Ad-Time-For-Vacation.png

ਕੈਨੇਡਾ ਦੇ ਨਾਗਰਿਕਾਂ ਨੇ ਪ੍ਰੋਫੈਸਰ ਸਾਈਬਾਬਾ ਦੀ ਰਿਹਾਈ ਲਈ ਕੈਨੇਡਾ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ

28 ਮਾਰਚ ਨੂੰ ਕੈਨੇਡਾ ਦੇ ਅਗਾਂਹਵਧੂ ਪ੍ਰਕਾਸ਼ਨ ਰੈਡੀਕਲ ਦੇਸੀ ਦੇ ਨੁਮਾਇੰਦਿਆਂ ਦੇ ਵਫ਼ਦ ਨੇ ਸਮਾਜਿਕ ਕਾਰਕੁੰਨ ਪ੍ਰੋਫੈਸਰ ਸਾਈਬਾਬਾ ਦੀ ਰਿਹਾਈ ਲਈ ਕੈਨੇਡਾ ਦੀ ਸਪੋਰਟਸ ਅਤੇ ਅਪਾਹਜ ਵਿਅਕਤੀਆਂ ਲਈ ਮੰਤਰੀ ਕਾਰਲਾ ਕੁਆਲਟਰੂ ਤੋਂ ਇਸ ਮਾਮਲੇ ਵਿਚ ਦਖ਼ਲ ਦੀ ਮੰਗ ਕਰਦੇ ਹੋਏ ਉਸਦੇ ਡੈਲਟਾ ਸਥਿਤ ਹਲਕਾ ਦਫ਼ਤਰ ਵਿਖੇ ਮੁਲਾਕਾਤ ਕਰਕੇ ਸਮੂਹਿਕ ਚਿੱਠੀ ਉਸਨੂੰ ਸੌਂਪੀ। 100 ਵਿਅਕਤੀਆਂ ਵਲੋਂ ਦਸਤਖ਼ਤ ਕੀਤੀ ਚਿੱਠੀ ਵਿਚ ਕੈਨੇਡਾ, ਜੋ ਦੁਨੀਆ ਵਿਚ ਮਨੁੱਖੀ ਹੱਕਾਂ ਦਾ ਆਗੂ ਹੋਣ ਦੇ ਦਾਅਵੇ ਕਰਦਾ ਹੈ, ਤੋਂ ਮੰਗ ਕੀਤੀ ਗਈ ਕਿ ਇਹ ਹਿੰਦੁਸਤਾਨ ਸਰਕਾਰ ਉੱਪਰ ਪ੍ਰੋਫੈਸਰ ਸਾਈਬਾਬਾ ਨੂੰ ਰਿਹਾਅ ਕਰਨ ਲਈ ਦਬਾਓ ਪਾਵੇ, ਜੋ 90% ਅਪਾਹਜ ਹੈ ਅਤੇ ਵੀਲ੍ਹ-ਚੇਅਰ ਉੱਪਰ ਨਿਰਭਰ ਹੈ।

ਪ੍ਰੋਫੈਸਰ ਸਾਈਬਾਬਾ ਨੂੰ ਮਾਰਚ ਦੇ ਸ਼ੁਰੂ ਵਿਚ ਜਾਬਰ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ ਤਹਿਤ ਆਦਿਵਾਸੀਆਂ ਅਤੇ ਘੱਟਗਿਣਤੀਆਂ ਸਮੇਤ ਦੱਬੇਕੁਚਲੇ ਭਾਈਚਾਰਿਆਂ ਦੇ ਹੱਕਾਂ ਲਈ ਜੱਦੋਜਹਿਦ ਕਰਨ ਬਦਲੇ ਪੰਜ ਹੋਰ ਸਮਾਜਿਕ ਕਾਰਕੁੰਨਾਂ ਦੇ ਨਾਲ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ।

