Ad-Time-For-Vacation.png

ਭਾਰਤੀ ਹਾਕੀ ਟੀਮ ਨੂੰ ਜਰਮਨੀ ਤੋਂ 0-2 ਨਾਲ ਮਿਲੀ ਹਾਰ

ਡਸੇਲਡੋਰਫ—ਆਪਣੇ ਪਹਿਲੇ ਮੈਚ ‘ਚ ਬੈਲਜੀਅਮ ਨੂੰ ਹਰਾਉਣ ਤੋਂ ਬਾਅਦ ਆਪਣੀ ਲੈਅ ਨੂੰ ਕਾਇਮ ਨਹੀਂ ਰੱਖ ਸਕੀ ਭਾਰਤੀ ਟੀਮ ਤਿੰਨ ਦੇਸ਼ਾਂ ਦੇ ਇੰਨਵਾਈਟ ਟੂਰਨਾਮੈਂਟ ਦੇ ਆਖਰੀ ਮੈਚ ‘ਚ ਮੇਜਬਾਨ ਜਰਮਨੀ ਤੋਂ 0-2 ਨਾਲ ਹਾਰ ਗਈ। ਜਰਮਨੀ ਨੇ ਪਿਛਲੇ ਮੈਚ ‘ਚ ਬੈਲਜੀਅਮ ਨੂੰ 2-1 ਹਰਾਇਆ ਸੀ ਜਦੋਂ ਕਿ ਭਾਰਤੀ ਟੀਮ ਨਾਲ 2-2 ਦਾ ਡਰਾਅ ਖੇਡਿਆ ਸੀ। ਪਹਿਲੇ ਮੈਚ ‘ਚ ਭਾਰਤੀ ਟੀਮ ਬੈਲਜੀਅਮ ਕੋਲੋਂ 2-5 ਨਾਲ ਹਾਰ ਗਈ ਸੀ। ਇਸ ਦੇ ਨਾਲ ਹੀ ਜਰਮਨੀ ਦੇ 7 ਅੰਕ ਅਤੇ ਭਾਰਤੀ ਟੀਮ ਦੇ ਖਾਤੇ ‘ਚ 4 ਅੰਕ ਰਹੇ। ਭਾਰਤ ਨੂੰ ਪਹਿਲੇ ਮੈਚ ‘ਚ ਬੈਲਜੀਅਮ ਨੇ ਹਰਾਇਆ ਜਦੋਂ ਕਿ ਦੂਜਾਂ ਮੈਚ ਜਰਮਨੀ ਨਾਲ ਡਰਾਅ ਰਿਹਾ। ਪਿਛਲੇ ਮੈਚ ‘ਚ ਭਾਰਤੀ ਟੀਮ ਨੇ ਬੈਲਜੀਅਮ ਨੂੰ ਹਰਾ ਦਿੱਤਾ ਸੀ। ਭਾਰਤ ਟੀਮ ਨੇ ਸ਼ੁਰੂਆਤ ਵਧੀਆ ਕੀਤੀ ਅਤੇ ਦੂਜੇ ਹੀ ਮਿੰਟ ‘ਚ ਪੇਨਲਟੀ ਕਾਰਨਰ ਹਾਸਲ ਕੀਤਾ। ਨੌਜਵਾਨ ਡ੍ਰੈਗ ਫਲਿਕਰ ਹਰਮਨਪ੍ਰੀਤ ਸਿੰਘ ਕੋਈ ਗੋਲ ਨਹੀਂ ਕਰ ਸਕਿਆ ਜਦੋਂ ਕਿ ਸੋਮਵਾਰ ਨੂੰ ਹੋਏ ਮੁਕਾਬਲੇ ‘ਚ ਉਸ ਨੇ 2 ਗੋਲ ਕੀਤੇ ਸੀ। ਪਹਿਲੇ ਕੁਆਰਟਰ ‘ਚ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਜਰਮਨੀ ਨੇ ਬਿਹਤਰੀਨ ਖੇਡ ਦਿਖਾਇਆ। ਉਨ੍ਹਾਂ ਵਲੋਂ ਪਹਿਲਾਂ ਗੋਲ ਥਿਏਸ ਅੋਲੀ ਪ੍ਰਿੰਜ ਨੇ ਸੱਤਵੇਂ ਮਿੰਟ ‘ਚ ਜਰਮਨੀ ਨੂੰ 1-0 ਨਾਲ ਬੜਤ ਦਿਵਾਈ। ਪਹਿਲੇ ਹੂਟਰ ਨਾਲ ਸਾਬਕਾ ਜਰਮਨੀ ਨੂੰ ਪੇਨਲਟੀ ਕਾਰਨਰ ਮਿਲਿਆ ਪਰ ਭਾਰਤੀ ਗੋਲਕੀਪਰ ਆਕਾਸ਼ ਨੇ ਉਨ੍ਹਾਂ ਦੀ ਟੀਮ ਨੂੰ ਕਾਮਯਾਬੀ ਹੱਥ ਨਹੀਂ ਲੱਗਣ ਦਿੱਤੀ। ਭਾਰਤੀ ਟੀਮ ਨੇ ਦੂਜਾ ਕੁਆਰਟਰ ਸਹੀ ਤਰੀਕੇ ਨਾਲ ਖੇਡਿਆ ਅਤੇ ਗੇਂਦ ‘ਚ ਰਟੇਟ ਕਰਦੇ ਰਹੇ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.