman Gill Health Update: ICC ਵਿਸ਼ਵ ਕੱਪ 2023 ‘ਚ ਆਸਟ੍ਰੇਲੀਆ ਖਿਲਾਫ ਪਹਿਲਾ ਮੈਚ ਨਾ ਖੇਡਣ ਵਾਲੇ ਸ਼ਭਮਨ ਗਿੱਲ ਦੀ ਸਿਹਤ ‘ਤੇ ਵੱਡਾ ਅਪਡੇਟ ਆਇਆ ਹੈ। ਬੀਸੀਸੀਆਈ ਨੇ ਕਿਹਾ ਹੈ ਕਿ ਗਿੱਲ ਭਾਰਤੀ ਟੀਮ ਨਾਲ ਦਿੱਲੀ ਨਹੀਂ ਜਾਣਗੇ ਅਤੇ ਸਿਰਫ ਚੇਨਈ ਵਿੱਚ ਹੀ ਰਹਿਣਗੇ। ਭਾਰਤੀ ਕ੍ਰਿਕਟ ਬੋਰਡ ਦਾ ਕਹਿਣਾ ਹੈ ਕਿ ਇਹ ਨੌਜਵਾਨ ਸਲਾਮੀ ਬੱਲੇਬਾਜ਼ ਵੀ ਬੁੱਧਵਾਰ ਨੂੰ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਮੈਚ ਲਈ ਉਪਲਬਧ ਨਹੀਂ ਹੋਵੇਗਾ।

ਸ਼ੁਭਮਨ ਗਿੱਲ ਦੀ ਫਿਟਨੈੱਸ ਬਾਰੇ ਅੱਪਡੇਟ

BCCI ਨੇ ਆਪਣੇ ਐਕਸ ਅਕਾਊਂਟ ‘ਤੇ ਸ਼ੁਭਮਨ ਗਿੱਲ ਦੀ ਸਿਹਤ ਨਾਲ ਜੁੜੀ ਅਪਡੇਟ ਸ਼ੇਅਰ ਕੀਤੀ ਹੈ। ਬੋਰਡ ਨੇ ਕਿਹਾ ਕਿ ਗਿੱਲ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹਨ ਤੇ ਉਹ ਚੇਨਈ ‘ਚ ਹੀ ਰਹਿਣਗੇ। ਗਿੱਲ ਚੇਨਈ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰਹਿਣਗੇ। ਇਸ ਦੇ ਨਾਲ ਹੀ ਭਾਰਤੀ ਬੱਲੇਬਾਜ਼ ਅਫਗਾਨਿਸਤਾਨ ਖਿਲਾਫ 11 ਅਕਤੂਬਰ ਨੂੰ ਹੋਣ ਵਾਲੇ ਮੈਚ ਤੋਂ ਵੀ ਖੁੰਝ ਜਾਣਗੇ। ਬੋਰਡ ਦਾ ਕਹਿਣਾ ਹੈ ਕਿ ਗਿੱਲ 9 ਅਕਤੂਬਰ ਨੂੰ ਟੀਮ ਇੰਡੀਆ ਨਾਲ ਚੇਨਈ ਤੋਂ ਦਿੱਲੀ ਲਈ ਰਵਾਨਾ ਨਹੀਂ ਹੋਣਗੇ।

ਡੇਂਗੂ ਦੀ ਲਪੇਟ ਵਿੱਚ ਆਇਆ ਗਿੱਲ

ਆਈਸੀਸੀ ਵਿਸ਼ਵ ਕੱਪ 2023 ਵਿੱਚ ਆਸਟਰੇਲੀਆ ਖ਼ਿਲਾਫ਼ ਮੈਚ ਤੋਂ ਪਹਿਲਾਂ ਸ਼ੁਭਮਨ ਗਿੱਲ ਡੇਂਗੂ ਤੋਂ ਪ੍ਰਭਾਵਿਤ ਹੋਏ ਸਨ। ਗਿੱਲ ਦੇ ਡੇਂਗੂ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਕਾਰਨ ਉਸ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ਨੂੰ ਹੀ ਮਿਸ ਕਰਨਾ ਪਿਆ। ਸ਼ੁਭਮਨ ਗਿੱਲ ਦਾ ਲਗਾਤਾਰ ਦੂਜੇ ਮੈਚ ਤੋਂ ਬਾਹਰ ਹੋਣਾ ਯਕੀਨੀ ਤੌਰ ‘ਤੇ ਭਾਰਤੀ ਟੀਮ ਲਈ ਬੁਰੀ ਖ਼ਬਰ ਹੈ। ਹੁਣ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਗਿੱਲ 14 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਮੈਦਾਨ ‘ਚ ਉਤਰਨਗੇ ਜਾਂ ਨਹੀਂ।