Ad-Time-For-Vacation.png

ਕਸ਼ਮੀਰੀ ਕੌਂਸਲ ਜਰਮਨੀ ਨੇ ਕਸ਼ਮੀਰੀਆਂ ਤੇ ਘੱਟ-ਗਿਣਤੀਆਂ ‘ਤੇ ਜਬਰ ਵਿਰੁਧ ਰੋਸ ਪ੍ਰਗਟਾਇਆ

ਜਰਮਨੀ, (ਸਰਬਜੀਤ ਸਿੰਘ ਬਨੂੜ): ਕਸ਼ਮੀਰੀ ਕੌਂਸਲ ਜਰਮਨੀ ਨੇ ਫ਼ਰੈਂਕਫ਼ੋਰਟ ਸਥਿਤ ਭਾਰਤੀ ਕੌਂਸਲੇਟ ਅੱਗੇ ਰੋਸ ਮੁਜ਼ਾਹਰਾ ਕੀਤਾਗਿਆ। 200 ਤੋਂ ਵੱਧ ਕਸ਼ਮੀਰੀਆਂ ਨੇ ਕੌਂਸਲੇਟ ਦੇ ਸਾਹਮਣੇ ਇਕੱਠੇ ਹੋ ਕੇ ਭਾਰਤ ਵਿਚ ਵੱਸਣ ਵਾਲੀਆਂ ਘੱਟ ਗਿਣਤੀਆਂ ਤੇ ਹਿੰਦੂਤਵੀ ਫ਼ਿਰਕਾਪ੍ਰਸਤ ਭਾਰਤੀ ਹਕੂਮਤ ਵਲੋਂ ਢਾਹੇ ਜਾ ਰਹੇ ਜ਼ੁਲਮ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ।

ਕਸ਼ਮੀਰ ਵਿਚੋਂ ਭਾਰਤੀ ਫ਼ੌਜਾਂ ਨੂੰ ਬਾਹਰ ਕੱਢਣ, ਕਸ਼ਮੀਰ ਨੂੰ ਆਜ਼ਾਦ ਕਰਨ ਅਤੇ ਕਸ਼ਮੀਰੀ ਝੰਡੇ ਲਹਿਰਾਏ ਗਏ। ਅਪਣੇ ਜੋਸ਼ੀਲੇ ਭਾਸ਼ਣਾਂ ਰਾਹੀਂ ਕਸ਼ਮੀਰੀ ਆਗੂਆਂ ਨੇ ਕਿਹਾ ਕਿ ਹਿੰਦੋਸਤਾਨ ਦੀ ਹਕੂਮਤ ਨੂੰ ਘੱਟ ਗਿਣਤੀਆਂ ਉਪਰ ਜ਼ੁਲਮ ਬੰਦ ਕਰਨ, ਕਸ਼ਮੀਰ ਵਿਚੋਂ ਭਾਰਤੀ ਫ਼ੌਜਾਂ ਨੂੰ ਬਾਹਰ ਕੱਢ ਕੇ ਯੂ .ਐਨ. ਓ. ਦੀ ਅਗਵਾਈ ਵਿਚ ਰੈਫ਼ਡੰਮ ਕਰਾ ਕੇ ਕਸ਼ਮੀਰੀ ਲੋਕਾਂ ਦੀ ਆਜ਼ਾਦ ਹੋਣ ਦੀ ਰਾਏ ਜਾਣੀ ਜਾਵੇ ਤੇ ਉਨ੍ਹਾਂ ਨੂੰ ਆਜ਼ਾਦ ਹੋਣ ਦਾ ਹੱਕ ਦਿਤਾ ਜਾਵੇ ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਆਗੂ ਫ਼ਰਾਕੂ ਸ਼ਫ਼ੀਕ, ਮੁਹੰਮਦ ਮੁਸ਼ਤਾਕ, ਹਾਜ਼ੀ ਅਮੀਨ, ਜਨਰਲ ਖਾਲਿਦ ਤੇ ਅਦਾਰਾ ਸਿੱਖ ਸੰਘਰਸ਼ ਤੇ ਸਿੱਖ ਕੌਮ ਦੇ ਆਜ਼ਾਦ ਵਤਨ ਲਈ ਸੰਘਰਸ਼ੀਲ ਭਾਈ ਗੁਰਚਰਨ ਸਿੰਘ ਗੁਰਾਇਆ, ਸਿੱਖ ਫ਼ੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਨੇ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋ ਕੇ ਅਪਣੇ ਵਿਚਾਰਾਂ ਰਾਹੀਂ ਰੋਹ ਦਾ ਪ੍ਰਗਟਾਵ ਕੀਤਾ ਤੇ ਕਿਹਾ ਕਿ ਜ਼ੁਲਮ ਦੀ ਹਨੇਰੀ ਰਾਤ ਇੰਨੀ ਲੰਮੀ ਨਹੀਂ ਹੁੰਦੀ ਕਿ ਉਸ ਦੀ ਸਵੇਰ ਨਾ ਹੋਵੇ । ਤੁਸੀ ਘੱਟ ਗਿਣਤੀ ਵਿਚ ਵੱਸਣ ਵਾਲੀਆਂ ਕੌਮਾਂ ਤੇ ਜ਼ੁਲਮ ਕਰਨੇ ਬੰਦ ਕਰ ਕੇ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਲੰਮਾ ਸਮਾਂ ਵਾਂਝੇ ਨਹੀਂ ਰੱਖ ਸਕਦੇ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.