ਐਬਟਸ ਫੋਰਡ:-ਗੁਰਦਵਾਰਾ ਕਮੇਟੀ ਦੇ ਮੈਂਬਰਾਂ ਅਤੇ ਸੰਗਤਾਂ ਵਿੱਚ ਇਹ ਚਰਚਾ ਹੈ ਕਿ ਕਲਗੀਧਰ ਗੁਰਦਵਾਰਾ ਐਬਟਸਫੋਰਡ ਦੇ ਪ੍ਰਬੰਧਕਾਂ ਨੇ ਇੱਕ ਲੱਖ ਤੋਂ ਵੱਧ ਡਾਲਰ ਵਕੀਲਾਂ ਦੀ ਝੋਲੀ ਪਾ ਦਿੱਤਾ ਗਿਆ ਹੈ।ਗੱਲ ਸਿਰਫ ਐਨੀ ਸੀ ਕਿ ਖਜਾਨਚੀ ਪੰਨੂ ਵੱਲੋਂ ਪ੍ਰਧਾਨ ਸਰਬਜੀਤ ਸਿੰਘ ਨੂੰ ਖਰਚੇ ਸਬੰਧੀ ਸਵਾਲ ਪੁਛੇ ਜਾਂਦੇ ਸਨ।ਪ੍ਰਧਾਨ ਸਰਬਜੀਤ ਸਿੰਘ ਨੇ ਪੰਨੂੰ ਨੂੰ ਕਮੇਟੀ ਚੋਂ ਹੀ ਨਹੀਂ ਕੱਢਿਆ ਸਗੋਂ ਉਸਦੀ ਗੁਰਦਵਾਰਾ ਸਾਹਿਬ ਦੀ ਮੁਢਲੀ ਮੈਂਬਰਸ਼ਿਪ ਹੀ ਖਤਮ ਕਰ ਦਿੱਤੀ।ਪਰ ਅਦਾਲਤ ਨੇ ਖਜਾਨਚੀ ਬਹਾਲ ਕਰ ਦਿੱਤਾ ਹੈ।ਇਹ ਸਾਬਤ ਹੋ ਗਿਆ ਹੈ ਕਿ ਪ੍ਰਧਾਨ ਸਰਬਜੀਤ ਸਿੰਘ ਦਾ ਖਜਾਨਚੀ ਨੂੰ ਪਾਸੇ ਕਰਨਾ ਦੂਰ ਅੰਦੇਸ਼ੀ ਵਾਲ ਕੰਮ ਨਹੀਂ ਸੀ। ਹੋਰ ਵੀ ਕਈ ਕਮੇਟੀ ਮੈਂਬਰ ਜਿਨਾ ਨੂੰ ਕਮੇਟੀ ਤੋਂ ਪਾਸੇ ਕੀਤੇ ਹਨ ਉਨਾ ਦੇ ਕੇਸ ਵੀ ਸਾਹਮਣੇਂ ਆਉਂਣੇ ਹਨ? ਕੀ ਅਸੀਂਂ ਗੁਰਦਵਾਰੇ ਇਸ ਵਾਸਤੇ ਬਣਾਏ ਹਨ ਕਿ ਸੰਗਤਾਂ ਵੱਲੋਂ ਗੋਲਕ ਵਿੱਚ ਪਾਏ ਡਾਲਰ ਵਕੀਲਾਂ ਦੀ ਝੋਲੀ ਪਾਏ ਜਾਣ? ਸਿੱਖ ਸੰਗਤਾਂ ਗੁਰੂ ਘਰਾਂ ਦੀ ਗੋਲਕ ਵਿੱਚ ਮਾਇਆ ਇਸ ਕਰਕੇ ਦਿੰਦੀ ਹੈ ਕਿ ਇਸ ਨਾਲ ਚੰਗੇ ਕੰਮ ਕੀਤੇ ਜਾਣਗੇ ਜਿਸ ਨਾਲ ਕੌੰਮ ਦਾ ਨਾਮ ਉ੍ਨਚਾ ਹੋਵੇਗਾ।ਸਿੱਖ ਧਰਮ ਦੇ ਪ੍ਰਚਾਰ ਲਈ ਮਾਇਆ ਖਰਚੀ ਜਾਵੇਗੀ।ਪਰ ਹੁੰਦਾ ਹੈ ਇਸਦੇ ਉ੍ਨਲਟ ਹੈ।ਹੁਣ ਸੰਗਤਾਂ ਨੂੰ ਸੋਚਣ ਦੀ ਲੋੜ ਹੈ ਕੀ ਅਸੀ ਆਪਣੇ ਡਾਲਰ ਅਜਿਹੇ ਲੋਕਾਂ ਦੇ ਹੱਥਾਂ ਵਿੱਚ ਦੇਣੇ ਹਨ ਜੋ ਆਪਣੀਂ ਹਉੇਂਮੈ ਖਾਤਰ ਵਕੀਲਾਂ ਦੀ ਝੋਲੀ ਪਾ ਰਹੇ ਹਨ।ਸਿੱਖ ਸੰਗਤਾਂ ਆਪਣਾਂ ਫਰਜ ਪਹਿਚਾਣਦੇ ਹੋਏ ਅਜਿਹੇ ਪ੍ਰਬੰਧਕਾਂ ਨੂੰ ਗੁਰੂ ਘਰਾਂ ਵਿੱਚੋਂ ਪਾਸੇ ਕਰਨ।ਕਿਸੇ ਦੀ ਬਾਹਰਲੀ ਦਿੱਖ ਤੇ ਭਰੋਸਾ ਕਰਨ ਦੀ ਬਜ਼ਾਏ ਅਸਲ ਵਿੱਚ ਸਿੱਖੀ ਨੂੰ ਸਮਰਪਿਤ ਸੇਵਾਦਾਰਾਂ ਨੂੰ ਜੁਮੇਵਾਰੀ ਸੌਂਪਣੀ ਚਾਹੀਦੀ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼
ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

