ਪੱਤਰ ਪ੍ਰਰੇਰਕ, ਸਮਰਾਲਾ : ਪਿੰਡ ਘੁੰਗਰਾਲੀ ਸਿੱਖਾਂ ਗੁਰਦੁਆਰਾ ਅਟਾਰੀ ਸਾਹਿਬ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛੋਹ ਪ੍ਰਰਾਪਤ ਹੈ, ਵਿਖੇ 96ਵਾਂ ਜੋੜ ਮੇਲਾ 22 ਤੋਂ 24 ਨਵੰਬਰ ਤਕ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮੁਖਤਿਆਰ ਸਿੰਘ ਤੇ ਜਸਵੀਰ ਸਿੰਘ ਓਟਾਲ ਨੇ ਦੱਸਿਆ ਇਸ ਜੋੜ ਮੇਲੇ ਮੌਕੇ 20 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਤੇ 22 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਜੋ ਇਲਾਕੇ ਦੇ ਵੱਖ-ਵੱਖ ਪਿੰਡਾਂ ਹੇਡੋਂ, ਮੱਲ ਮਾਜਰਾ, ਸੰਗਤਪੁਰਾ, ਸਰਵਰਪੁਰ, ਬਘੌਰ, ਘਰਖਣਾ, ਦਿਆਲਪੁਰਾ, ਕੋਟਲਾ ਸਮਸ਼ਪੁਰ ‘ਚੋਂ ਦੀ ਲੰਘਦਾ ਹੋਇਆ ਵਾਪਸ ਇਸੇ ਗੁਰੁਦਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਤੋਂ ਇਲਾਵਾ ਸ਼ਾਮ ਨੂੰ ਦੀਵਾਨ ਸਜਾਏ ਜਾਣਗੇ ਤੇ 23 ਤੇ 24 ਨਵੰਬਰ ਨੂੰ ਕਥਾਵਾਚਕ, ਇੰਟਰਨੈਸ਼ਨਲ ਢਾਡੀ ਜਥੇ, ਕਵੀਸ਼ਰੀ ਜਥੇ, ਕੀਰਤਨੀਏ ਜਥੇ ਸੰਗਤ ਨੂੰ ਗੁਰੂ ਗੰ੍ਥ ਸਾਹਿਬ ਦੀ ਪਵਿੱਤਰ ਬਾਣੀ ਨਾਲ ਨਿਹਾਲ ਕਰਨਗੇ।