ਆਨਲਾਈਨ ਡੈਸਕ: ਖਾਲਿਸਤਾਨ ਦੇ ਮੁੱਦੇ ‘ਤੇ ਭਾਰਤ-ਕੈਨੇਡਾ ਦੇ ਵਿਗੜਦੇ ਰਿਸ਼ਤਿਆਂ ਦਰਮਿਆਨ ਕੈਨੇਡਾ ‘ਚ ਇਕ ਹੋਰ ਗੈਂਗਸਟਰ ਦਾ ਕਤਲ ਹੋਣ ਦੀ ਖਬਰ ਹੈ। ਉਸ ਦਾ ਨਾਂ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਹੈ। ਸੂਤਰਾਂ ਅਨੁਸਾਰ ਸੁਖਦੁਲ ਸਿੰਘ ਖਾਲਿਸਤਾਨ ਪੱਖੀ ਤਾਕਤਾਂ ਵਿੱਚ ਸ਼ਾਮਲ ਹੋ ਗਿਆ ਸੀ। ਉਹ NIA ਵੱਲੋਂ ਗੈਂਗਸਟਰਾਂ ਦੀ ਜਾਰੀ ਕੀਤੀ ਵਾਂਟੇਡ ਲਿਸਟ ਵਿਚ ਵੀ ਸ਼ਾਮਲ ਸੀ। ਉਸ ਦਾ ਦਵਿੰਦਰ ਬੰਬੀਹਾ ਗੈਂਗ ਨਾਲ ਲਿੰਕ ਸੀ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਦੁੱਨੇਕੇ ਪਿੰਡ ਦਾ ਰਹਿਣ ਵਾਲਾ ਸੀ।ਉਹ ਜ਼ਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਭਾਰਤ ਤੋਂ ਕੈਨੇਡਾ ਭੱਜ ਗਿਆ ਸੀ।

ਜ਼ਿਕਰਯੋਗ ਹੈ ਕਿ ਇਸੇ ਸਾਲ ਜੂਨ ‘ਚ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਰਦੀਪ ਸਿੰਘ ਦੇ ਕਤਲ ਕਾਰਨ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ।

29 ਗੈਂਗਸਟਰਾਂ ਨੇ ਵਿਦੇਸ਼ਾਂ ਵਿੱਚ ਸ਼ਰਨ ਲਈ ਸੀ

ਪੰਜਾਬ ਅਤੇ ਆਸ-ਪਾਸ ਦੇ 29 ਗੈਂਗਸਟਰ ਅਜਿਹੇ ਹਨ, ਜਿਨ੍ਹਾਂ ਨੇ ਕਾਨੂੰਨ ਤੋਂ ਬਚਣ ਲਈ ਵਿਦੇਸ਼ਾਂ ‘ਚ ਸ਼ਰਨ ਲਈ ਹੋਈ ਹੈ। ਉਹ ਜਾਂ ਤਾਂ ਭਾਰਤੀ ਪਾਸਪੋਰਟ ‘ਤੇ ਜਾਂ ਫਰਜ਼ੀ ਦਸਤਾਵੇਜ਼ਾਂ ਰਾਹੀਂ ਜਾਂ ਨੇਪਾਲ ਰਾਹੀਂ ਭਾਰਤ ਤੋਂ ਭੱਜੇ ਹਨ। ਭਾਰਤ ਦੇ ਇਨ੍ਹਾਂ ਅਪਰਾਧੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਵਿਚ ਕੈਨੇਡਾ ਸਭ ਤੋਂ ਅੱਗੇ ਹੈ।