ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ

ਝੋਨੇ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਦਿੜ੍ਹਬਾ ਮੰਡੀ ਵਿੱਚ ਪਹਿਲੀ ਫਸਲ ਲੈ ਕੇ ਆਏ ਪਿੰਡ ਰੋਗਲਾ ਦੇ ਕਿਸਾਨ ਗੋਰਾ ਸਿੰਘ ਦਾ ਆੜਤੀਆਂ ਨੇ ਭਰਵਾਂ ਸੁਅਗਤ ਕੀਤਾ ਗਿਆ। ਆੜਤੀਆਂ ਨੇ ਕਿਸਾਨ ਗੋਰਾ ਸਿੰਘ ਦਾ ਮੂੰਹ ਮਿੱਠਾ ਕਰ ਕੇ ਖੁਸ਼ਆਮਦੀਦ ਕਿਹਾ ਗਿਆ। ਆੜਤੀ ਐਸੋਸੀਏਸ਼ਨ ਦਾ ਪ੍ਰਧਾਨ ਦਰਸ਼ਨ ਸਿੰਘ ਘੁਮਾਣ ਅਤੇ ਸੰਜੇ ਬਾਂਸਲ ਨੇ ਕਿਹਾ ਕਿ ਕਿਸਾਨ ਗੋਰਾ ਸਿੰਘ ਵਾਸੀ ਰੋਗਲਾ ਦਿੜ੍ਹਬਾ ਮੰਡੀ ਵਿੱਚ ਬਾਸਮਤੀ ਦੀ ਕਿਸਮ 1509 ਲੈ ਕੇ ਆਇਆ ਹੈ। ਝੋਨਾ ਖਰੀਦ ਦੀਆਂ ਸਾਰੀਆਂ ਮਾਪਦੰਡਾਂ ਉਤੇ ਪੂਰਾ ਉਤਰਦਾ ਅਤੇ ਉਸ ‘ਚ ਨਮੀ ਵੀ ਸ਼ਰਤਾਂ ਅਨੁਸਾਰ ਹੀ ਪਾਈ ਗਈ। ਇਸ ਕਰ ਕੇ ਕਿਸਾਨ ਦੀ ਫਸਲ ਖਰੀਦ ਕੇ ਉਸ ਨੂੰ ਸ਼ਾਮ ਨੂੰ ਘਰ ਭੇਜ ਦਿੱਤਾ ਗਿਆ ਹੈ। ਪ੍ਰਰਾਈਵੇਟ ਤੌਰ ‘ਤੇ ਝੋਨੇ ਕੀਮਤ 3650 ਰੁਪਏ ਪ੍ਰਤੀ ਕੁਇੰਟਲ ਖਰੀਦ ਕੀਤੀ ਗਈ ਹੈ। ਉਨਾਂ੍ਹ ਕਿਹਾ ਕਿ ਬੇਸ਼ੱਕ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਪਰ ਪ੍ਰਰਾਇਵੇਟ ਤੌਰ ਉਤੇ ਖਰੀਦ ਸ਼ੁਰੂ ਕਰ ਦਿੱਤੀ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਮਾਪਦੰਡਾਂ ਅਨੁਸਾਰ ਫਸਲ ਮੰਡੀ ‘ਚ ਲਿਆਉਣ ਤਾਂ ਕਿਸੇ ਵੀ ਕਿਸਾਨ ਨੂੰ ਕੋਈ ਜਿੱਕਤ ਨਹੀਂ ਆਵੇਗੀ। ਇਸ ਦੇ ਨਾਲ ਬਾਹਰਲੀ ਕਿਸੇ ਵੀ ਮੰਡੀ ਵਿੱਚ ਦਿੜ੍ਹਬਾ ਇਲਾਕੇ ਦੇ ਲੋਕ ਨਾਲ ਜਾਣ ਉਨਾਂ੍ਹ ਦਾ ੋਸਾਰੀ ਫਸਲ ਇੱਥੇ ਹਾ ਖਰੀਦੀ ਜਾਵੇਗੀ। ਇਸ ਮੌਕੇ ਹਰਮੇਸ਼ ਕੁਮਾਰ, ਕੀਮਤ ਰਾਏ, ਓਪਿੰਦਰ ਕੁਮਾਰ, ਪੇ੍ਮ ਕੁਮਾਰ, ਸੁਖਚੈਨ ਸਿੰਘ ਘੁਮਾਣ, ਪੂਰਨ ਚੰਦ ਅਤੇ ਹੋਰ ਹਾਜਰ ਸਨ। ਫੋਟੋ-14ਡੀਆਰਬੀ-2 ਕੈਪਸ਼ਨ-ਦਿੜ੍ਹਬਾ ਵਿਖੇ ਆੜਤੀਏ ਕਿਸਾਨ ਦੀ ਫਸਲ ਖਰੀਦ ਸਮੇਂ ਬੋਲੀ ਲਾਉਦੇ ਹੋਏ।