ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ
ਜੈ ਵਾਟਿਕਾ ਪਬਲਿਕ ਸਕੂਲ ਬਰਨਾਲਾ ਵਿਖੇ ਹਿੰਦੀ ਦਿਵਸ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਹਿੰਦੀ ਸਰਗਰਮੀ ਕਰਵਾਈ ਗਈ । ਛੋਟੇ ਬੱਚਿਆਂ ਨੂੰ ਵੱਖ-ਵੱਖ ਤਸਵੀਰਾਂ ਦਿਖਾਈਆਂ ਗਈਆਂ ਤੇ ਹਿੰਦੀ ‘ਚ ਫਲਾਂ, ਜਾਨਵਰਾਂ, ਫੁੱਲਾਂ ਤੇ ਸਬਜ਼ੀਆਂ ਦੇ ਨਾਮ ਦੱਸੇ ਗਏ। ਵੱਡੇ ਬੱਚਿਆਂ ਨੂੰ ਕਈ ਸ਼ਬਦਾਂ ਤੇ ਵਿਰੋਧੀ ਸ਼ਬਦਾਂ ਲਈ ਇੱਕ ਸ਼ਬਦ ਸਮਝਾਇਆ ਗਿਆ ਸੀ। ਵਿਦਿਆਰਥੀਆਂ ਤੇ ਅਧਿਆਪਕਾਵਾਂ ਵੱਲੋਂ ਕਵਿਤਾਵਾਂ ਪੜ੍ਹੀਆਂ ਗਈਆਂ। ਕੁਝ ਬੱਚਿਆਂ ਨੇ ਹਿੰਦੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਅਧਿਆਪਕਾਂ ਵੱਲੋਂ ਦੋਹਾ ਪਾਠ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪਿੰ੍ਸੀਪਲ ਰਿੰਕੀ ਚੱਕਰਵਰਤੀ ਸਿੰਘ ਨੇ ਵਿਦਿਆਰਥੀਆਂ ਤੇ ਅਧਿਆਪਕਾਵਾਂ ਨੂੰ ਹਿੰਦੀ ਭਾਸ਼ਾ ਦੀ ਮਿਠਾਸ ਤੇ ਪੇ੍ਰਰਣਾਦਾਇਕ ਕਵਿਤਾਵਾਂ ਤੋਂ ਪੇ੍ਰਰਣਾ ਲੈਣ ਦੀ ਸਿੱਖਿਆ ਦਿੱਤੀ।



