ਸੁਖਦੇਵ ਗਰਗ, ਜਗਰਾਓਂ : ਐਕਸਿਸ ਬੈਂਕ ਦਾ 10 ਰੋਜ਼ਾ ਸਮਿ੍ਧੀ ਮੇਲਾ ਵੀਰਵਾਰ ਸ਼ੁਰੂ ਹੋਇਆ। ਸਥਾਨਕ ਲਾਜਪਤ ਰਾਏ ਰੋਡ ਬ੍ਾਂਚ ਵਿਖੇ ਸਮਿ੍ਧੀ ਮੇਲੇ ਦਾ ਉਦਘਾਟਨ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਲਾਲ ਬਾਂਕਾ, ਜਗਜੀਤ ਸਿੰਘ ਸਿੱਧੂ ਤੇ ਐਸੋਸੀਏਸ਼ਨ ਮੈਂਬਰਾਂ ਨੇ ਜੋਤ ਜਗਾ ਕੇ ਕੀਤਾ।
ਇਸ ਮੌਕੇ ਬ੍ਾਂਚ ਦੇ ਮੈਨੇਜਰ ਵਰੁਣ ਕੁਮਾਰ ਤਿਵਾੜੀ ਨੇ ਦੱਸਿਆ ਕਿ ਬੈਂਕ ਵੱਲੋਂ ਚੋਣਵੀਆਂ ਬਰਾਂਚਾਂ ‘ਚ ਲਗਾਏ ਜਾ ਰਹੇ ਇਸ 10 ਰੋਜ਼ਾ ਸਮਿ੍ਧੀ ਮੇਲੇ ਵਿਚ ਗਾਹਕਾਂ ਨੂੰ ਬੈਂਕ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਿੱਥੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾਵੇਗੀ ਉੱਥੇ ਇਲਾਕੇ ਦੇ ਲੋਕਾਂ ਨੂੰ ਬੈਂਕ ਨਾਲ ਸਬੰਧਤ ਆ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਇਕੱਠੀ ਕਰ ਕੇ ਬੈਂਕ ਦੇ ਉਚ ਅਧਿਕਾਰੀਆਂ ਨੂੰ ਭੇਜ ਕੇ ਉਸ ਦਾ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਗਾਹਕਾਂ ਨੂੰ ਐਕਸਿਸ ਬੈਂਕ ਲੋਨਸ ‘ਤੇ ਆਫਰਸ, ਫਾਰਮ ਇਕਵਿਪਮੈਂਟ ਲੋਨ, ਪਰਸਨਲ ਲੋਨ, ਐੱਮਐੱਸਐੱਮਈ ਤੇ ਬਿਜ਼ਨਸ ਲੋਨ, ਖੇਤੀ ਲੋਨ, ਗੋਲਡ ਲੋਨ, ਹੋਮ ਲੋਨ, ਟੂ ਵ੍ਹੀਲਰ ਲੋਨ, ਕਾਰ ਲੋਨ, ਕਮਰਸ਼ੀਅਲ ਵਹੀਕਲ ਲੋਨ ਆਦਿ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਰਵੀ ਗੋਇਲ, ਨਨੂੰ ਸਿੰਗਲਾ, ਉਪਿੰਦਰਜੀਤ ਸਿੰਘ ਸੋਨੀ, ਰਜਤ ਅਗਰਵਾਲ, ਮਨੋਹਰ ਲਾਲ, ਧਰਮਿੰਦਰ ਭਾਰਦਵਾਜ ਸਮੇਤ ਸੋਨੂੰ ਨਾਥ, ਗੁਰਪ੍ਰਰੀਤ ਸਿੰਘ ਤੇ ਬੈਂਕ ਸਟਾਫ਼ ਹਾਜ਼ਰ ਸੀ।



