Skip to content
Friday, October 30, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਕੂਹਣੀ ਮਾਰਨ ਦੇ ਮਾਮਲੇ ‘ਚ ਮੁਆਫੀ ਮੰਗਣ ਜਾਪਾਨ ਜਾਵੇਗਾ ਕੋਰੀਆਈ ਖਿਡਾਰੀ

By Admin Published 2 min read

ਸੋਲ— ਦੱਖਣੀ ਕੋਰੀਆ ਦਾ ਇਕ ਫੁੱਟਬਾਲਰ ਹਾਲ ਹੀ ‘ਚ ਏਸ਼ੀਆਈ ਚੈਂਪੀਅਨਸ ਲੀਗ ਮੈਚ ਦੇ ਦੌਰਾਨ ਵਿਰੋਧੀ ਟੀਮ ਦੇ ਖਿਡਾਰੀ ‘ਤੇ ਕੂਹਣੀ ਮਾਰਨ ‘ਤੇ ਮੁਆਫੀ ਮੰਗਣ ਜਾਪਾਨ ਜਾਵੇਗਾ। ਸਾਈਤਾਮਾ ‘ਚ ਪਿਛਲੇ ਹਫਤੇ ਖੇਡੇ ਗਏ ਮੈਚ ‘ਚ ਜੇਜੂ ਯੂਨਾਈਟਿਡ ਦੇ ਡਿਫੈਂਡਰ ਬੇਕ ਡੋਂਗ ਗਿਊ ਉਦੋਂ ਬੈਂਚ ‘ਤੇ ਬੈਠੇ ਸਨ ਤੱਦ ਉਹ ਉੱਥੋਂ ਦੌੜ ਕੇ ਆਏ ਅਤੇ ਉਨ੍ਹਾਂ ਉਰਾਵਾ ਰੇਡਸ ਦੇ ਕਪਤਾਨ ਯੁਕੀ ਅਬੇ ਦੇ ਸਿਰ ‘ਤੇ ਆਪਣੀ ਕੂਹਣੀ ਮਾਰ ਦਿੱਤੀ।

ਜਾਪਾਨੀ ਟੀਮ ਨੇ ਇਹ ਮੈਚ 3-0 ਨਾਲ ਜਿੱਤ ਕੇ ਕੁਆਰਟਰਫਾਈਨਲ ‘ਚ ਜਗ੍ਹਾ ਬਣਾਈ ਪਰ ਖੇਡ ਖਤਮ ਹੋਣ ਤੋਂ ਪਹਿਲਾਂ ਦੋਹਾਂ ਟੀਮਾਂ ਦੇ ਖਿਡਾਰੀ ਕਈ ਵਾਰ ਇਕ-ਦੂਜੇ ਨਾਲ ਭਿੜੇ। ਬੇਕ ਨੂੰ ਲਾਲ ਕਾਰਡ ਦਿਖਾਇਆ ਗਿਆ। ਉਨ੍ਹਾਂ ਦੇ ਸਾਥੀ ਕਿਯੋਂਗ ਹਾਂਗ ਜਿਨ ਨੂੰ ਬਾਹਰ ਦਾ ਰਸਤਾ ਦਿਖਇਆ ਗਿਆ। ਉਰਾਵਾ ਨੇ ਜੇਜੂ ਦੇ ਖਿਡਾਰੀਆਂ ਦੇ ਵਿਵਹਾਰ ਨੂੰ ਲੈ ਕੇ ਏਸ਼ੀਆਈ ਫੁੱਟਬਾਲ ਮਹਾਸੰਘ ‘ਚ ਸ਼ਿਕਾਇਤ ਵੀ ਦਰਜ ਕਰਾਈ। ਜੇਜੂ ਦੇ ਇਕ ਅਧਿਕਾਰੀ ਨੇ ਦੱਖਣੀ ਕੋਰੀਆਈ ਪੱਤਰਕਾਰਾਂ ਨੂੰ ਕਿਹਾ, ”ਬੇਕ ਨਿਜੀ ਤੌਰ ‘ਤੇ ਅਬੇ ਨੂੰ ਮਿਲ ਕੇ ਮੁਆਫੀ ਮੰਗਣਾ ਚਾਹੁੰਦੇ ਹਨ। ਉਹ ਭਵਿੱਖ ‘ਚ ਜਾਪਾਨ ਜਾ ਕੇ ਮੁਆਫੀ ਮੰਗਣਗੇ। ਬੇਕ ਨੂੰ ਲਗਾ ਸੀ ਕਿ ਉਰਾਵਾ ਦੇ ਖਿਡਾਰੀ ਉਨ੍ਹਾਂ ਦੇ ਸਾਥੀਆਂ ਨੂੰ ਸੱਟ ਪਹੁੰਚਾ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੇ ਕੂਹਣੀ ਮਾਰੀ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp