ਅਮਰੀਕ ਕਟਾਰੀਆ, ਮੁਕੰਦਪੁਰ : ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਟਰੈਫਿਕ ਤੇ ਨਸ਼ਿਆਂ ਦੇ ਵਿਸ਼ੇ ‘ਤੇ ਸੈਮੀਨਾਰ ਦਾ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਕੂਲ ਪਿੰ੍ਸੀਪਲ ਪਰਮਜੀਤ ਕੌਰ ਨੇ ਟਰੈਫਿਕ ਐਜੂਕੇਸ਼ਨ ਸੈੱਲ ਨਵਾਂਸ਼ਹਿਰ ਦੇ ਇੰਚਾਰਜ ਏਐੱਸਆਈ ਪ੍ਰਵੀਨ ਕੁਮਾਰ ਤੇ ਸਤਨਾਮ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆ ਨੂੰ ਆਖਿਆ ਅਤੇ ਵਿਦਿਆਰਥੀਆਂ ਨੂੰ ਉਨਾਂ੍ਹ ਦੀ ਸ਼ਖ਼ਸੀਅਤ ਤੋਂ ਜਾਣੂੰ ਕਰਵਾਇਆ। ਬਾਅਦ ਏਐੱਸਆਈ ਕੁਮਾਰ ਵਿਦਿਆਰਥੀਆਂ ਨੂੰ ਦੱਸਿਆ ਕਿ ਸੜਕੀ ਨਿਯਮਾਂ ਦੀ ਉਲੰਘਣਾ, ਅਣਗਹਿਲੀ ਅਤੇ ਬੇਧਿਆਨੀ ਨਾਲ ਅੱਜ ਜ਼ਿਆਦਾਤਰ ਦੁਰਘਟਨਾਵਾਂ ਹੋ ਰਹੀਆਂ ਹਨ, ਜਿਸ ‘ਚ ਕੀਮਤੀ ਜਾਨਾਂ ਜਾ ਰਹੀਆਂ ਹਨ। ਇਸ ਤੋਂ ਬਚਾਅ ਕਰਨ ਲਈ ਜੀਵਨ ‘ਚ ਸੜਕੀ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਨਸ਼ਿਆਂ ਦੇ ਸਰੀਰ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਨਸ਼ੇ ਵਿਅਕਤੀ ਤੇ ਸਮਾਜ ਦੋਵਾਂ ਲਈ ਬਹੁਤ ਹੀ ਖ਼ਤਰਨਾਕ ਹਨ। ਆਖਿਰ ‘ਚ ਵਿਦਿਆਰਥੀਆਂ ਨੇ ਸਹੁੰ ਚੁੱਕੀ। ਇਸ ਮੌਕੇ ਲੈਕ.ਦਲਜੀਤ ਕੌਰ, ਲੈਕ. ਬਲਵਿੰਦਰ ਸਿੰਘ, ਲੈਕ. ਰਾਜਵਿੰਦਰ ਸਿੰਘ, ਲੈਕ. ਅੰਜੂ ਮਹਿੰਮੀ, ਲੈਕ. ਰਣਜੀਤ ਕੌਰ, ਲੈਕ.ਅਨੁਰਾਧਾ, ਲੈਕ.ਪ੍ਰਵੀਨ, ਲੈਕ.ਰਣਜੀਤ ਸਿੰਘ, ਲੈਕ.ਮਨਪ੍ਰਰੀਤ ਕੌਰ, ਲੈਕ.ਬੰਦਨਾ ਖੰਨਾ, ਲੈਕ.ਪਿੰ੍ਸ, ਲੈਕ.ਗੁਰਪ੍ਰਰੀਤ ਕੌਰ, ਲੈਕ.ਨਿਤਿਕਾ ਅਤੇ ਵਿਦਿਆਰਥੀ ਵੀ ਹਾਜ਼ਰ ਸਨ।