ਭਾਰਤ ਦੇ ਸ਼ਹਿਰਾਂ ਦੀ ਪਲੀਤ ਹੋ ਚੁੱਕੀ ਗੰਦੀ ਹਵਾ ‘ਚੋਂ ਲੋਕ ਕਿਵੇਂ ਬਾਹਰ ਵੀ ਕਦੇ ਨਿਕਲਣਂਗੇ?

ਭਾਰਤ ਦੇ ਸ਼ਹਿਰਾਂ ਦੀ ਹਵਾ ਇਕ ਹਾਨੀਕਾਰਕ ਜ਼ਹਿਰੀਲੇ ਗੈਸ ਚੈਂਬਰ ਵਰਗੀ ਬਣਦੀ ਜਾ ਰਹੀ ਹੈ। ਭਾਰਤ ਦੇ ਕੁਲ ਸ਼ਹਿਰਾਂ ਦੀ ਗਿਣਤੀ ਦਾ ਤੀਜਾ ਹਿੱਸਾ ਸ਼ਹਿਰ ਸਾਲਾਨਾ ਪ੍ਰਦੂਸ਼ਣ ਦੀ ਹੱਦ ਨੂੰ ਪਾਰ ਕਰ ਚੁੱਕੇ ਹਨ। ਪ੍ਰਦੂਸ਼ਣ ਨੂੰ ਕਾਬੂ ਕਰਨ ਦਾ ਵਿਚਾਰ ਲੈ ਕੇ ਚਾਰ ਸਾਲਾਂ ਦੀ ਲੰਮੀ ਖੋਜ ਕੀਤੀ ਗਈ ਜਿਸ ਦੇ ਸਿੱਟੇ ਚਿੰਤਾ ਪੈਦਾ ਕਰਨ ਵਾਲੇ ਹਨ। ਦਿੱਲੀ, ਬੰਗਲੌਰ ਤੇ ਮੁੰਬਈ ਵੱਡੇ ਸ਼ਹਿਰ ਹੋਣ ਕਰ ਕੇ ਸੁਰਖ਼ੀਆਂ ਵਿਚ ਰਹਿੰਦੇ ਹਨ ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਆਂਧਰ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਅਤੇ ਕਸ਼ਮੀਰ ਤੋਂ ਲੈ ਕੇ ਆਸਾਮ ਤਕ ਦੇ 94 ਸ਼ਹਿਰਾਂ ਵਿਚ ਲੋਕ ਜ਼ਹਿਰੀਲੀ ਹਵਾ ਵਿਚ ਸਾਹ ਲੈ ਰਹੇ ਹਨ। ਦਿੱਲੀ, ਬਦਲਾਪੁਰ, ਪੂਣੇ, ਉਲਹਾਸਨਗਰ ਅਤੇ ਕੋਲਕਾਤਾ ਦੇਸ਼ ਅੰਦਰ ਸੱਭ ਤੋਂ ਜ਼ਹਿਰੀਲੀ ਹਵਾ ਦੇ ਮਾਲਕ ਹਨ। ਇਨ੍ਹਾਂ ਸ਼ਹਿਰਾਂ ਵਿਚ ਪੀ.ਐਮ.10 ਅਤੇ ਐਨ.ਓ.2 ਦੋਵੇਂ ਸੁਰੱਖਿਅਤ ਹੱਦਾਂ ਨੂੰ ਪਾਰ ਕਰ ਗਈਆਂ ਹਨ ਜਿਸ ਕਾਰਨ ਸਿਹਤ ਨਾਲ ਸਬੰਧਤ ਗੰਭੀਰ ਬਿਮਾਰੀਆਂ ਪੈਦਾ ਹੋ ਗਈਆਂ ਹਨ।

ਇਸ ਜ਼ਹਿਰੀਲੀ ਹਵਾ ਦੇ ਕਾਰਨਾਂ ਅਤੇ ਉਸ ਦੇ ਨੁਕਸਾਨਾਂ ਤੋਂ ਤਾਂ ਹਰ ਕੋਈ ਵਾਕਫ਼ ਹੈ ਪਰ ਮੁਸ਼ਕਲ ਇਹ ਹੈ ਕਿ ਇਸ ਵਿਚ ਸੁਧਾਰ ਲਿਆਉਣ ਦੇ ਕੰਮ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾ ਰਿਹਾ। ਦਿੱਲੀ, ਮੁੰਬਈ ਅਤੇ ਪੂਣੇ ਨੂੰ ਛੱਡ ਕੇ, ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਨੂੰ ਮਾਪਣ ਦੀ ਸਹੂਲਤ ਵੀ ਨਹੀਂ ਮਿਲਦੀ। ਅੱਜ ਸੱਭ ਮੰਨਦੇ ਹਨ ਕਿ ਦਿੱਲੀ ਭਾਰਤ ਦਾ ਸੱਭ ਤੋਂ ਜ਼ਹਿਰੀਲੀ ਹਵਾ ਵਾਲਾ ਇਲਾਕਾ ਹੈ ਜਦਕਿ ਅਸਲ ‘ਚ ਸੱਭ ਤੋਂ ਜ਼ਿਆਦਾ ਜ਼ਹਿਰੀਲੀ ਹਵਾ ਵਾਰਾਨਸੀ ਵਿਚ ਹੈ।

ਬੰਗਲੌਰ ਵਿਚ ਇਕ ਝੀਲ ਵਿਚ ਪਿਛਲੇ ਹਫ਼ਤੇ ਦੋ ਵਾਰੀ ਅੱਗ ਲੱਗ ਚੁੱਕੀ ਹੈ ਅਤੇ ਮੱਛੀਆਂ ਪ੍ਰਦੂਸ਼ਣ ਨਾਲ ਮਰ ਕੇ ਕਿਨਾਰਿਆਂ ਤੇ ਆ ਕੇ ਸ਼ਹਿਰ ਦੀ ਹਵਾ ਨੂੰ ਖ਼ਰਾਬ ਕਰ ਰਹੀਆਂ ਹਨ। ਚੇਨਈ ਦੇ ਸਮੁੰਦਰੀ ਕੰਢੇ ਉਤੇ ਦੋ ਜਹਾਜ਼ ਆਪਸ ਵਿਚ ਟਕਰਾ ਗਏ ਅਤੇ 28 ਜਨਵਰੀ ਤੋਂ ਇਸ ਦੇ ਸਮੁੰਦਰੀ ਕਿਨਾਰਿਆਂ ਉਤੇ ਤੇਲ ਡੁਲ੍ਹ ਰਿਹਾ ਹੈ। ਸਰਕਾਰ ਕੋਲ ਇਸ ਪ੍ਰਦੂਸ਼ਣ ਉਤੇ ਰੋਕ ਲਾਉਣ ਤੇ ਸੰਭਾਲ ਦੀ ਕੋਈ ਯੋਜਨਾਬੱਧ ਤਿਆਰੀ ਨਹੀਂ। ਭਾਰਤ ਦੇ ਕਿਸੇ ਸ਼ਹਿਰ ਵਿਚ ਵੀ ਕਿਸੇ ਤਰ੍ਹਾਂ ਦੀ ਤਿਆਰੀ ਨਹੀਂ ਜਿਸ ਨਾਲ ਉਹ ਬਦਲਦੇ ਸਮੇਂ ਵਿਚ ਵਾਤਾਵਰਣ ਅਤੇ ਮਨੁੱਖਤਾ ਨੂੰ ਹੋ ਰਹੇ ਨੁਕਸਾਨ ਉਤੇ ਕਾਬੂ ਪਾ ਸਕਣ।

ਲਾਲ ਕਿਲ੍ਹੇ ਵਿਚ ਲੈਫ਼. ਜਨਰਲ ਜੰਗ ਦੀ ਸਲਾਹ ਤੇ ਸਾਲਾਂ ਤੋਂ ਪਿਆ ਕੂੜਾ ਸਾਫ਼ ਕਰਵਾਇਆ ਗਿਆ ਅਤੇ ਪੁਰਾਣੇ ਖੂਹਾਂ ਵਿਚ ਪੁਰਾਣੇ ਜ਼ਮਾਨੇ ਵਾਂਗ ਪਾਣੀ ਇਕੱਠਾ ਕੀਤਾ ਗਿਆ ਤਾਕਿ ਲਾਲ ਕਿਲ੍ਹੇ ਦੇ ਬਾਗ਼ਾਂ ਵਿਚ ਪਾਣੀ ਦਿਤਾ ਜਾ ਸਕੇ। ਭਾਰਤ ਦਾ ਇਕੋ-ਇਕ ਆਧੁਨਿਕ ਸ਼ਹਿਰ ਚੰਡੀਗੜ੍ਹ, ਜੋ ਕਿ ਇਕ ਫ਼ਰਾਂਸੀਸੀ ਆਰਕੀਟੈਕਟ ਵਲੋਂ ਬਣਾਇਆ ਗਿਆ ਸੀ, ਕੇਵਲ ਇਹੀ ਇਕ ਸ਼ਹਿਰ ਹੀ ਅਪਣੀ ਸਫ਼ਾਈ ਅਤੇ ਸ਼ਾਂਤੀ ਬਰਕਰਾਰ ਰੱਖ ਸਕਿਆ ਹੈ।

ਇਸ ਦਾ ਤਾਂ ਇਹ ਮਤਲਬ ਇਹ ਹੋਇਆ ਕਿ ਅੱਜ ਦੇ ਭਾਰਤ ਵਿਚ ਕਿਸੇ ਤਰ੍ਹਾਂ ਦੀ ਅਪਣੀ ਕੋਈ ਕਾਬਲੀਅਤ ਹੀ ਨਹੀਂ ਕਿ ਉਹ ਪ੍ਰਦੂਸ਼ਣ ਉਤੇ ਕਾਬੂ ਪਾ ਸਕੇ ਅਤੇ ਨਾ ਹੀ ਕੋਈ ਇਸ ਪੱਧਰ ਦੀ ਯੋਜਨਾ ਬਣਾ ਸਕਦਾ ਹੈ ਜੋ ਆਉਣ ਵਾਲੇ ਸੰਕਟ ਨੂੰ ਟਾਲ ਸਕਦੀ ਹੋਵੇ। ਸਰਦੀਆਂ ਅਤੇ ਬਾਰਸ਼ਾਂ ਤੋਂ ਬਾਅਦ ਸੱਭ ਤੋਂ ਵੱਧ ਗੰਦੀ ਹਵਾ ਹੁੰਦੀ ਹੈ ਪਰ ਯੋਜਨਾਬੰਦੀ ਕੋਈ ਨਹੀਂ। ਦਿਵਾਲੀ ਦੇ ਪ੍ਰਦੂਸ਼ਣ ਨਾਲ ਜੂਝਣ ਵਾਸਤੇ ਚੰਡੀਗੜ੍ਹ ਨੇ ਪਟਾਕਿਆਂ ਉਤੇ ਪਾਬੰਦੀ ਲਾ ਦਿਤੀ। ਪਰ ਬਾਕੀ ਦੇ ਦੇਸ਼ ਵਿਚ ਕਿਸੇ ਨੂੰ ਇਸ ਬਾਰੇ ਖ਼ਿਆਲ ਤਕ ਨਾ ਆਇਆ। ਦਿੱਲੀ ਵਿਚ ‘ਆਪ’ ਸਰਕਾਰ ਦੀ ਕੱਲੀ-ਜੋਟਾ ਯੋਜਨਾ ਤੋਂ ਉਮੀਦ ਜਾਗੀ ਸੀ ਪਰ ਉਸ ਨੂੰ ਵੀ ਠੰਢੇ ਬਸਤੇ ਵਿਚ ਪਾ ਦਿਤਾ ਗਿਆ। ਅਰਵਿੰਦ ਕੇਜਰੀਵਾਲ, ਜਿਨ੍ਹਾਂ ਦੀ ਸੋਚ ਨੂੰ ਦਿੱਲੀ ਵਾਲਿਆਂ ਕੋਲੋਂ ਸ਼ਾਬਾਸ਼ੀ ਮਿਲੀ ਸੀ, ਭਾਰਤ ਉਤੇ ਰਾਜ ਕਰਨ ਲਈ ਜੁਟ ਗਏ ਹਨ ਅਤੇ ਬਦਲੇ ਵਿਚ ਅਪਣੀ ਨਵੀਂ ਸੋਚ ਨੂੰ ਭੁਲਾ ਚੁੱਕੇ ਹਨ। ਪਰ ਉਹ ਤਾਂ ਉਨ੍ਹਾਂ ਖ਼ੁਸ਼ਨਸੀਬਾਂ ਵਿਚੋਂ ਹਨ ਜੋ ਜ਼ਹਿਰੀਲੀ ਹਵਾ ਤੋਂ ਬਚਣ ਲਈ ਬੰਗਲੌਰ ਵਿਚ 10-15 ਦਿਨ ਰਹਿ ਕੇ ਅਪਣਾ ਸਿਸਟਮ ਸਾਫ਼ ਕਰਵਾ ਲੈਂਦੇ ਹਨ ਅਤੇ ਦਿੱਲੀ ਦੇ ਕਈ ਅਮੀਰ ਸਮੁੰਦਰ ਕੰਢੇ ਜਾਂ ਪਹਾੜਾਂ ਵਿਚ ਛੋਟੇ ਘਰ ਲੈ ਕੇ ਸਾਫ਼ ਹਵਾ ‘ਚ ਸਾਹ ਲੈ ਲੈਂਦੇ ਹਨ ਪਰ ਉਨ੍ਹਾਂ ਆਮ ਇਨਸਾਨਾਂ ਦਾ ਕੀ ਜੋ ਇਸ ਜ਼ਹਿਰੀਲੀ ਹਵਾ ਵਿਚ ਸਾਹ ਲੈਣ ਲਈ ਮਜਬੂਰ ਹਨ?

ਸੱਭ ਤੋਂ ਪਹਿਲਾ ਕਦਮ ਭਾਰਤ ਭਰ ਵਿਚ ਜਨਤਕ ਆਵਾਜਾਈ ਯਾਨੀ ਕਿ ਬਸਾਂ ਦਾ ਪ੍ਰਯੋਗ ਅਤੇ ਨਿਜੀ ਕਾਰਾਂ ਦੀ ਵਿਕਰੀ ਘਟਾਉਣਾ ਹੋਣਾ ਚਾਹੀਦਾ ਹੈ। ਪਰ ਇਹ ਸੱਭ ਉਦੋਂ ਹੋਵੇਗਾ ਜਦੋਂ ਧਿਆਨ ਆਮ ਇਨਸਾਨ ਵਲ ਜਾਵੇਗਾ ਜਿਸ ਕੋਲ ਜ਼ਹਿਰੀਲੀ ਹਵਾ ਤੋਂ ਬਚਣ ਦਾ ਅਪਣਾ ਕੋਈ ਸਾਧਨ ਹੀ ਨਹੀਂ।-ਸਪੋਕਸਮੈਨ

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.