Skip to content
Sunday, November 1, 2026 3°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਯੂਪੀ ਫਤਹਿ ਮਗਰੋਂ ਰਾਮ ਮੰਦਰ ਬਣਾਉਣ ਦੀ ਤਿਆਰੀ

By Admin Published 1 min read

ਗੋਰਖਪੁਰ: ਯੂਪੀ ਵਿੱਚ ਯੋਗੀ ਅਦਿੱਤਿਆਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਰਾਮ ਮੰਦਰ ਦਾ ਮੁੱਦਾ ਇੱਕ ਵਾਰ ਫਿਰ ਤੋਂ ਉੱਛਲ ਗਿਆ ਹੈ। ਅਯੁੱਧਿਆ ਦੇ ਦਿਗੰਬਰ ਅਖਾੜੇ ਦੇ ਮੁੱਖ ਮਹੰਤ ਸੁਰੇਸ਼ ਦਾਸ ਨੇ ਆਖਿਆ ਕਿ ‘ਰਾਮ ਜਨਮ ਭੂਮੀ ਉੱਤੇ ਹੁਣ ਮੰਦਰ ਹਰ ਹਾਲਤ ਵਿੱਚ ਬਣੇਗਾ।

ਉਨ੍ਹਾਂ ਆਖਿਆ ਕਿ ਅਯੁੱਧਿਆ ਵਿੱਚ ਰਾਮ ਮੰਦਰ ਗੁਜਰਾਤ ਦੇ ਸੋਮਨਾਥ ਮੰਦਰ ਦੀ ਤਰਜ਼ ਉੱਤੇ ਬਣੇਗਾ। ਸੁਪਰੀਮ ਕੋਰਟ ਦੇ ਆਪਸੀ ਸਮਝੌਤੇ ਦੇ ਨਿਰਦੇਸ਼ ਦਾ ਸਵਾਗਤ ਕਰਦੇ ਹੋਏ ਮਹੰਤ ਸੁਰੇਸ਼ ਦਾਸ ਨੇ ਆਖਿਆ ਕਿ ‘ਰਾਮ ਜਨਮ ਭੂਮੀ ਉੱਤੇ ਸਿਰਫ਼ ਰਾਮ ਮੰਦਰ ਦਾ ਨਿਰਮਾਣ ਹੋਵੇਗਾ ਤੇ ਕੋਈ ਮਸਜਿਦ ਨਹੀਂ ਬਣੇਗੀ।

ਉਨ੍ਹਾਂ ਆਖਿਆ ਕਿ ਜੇਕਰ ਦੂਜਾ ਧੜਾ ਨਹੀਂ ਮੰਨਦਾ ਤਾਂ ਦੇਸ਼ ਤੇ ਪ੍ਰਦੇਸ਼ ਵਿੱਚ ਹੁਣ ਸਾਡੀਆਂ ਸਰਕਾਰਾਂ ਹਨ। ਅਸੀਂ 2018 ਵਿੱਚ ਸੰਸਦ ਵਿੱਚ ਕਾਨੂੰਨ ਪਾਸ ਕਰਕੇ ਮੰਦਿਰ ਦਾ ਨਿਰਮਾਣ ਕਰਾਂਗੇ। ਦੂਜੇ ਪਾਸੇ ਯੂਪੀ ਦੇ ਮੁੱਖ ਮੰਤਰੀ ਦਾ ਅਯੁੱਧਿਆ ਆਖ਼ਰੀ ਸਮੇਂ ਉੱਤੇ ਕੈਂਸਲ ਹੋ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp