ਦਲਵਿੰਦਰ ਸਿੰਘ ਰਛੀਨ, ਰਾਏਕੋਟ : ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀ ਰੱਸਾਕਸ਼ੀ ਟੀਮਾਂ ਨੇ ਰਾਏਕੋਟ ਜ਼ੋਨ ਦੇ ਰੱਸਾਕਸ਼ੀ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਹੂੰਝਾ ਫੇਰ ਜਿੱਤਾਂ ਦਰਜ ਕੀਤੀਆਂ ਹਨ। ਇਸ ਦੌਰਾਨ ਸਕੂਲ ਦੇ ਖਿਡਾਰੀਆਂ ਨੇ ਅੰਡਰ-14, 17 ਤੇ 19 ਗਰੁੱਪਾਂ ਦੀਆਂ ਤਿੰਨੇ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ।
ਜੇਤੂ ਟੀਮਾਂ ‘ਚ ਅਭੀਜੋਤ ਸਿੰਘ ਬੱਸੀਆਂ, ਜੋਬਨਵੀਰ ਸਿੰਘ ਬੱਸੀਆਂ, ਗੁਰਜੋਤ ਸਿੰਘ ਰੂੰਮੀ, ਜਸ਼ਨਪ੍ਰਰੀਤ ਸਿੰਘ ਲੰਮਾ, ਤਰਨਪ੍ਰਰੀਤ ਸਿੰਘ ਲੱਖਾ, ਅਕਾਸ਼ਦੀਪ ਸਿੰਘ ਚਚਰਾੜੀ, ਦਲਜੀਤ ਸਿੰਘ ਬਿੰਜਲ, ਮਹਿਕਨੂਰ ਸਿੰਘ ਰੂੰਮੀ, ਹਰਸ਼ਦੀਪ ਸਿੰਘ ਸਿਵੀਆਂ, ਕਰਨਦੀਪ ਸਿੰਘ ਬੋਪਾਰਾਏ ਖੁਰਦ, ਮਹਿਕਪ੍ਰਰੀਤ ਸਿੰਘ ਤਾਜਪੁਰ, ਪ੍ਰਭਜੋਤ ਸਿੰਘ ਜਲਾਲਦੀਵਾਲ, ਅਮਨਦੀਪ ਸਿੰਘ ਛੀਨੀਵਾਲ ਖੁਰਦ, ਬਲਰਾਜ ਸਿੰਘ ਤਾਜਪੁਰ, ਜਸਕਰਨ ਸਿੰਘ ਜਲਾਲਦੀਵਾਲ, ਸੁਰਿੰਦਰ ਸਿੰਘ ਨੱਥੋਵਾਲ, ਹਰਮਨ ਸਿੰਘ ਭੈਣੀ ਬੜਿੰਗਾ ਸੁਖਵਿੰਦਰ ਸਿੰਘ ਬੱਸੀਆਂ ਦਿਲਪ੍ਰਰੀਤ ਸਿੰਘ ਤਾਜਪੁਰ, ਪੈਮਨਪ੍ਰਰੀਤ ਸਿੰਘ ਬੱਸੀਆਂ, ਹਰਵਿੰਦਰ ਸਿੰਘ ਝੋਰੜਾਂ, ਤਰਨਪ੍ਰਰੀਤ ਸਿੰਘ ਬੱਸੂਵਾਲ ਆਦਿ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ।
ਸਕੂਲ ਪੁੱਜਣ ‘ਤੇ ਜੇਤੂ ਖਿਡਾਰੀਆਂ ਦਾ ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ ਤੇ ਪਿੰ੍ਸੀਪਲ ਹਰਪ੍ਰਰੀਤ ਕੌਰ ਨੇ ਹੌਸਲਾ ਅਫਜਾਈ ਕਰਦਿਆਂ ਸਨਮਾਨਿਤ ਕੀਤਾ। ਇਸ ਸਮੇਂ ਕੋਚ ਬਲਕਾਰ ਸਿੰਘ, ਜਸਵਿੰਦਰ ਸਿੰਘ, ਵੀਰਾਂ ਬਾਲੀ ਕੌੜਾ, ਦਵਿੰਦਰਜੀਤ ਕੌਰ, ਜਗਰੂਪ ਸਿੰਘ, ਵੀਰ ਕੌਰ ਆਦਿ ਹਾਜ਼ਰ ਸਨ।



