ਕਸ਼ਮੀਰ ਦੇ ਕ੍ਰਿਕਟ ਖਿਡਾਰੀਆਂ ਨੇ ਨਹਂਿ ਗਾਇਆ ਭਾਰਤ ਦਾ ਕੌਮੀ ਤਰਾਨਾ

ਸ੍ਰੀਨਗਰ,: ਦਖਣੀ ਕਸ਼ਮੀਰ ਦੇ ਪੁਲਵਾਮਾ ਕਸਬੇ ਵਿਚ ਇਕ ਕ੍ਰਿਕਟ ਮੈਚ ਤੋਂ ਪਹਿਲਾਂ ਮਕਬੂਜ਼ਾ ਕਸ਼ਮੀਰ ਦਾ ਤਰਾਨਾ ਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਤਰਾਨਾ ਗਾਉਂਦੇ ਖਿਡਾਰੀਆਂ ਦੀ ਵੀਡੀਉ ਸੋਸ਼ਲ ਮੀਡੀਆ ‘ਤੇ ਚਰਚਿਤ ਹੋ ਗਈ ਹੈ।21 ਮਈ ਦੀ ਘਟਨਾ ਦੌਰਾਨ ਇਕ ਕ੍ਰਿਕਟ ਟੂਰਨਾਮੈਂਟ ਦੇ ਫ਼ਾਈਨਲ ਮੈਚ ਤੋਂ ਪਹਿਲਾਂ ਮਕਬੂਜ਼ਾ ਕਸ਼ਮੀਰ ਦਾ ਤਰਾਨਾ ਗਾਇਆ ਗਿਆ। ਫ਼ਾਈਨਲ ਵਿਚ ਮੁਕਾਬਲਾ ਸ਼ਾਈਨਿੰਗ ਸਟਾਰ ਅਤੇ ਪੁਲਵਾਮਾ ਟਾਈਗਰਜ਼ ਦਰਮਿਆਨ ਸੀ। ਵੀਡੀਉ ਵਿਚ ਦੋਹਾਂ ਟੀਮਾਂ ਦੇ ਖਿਡਾਰੀ ਨੀਲੀ ਜਰਸੀ ਵਿਚ ਵਿਖਾਈ ਦਿਤੇ। ਇਥੇ ਦਸਣਾ ਬਣਦਾ ਹੈ ਕਿ ਮੈਚ ਵਾਲੇ ਸਟੇਡੀਅਮ ਨੇੜੇ ਪੁਲਵਾਮਾ ਡਿਗਰੀ ਕਾਲਜ ਹੈ ਅਤੇ ਇਥੋਂ ਦੇ ਵਿਦਿਆਰਥੀ ਲਗਾਤਾਰ ਰੋਸ ਵਿਖਾਵੇ ਕਰਦੇ ਆ ਰਹੇ ਹਨ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਤੋਂ ਪਹਿਲਾਂ ਕਸ਼ਮੀਰ ਦੇ ਗਾਂਦਰਬਲ ਇਲਾਕੇ ਵਿਚ ਕ੍ਰਿਕਟ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਪਾਕਿਸਤਾਨੀ ਕ੍ਰਿਕਟ ਟੀਮ ਵਰਗੀ ਵਰਦੀ ਪਹਿਨੀ ਸੀ ਅਤੇ ਉਥੋਂ ਦਾ ਕੌਮੀ ਤਰਾਨਾ ਵੀ ਗਾਇਆ ਸੀ। ਬਾਅਦ ਵਿਚ ਪੁਲਿਸ ਨੇ ਸਾਰੇ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਉਧਰ ਕਸ਼ਮੀਰ ਵਿਚ ਹੋਈ ਮੁਠਭੇੜ ਵਿਚ ਅੱਜ ਤਿੰਨ ਫ਼ੌਜੀ ਮਾਰੇ ਗਏ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.