ਲਵਲੀਨਾ ਨੇ ਭਾਰਤ ਲਈ ਪ੍ਰੈਸੀਡੈਂਟ ਕੱਪ ਮੁੱਕੇਬਾਜ਼ੀ ‘ਚ ਕਾਂਸੀ ਤਮਗਾ ਕੀਤਾ ਪੱਕਾ
ਨਵੀਂ ਦਿੱਲੀ— ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ) ਅੱਜ ਪ੍ਰੈਸੀਡੈਂਟ ਕੱਪ ‘ਚ ਜਿੱਤ ਦਰਜ ਕਰਨ ਵਾਲੀ ਇਕਮਾਤਰ ਮੁੱਕੇਬਾਜ਼ ਰਹੀ ਜਿਸ ਨੇ ਕਜ਼ਾਖਸਤਾਨ ਦੇ ਅਸਤਾਨਾ ‘ਚ ਚਲ ਰਹੀ ਪ੍ਰਤੀਯੋਗਿਤਾ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਕੇ ਕਾਂਸੀ ਤਮਗਾ ਪੱਕਾ ਕੀਤਾ। ਲਵਲੀਨਾ ਨੇ ਕਜ਼ਾਖਸਤਾਨ ਦੀ ਇਸਾਗੁਲਲੋਵਾ ਨੂੰ ਹਰਾਇਆ। ਸਿਵੀ ਬੂਰਾ (60 ਕਿਲੋਗ੍ਰਾਮ) ਅਤੇ ਦੇਵਾਂਸ਼ੂ ਜਾਇਸਵਾਲ (81 ਕਿਲੋਗ੍ਰਾਮ) ਨੂੰ ਹਾਲਾਂਕਿ ਕ੍ਰਮਵਾਰ ਮਹਿਲਾ ਅਤੇ ਪੁਰਸ਼ ਕੁਆਰਟਰਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਸਿਵੀ ਨੂੰ ਕਜ਼ਾਖਸਤਾਨ ਦੀ ਵੋਲੋਸੇਂਕੋ ਜਦਕਿ ਦੇਵਾਂਸ਼ੂ ਨੂੰ ਵੀ ਮੇਜ਼ਬਾਨ ਦੇਸ਼ ਦੇ ਨੁਰਮਾਗਾਮਬੇਤੋਵਾ ਦੇ ਵਿਰੁੱਧ ਹਾਰ ਝਲਣੀ ਪਈ। ਇਸ ਤੋਂ ਪਹਿਲਾਂ ਗੌਰਵ ਚੌਹਾਨ (91 ਕਿਲੋਗ੍ਰਾਮ) ਨੇ ਕੁਆਰਟਰਫਾਈਨਲ ‘ਚ ਕਜ਼ਾਖਸਤਾਨ ਦੇ ਐਰਕਿਨ ਨੂੰ ਹਰਾ ਕੇ ਕਾਂਸੀ ਤਮਗਾ ਪੱਕਾ ਕੀਤਾ ਸੀ।



