ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲੁਧਿਆਣਾ ਡਿੰਪਲ ਮਦਾਨ, ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਡ ਟੈਕਨੋਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਗ੍ਰੀਨ ਸਕੂਲ ਪੋ੍ਗਰਾਮ ਤਹਿਤ ਇਕ ਦਿਨਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਨਰਿੰਦਰ ਪਾਲ ਵਰਮਾ ਪਿੰ੍ਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ/ਜ਼ਿਲ੍ਹਾ ਕੋਆਡੀਨੇਟਰ ਰਿਸੋਰਸ ਪਰਸਨ ਜਸਵੀਰ ਸਿੰਘ ਡੀਐੱਮ ਸਾਇੰਸ, ਜਿਲ੍ਹਾ ਕੋਆਡੀਨੇਟਰ ਰਿਸੋਰਸ ਪਰਸਨ ਮਨਪ੍ਰਰੀਤ ਸਿੰਘ ਬੀਐੱਮ ਸਾਇੰਸ ਵੱਲੋਂ ਕਰਵਾਈ ਗਈ। ਇਹ ਵਰਕਸ਼ਾਪ ਵਾਤਾਵਰਨ ਸਿੱਖਿਆ ਕਿਰਿਆਵੀ ਰੂਪ ਵਿਸ਼ੇ ਅਧੀਨ ਕਰਵਾਈ ਗਈ। ਇਸ ਵਰਕਸ਼ਾਪ ‘ਚ ਭੋਜਨ, ਪਾਣੀ, ਧਰਤੀ, ਊਰਜਾ, ਹਵਾ, ਰਹਿੰਦ-ਖੂੰਹਦ ਵਿਸ਼ਿਆਂ ਤੇ ਸਕੂਲ ਪੱਧਰ ‘ਤੇ ਕਿਵੇਂ ਸੰਭਾਲ ਕਰਨੀ ਹੈ, ਬਾਰੇ ਦੱਸਿਆ ਗਿਆ।
ਇਸ ਵਰਕਸ਼ਾਪ ਵਿੱਚ ਸੁਾਮਾਨ ਮਦਾਨ ਪਿੰ੍ਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲੀ/ਬਲਾਕ ਨੋਡਲ ਅਫਸਰ ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਸਕੂਲ ਇੰਚਾਰਜ ਸੰਦੀਪ ਕੌਰ ਅਤੇ ਸਮੂਹ ਸਟਾਫ਼ ਵੱਲੋਂ ਇਸ ਵਰਕਸ਼ਾਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ‘ਚ ਸਹਿਯੋਗ ਦਿੱਤਾ ਗਿਆ।


