ਪ੍ਰਯਾਗਰਾਜ (ਏਜੰਸੀ) : ਮਥੁਰਾ ਵਿੱਚ ਸ੍ਰੀਕ੍ਰਿਸ਼ਨ ਜਨਮ ਭੂਮੀ ਕੰਪਲੈਕਸ ‘ਚ ਸਥਿਤ ਸ਼ਾਹੀ ਈਦਗਾਹ ਕੰਪਲੈਕਸ ‘ਚ ਸਰਵੇ ਦੀ ਧਿਰ ਦੀ ਮੰਗ ਇਲਾਹਾਬਾਦ ਹਾਈ ਕੋਰਟ ਨੇ ਮਨਜ਼ੂਰ ਕਰ ਲਈ ਹੈ। ਹਿੰਦੂ ਧਿਰ ਨੇ ਇਸ ਨੂੰ ਆਪਣੀ ਵੱਡੀ ਜਿੱਤ ਦੱਸਿਆ ਹੈ। 18 ਦਸੰਬਰ ਨੂੰ ਹੋਣ ਵਾਲੀ ਸੁਣਵਾਈ ‘ਚ ਸਰਵੇ ਲਈ ਕੋਰਟ ਕਮਿਸ਼ਨਰ ਦੀ ਨਿਯੁਕਤੀ ਅਤੇ ਸਰਵੇ ਦੇ ਨਿਯਮਾਂ ‘ਤੇ ਫ਼ੈਸਲਾ ਹੋਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਾਰਾਣਸੀ ਸਥਿਤ ਗਿਆਨਵਾਪੀ ਮਾਮਲੇ ਵਿੱਚ ਵੀ ਇਸੇ ਤਰਜ ‘ਤੇ ਸਰਵੇ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੇ ਮੰਦਰ ਹੋਣ ਦੇ ਸਬੂਤ ਮਿਲੇ ਸਨ।
ਇਸ ਮਾਮਲੇ ਵਿੱਚ ਬੀਤੀ 16 ਨਵੰਬਰ ਨੂੰ ਸੁਣਵਾਈ ਹੋਈ ਸੀ। ਹਿੰਦੂ ਧਿਰ ਵੱਲੋਂ ਜਸਟਿਸ ਮਿਅੰਕ ਕੁਮਾਰ ਜੈਨ ਦੀ ਸਿੰਗਲ ਬੈਂਚ ਕੋਲ ਸਰਵੇ ਲਈ ਕੋਰਟ ਕਮਿਸ਼ਨਰ ਨਿਯੁਕਤ ਕਰਨ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ। ਪਿਛਲੀ ਸੁਣਵਾਈ ‘ਚ ਜੱਜ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ।
ਵੀਰਵਾਰ ਨੂੰ ਹੋਈ ਸੁਣਵਾਈ ‘ਚ ਹਾਈ ਕੋਰਟ ਨੇ ਕੋਰਟ ਕਮਿਸ਼ਨਰ ਨਿਯੁਕਤ ਕਰਨ ਦੀ ਆਗਿਆ ਦੇ ਦਿੱਤੀ ਸੀ। ਹੁਣ ਅਦਾਲਤ ਵੱਲੋ. ਕਮਿਸ਼ਨਰ ਦਾ ਨਾਂ ਤੈਅ ਕੀਤਾ ਜਾਵੇਗਾ। ਸਰਵੇ ਦੀ ਸਮਾਂ ਹੱਦ ਵੀ ਤੈਅ ਕੀਤੀ ਜਾਵੇਗੀ। ਵਿਵਾਦਿਤ ਸਥਾਨ ਦਾ ਫੋਟੋ-ਵੀਡੀਓ ਸਰਵੇ ਕੀਤਾ ਜਾਵੇਗਾ ਅਤੇ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇਗੀ। ਕੋਰਟ ਕਮਿਸ਼ਨਰ ਕੌਣ ਹੋਵੇਗਾ ਅਤੇ ਸਰਵੇ ਰਿਪੋਰਟ ਕਦੋਂ ਤੱਕ ਪੇਸ਼ ਕਰਨੀ ਹੋਵੇਗੀ, ਇਸ ‘ਤੇ 18 ਦਸੰਬਰ ਨੂੰ ਸੁਣਵਾਈ ਹੋਵੇਗੀ।
ਸਾਧਵੀ ਰਿਤੰਭਰ ਦੀ ਪ੍ਰਤੀਕਿਰਆ
ਸਰਵੇ ਦੀ ਆਗਿਆ ਦੇ ਹਾਈ ਕੋਰਟ ਦੇ ਫ਼ੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸਾਧਵੀ ਰਿਤੰਭਰਾ ਨੇ ਕਿਹਾ, ਕੋਰਟ ਦਾ ਫ਼ੈਸਲਾ ਸੁਖਦ ਅਹਿਸਾਸ ਦੇਣ ਵਾਲਾ ਹੈ। ਸ੍ਰੀਕ੍ਰਿਸ਼ਨ ਜਨਮ ਭੂਮੀ ਦਾ ਸੱਚ ਸਾਰਿਆਂ ਨੂੰ ਪਤਾ ਹੈ। ਦੂਜੇ ਪੱਖ ਨੂੰ ਖੁਦ ਹੀ ਜ਼ਮੀਨ ਛੰਡ ਦੇਣੀ ਚਾਹੀਦੀ ਹੈ।
ਉੱਤਰ ਪ੍ਰਦੇਸ਼ ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਿਆ ਨੇ ਐਕਸ ‘ਤੇ ਲਿਖਿਆ, ਜੈ ਸ੍ਰੀਕ੍ਰਿਸ਼ਨ।।