ਪ੍ਰੋਫੈਸਰ ਸਾਈਬਾਬਾ ਨੂੰ ਪਹਿਲਾਂ 2014 ਵਿਚ ਗ੍ਰਿਫ਼ਤਾਰ ਕਰਕੇ ਅਣਮਨੁੱਖੀ ਹਾਲਾਤ ਵਿਚ ਜੇਲ੍ਹ ਵਿਚ ਸਾੜਿਆ ਗਿਆ। ਦੁਨੀਆ ਭਰ ਵਿਚ ਇਸਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੋਏ। ਇੰਡੀਅਨ ਕੌਂਸਲੇਟ ਦੇ ਬਾਹਰ ਕੀਤੇ ਗਏ ਪ੍ਰਦਰਸ਼ਨ ਸਮੇਤ ਗਰੇਟਰ ਵੈਨਕੂਵਰ ਵਿਚ ਵੀ ਇਸਦੇ ਖ਼ਿਲਾਫ਼ ਕਈ ਮੁਜ਼ਾਹਰੇ ਹੋਏ। ਭਾਵੇਂ ਉਸਨੂੰ ਮੈਡੀਕਲ ਅਧਾਰ ‘ਤੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ, ਹੁਣ ਉਸਨੂੰ ਉਸੇ ਮਾਮਲੇ ਵਿਚ ਮਾਓਵਾਦੀ ਹਮਾਇਤੀ ਹੋਣ ਦੇ ਅਧਾਰ ‘ਤੇ ਕਸੂਰਵਾਰ ਠਹਿਰਾਇਆ ਗਿਆ। ਉਸਦਾ ਕਸੂਰ ਸਿਰਫ਼ ਇਹ ਹੈ ਕਿ ਉਹ ਆਦਿਵਾਸੀਆਂ ਦੇ ਦਮਨ ਵਿਰੁੱਧ ਆਵਾਜ਼ ਉਠਾ ਰਿਹਾ ਹੈ, ਜਿਨ੍ਹਾਂ ਨੂੰ ਰਾਜਕਰਤਾ ਜਮਾਤ ਦੀ ਮਿਲੀਭੁਗਤ ਨਾਲ ਖਣਨ ਦਾ ਕਾਰੋਬਾਰ ਕਰਨ ਵਾਲੀਆਂ ਕਾਰਪੋਰੇਟ ਕੰਪਨੀਆਂ ਉਨ੍ਹਾਂ ਦੀਆਂ ਰਵਾਇਤੀ ਜ਼ਮੀਨਾਂ ਤੋਂ ਉਜਾੜ ਰਹੀਆਂ ਹਨ। ਮਾਓਵਾਦੀ ਬਾਗ਼ੀਆਂ ਦੇ ਰਸੂਖ਼ ਵਾਲੇ ਇਲਾਕਿਆਂ ਵਿਚ ਸਰਕਾਰੀ ਸੁਰੱਖਿਆ ਤਾਕਤਾਂ ਅਤੇ ਰਾਜਕੀ ਸਰਪ੍ਰਸਤੀ ਵਾਲੇ ਚੌਕਸੀ ਗਰੋਹ ਦਹਿਸ਼ਤਵਾਦ ਵਿਰੁੱਧ ਜੰਗ ਦੇ ਨਾਂ ਹੇਠ ਆਦਿਵਾਸੀਆਂ ਉੱਪਰ ਅਕਸਰ ਹਮਲੇ ਕਰਦੇ ਹਨ। ਮੁਲਕ ਦੇ ਬੁੱਧੀਜੀਵੀ ਅਤੇ ਹੋਰ ਸਮਾਜਿਕ ਕਾਰਕੁੰਨ ਰਾਜ ਦੀ ਇਸ ਕਾਰਪੋਰੇਟ ਪੱਖੀ ਵਿਕਾਸ ਮਾਡਲ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਪ੍ਰੋਫੈਸਰ ਸਾਈਬਾਬਾ ਨੂੰ ਸਜ਼ਾ ਦੇਕੇ ਹਿੰਦੁਸਤਾਨੀ ਰਾਜ ਸਪਸ਼ਟ ਤੌਰ ‘ਤੇ ਜਮਹੂਰੀ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਕੁਆਲਟਰੂ ਮਨੁੱਖੀ ਹੱਕਾਂ ਦੀ ਵਕੀਲ ਅਤੇ ਅਪਾਹਜ ਲੋਕਾਂ ਦੇ ਹੱਕ ਵਿਚ ਧੜੱਲੇਦਾਰ ਅਵਾਜ਼ ਵਜੋਂ ਜਾਣੀ ਜਾਂਦੀ ਹੈ। ਇਨਸਾਨੀ ਅਧਾਰ ‘ਤੇ ਪ੍ਰੋਫੈਸਰ ਦੀ ਰਿਹਾਈ ਦੀ ਮੰਗ ਕਰਦੀ ਚਿੱਠੀ ਵਿਚ ਉਸਦੇ ਹਲਕੇ ਦੇ ਨਾਗਰਿਕਾਂ ਨੇ ਇਕ ਮੁਹਿੰਮ ਦੀ ਸ਼ਕਲ ਵਿਚ ਦਸਤਖ਼ਤ ਕੀਤੇ ਹਨ ਜਿਨ੍ਹਾਂ ਵਿਚ ਕਈ ਉੱਘੇ ਕਮਿਊਨਿਟੀ ਕਾਰਕੁੰਨ ਸ਼ਾਮਲ ਹਨ। ਚਿੱਠੀ ਵਿਚ ਸਾਰੇ ਹੀ ਕਾਲੇ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਤੋਂ ਇਲਾਵਾ ਹੋਰ ਸਿਆਸੀ ਕੈਦੀਆਂ ਅਤੇ ਜੇਲ੍ਹਾਂ ਵਿਚ ਡੱਕੇ ਬੇਕਸੂਰ ਕਬਾਇਲੀ ਲੋਕਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ ਹੈ।-ਗੁਰਪ੍ਰੀਤ ਸਿੰਘ, ਡਾਇਰੈਕਟਰ ਰੈਡੀਕਲ ਦੇਸੀ

 

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.