ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ: ਭੇਜੇ ਗਏ ਕੀਮਤੀ ਪਾਰਸਲ ਬਾਰੇ ਪਤਾ ਕਰਵਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਵਿਅਕਤੀ ਨੇ ਗੂਗਲ ਤੇ ਸਰਚ ਕਰਕੇ ਕੋਰੀਅਰ ਕੰਪਨੀ ਦਾ ਨੰਬਰ ਹਾਸਿਲ ਕੀਤਾ ਅਤੇ ਉਸ ਨੰਬਰ ਉੱਪਰ ਸੰਪਰਕ ਕਰ ਲਿਆ l ਵਿਅਕਤੀ ਨੇ ਸ਼ਾਤਰ ਠੱਗ ਵੱਲੋਂ ਦਿੱਤੇ ਗਏ ਲਿੰਕ ਉੱਪਰ 5 ਲੱਖ ਰੁਪਏ ਤਾਂ ਅਦਾ ਕੀਤੇ ਹੀ ਇਸ ਦੇ ਨਾਲ ਹੀ ਠੱਗ ਨੇ ਉਸ ਦੇ ਖਾਤੇ ਚੋਂ ਵੀ 1 ਲੱਖ 36 ਹਜਾਰ ਰੁਪਏ ਕਢਵਾ ਲਏ l ਇਸ ਮਾਮਲੇ ਸਬੰਧੀ ਗਿਆਸਪੁਰਾ ਦੇ ਰਹਿਣ ਵਾਲੇ ਬਲੇੰਦਰਾ ਕੁਮਾਰ ਸ਼ਰਮਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀl ਜਾਂਚ ਦੇ ਦੌਰਾਨ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਵਿੰਦੂ ਰਵਿੰਦਰ ਯਾਦਵ ਅਤੇ ਮਨੋਜ ਕੁਮਾਰ ਦੇ ਖਿਲਾਫ ਧੋਖਾਧੜੀ ਅਪਰਾਧਕ ਸਾਜਿਸ਼ ਅਤੇ ਆਈਟੀ ਐਕਟ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ l ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਬਲੇਦਰਾਂ ਕੁਮਾਰ ਨੇ ਦੱਸਿਆ ਕਿ ਸਾਲ ਦੀ ਸ਼ੁਰੂਆਤ ਵਿੱਚ ਉਸਨੇ ਕੀਮਤੀ ਪਾਰਸ਼ਲ ਇੱਕ ਕੋਰੀਅਰ ਕੰਪਨੀ ਦੇ ਜ਼ਰੀਏ ਕੀਤੇ ਭੇਜਿਆ, ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਪਾਰਸਲ ਆਪਣੀ ਜਗ੍ਹਾ ਤੇ ਨਹੀਂ ਪਹੁੰਚਿਆ l ਬਲੇਦਰਾਂ ਨੇ ਪਾਰਸਲ ਸਬੰਧੀ ਜਾਣਕਾਰੀ ਲੈਣ ਲਈ ਗੂਗਲ ਤੇ ਸਰਚ ਕੀਤਾ ਅਤੇ ਕੰਪਨੀ ਦਾ ਨੰਬਰ ਹਾਸਿਲ ਕਰਕੇ ਦਿੱਲੀ ਫੋਨ ਕਰ ਲਿਆl ਫੋਨ ਰਸੀਵ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਆਖਿਆ ਕਿ ਪਾਰਸਲ ਉਨ੍ਹਾਂ ਦੇ ਕੋਲ ਰੁਕਿਆ ਹੋਇਆ ਹੈ ਅਤੇ ਉਨ੍ਹਾਂ ਨੂੰ 5 ਲੱਖ ਰੁਪਏ ਅਦਾ ਕਰਨੇ ਪੈਣਗੇ l ਉਸ ਵੱਲੋਂ ਭੇਜੇ ਗਏ ਲਿੰਕ ਉੱਪਰ ਬਲੇਦਰਾ 5 ਲੱਖ ਰੁਪਏ ਟਰਾਂਸਫਰ ਕਰ ਦਿੱਤੇ l ਕੁਝ ਹੀ ਸਮੇਂ ਬਾਅਦ ਬਕੈਂਦਰਾਂ ਦੇ ਖਾਤੇ ਵਿੱਚ ਚਾਰ ਟਰਾਂਜੈਕਸ਼ਨਾਂ ਹੋਈਆਂ ਅਤੇ ਠੱਗ ਵੱਲੋਂ 1 ਲਖ36 ਹਜਾਰ ਰੁਪਏ ਕਢਵਾ ਲਏ ਗਏl ਇਸ ਸਬੰਧੀ ਅਪ੍ਰੈਲ ਮਹੀਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ l ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ l