ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਈਸਟਵੁੱਡ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ ਦੀ ਪ੍ਰਧਾਨਗੀ ਤੇ ਪਿੰ੍ਸੀਪਲ ਡਾ. ਅਮਨਦੀਪ ਕੌਰ ਬਖਸ਼ੀ ਦੀ ਅਗਵਾਈ ਹੇਠ ਸੜਕ ਸੁਰੱਖਿਆ ਪੋ੍ਗਰਾਮ ਤਹਿਤ ਟ੍ਰੈਫਿਕ ਪੁਲਿਸ ਲੁਧਿਆਣਾ (ਦਿਹਾਤੀ) ਤੇ ਐੱਨਜੀਓ ਸੇਫ ਡਰਾਈਵ ਸਟੇਅ ਅਲਾਈਵ ਲੁਧਿਆਣਾ ਦੇ ਸਹਿਯੋਗ ਨਾਲ ਟ੍ਰੈਫਿਕ ਜਾਗਰੂਕਤਾ ਦਿਵਸ ਮਨਾਇਆ ਗਿਆ, ਜਿਸ ‘ਚ ਸਕੂਲ ਦੇ ਵਿਦਿਆਰਥੀ, ਬੱਸ ਚਾਲਕਾਂ, ਕੰਡਕਟਰਾਂ ਤੇ ਸਟਾਫ਼ ਨੇ ਹਿੱਸਾ ਲਿਆ।

ਇਸ ‘ਚ ਐੱਨਜੀਓ ਦੇ ਪ੍ਰਧਾਨ ਨਵਲ ਕਿਸ਼ੋਰ ਕੌੜਾ ਤੇ ਲੁਧਿਆਣਾ ਟ੍ਰੈਫਿਕ ਦਿਹਾਤੀ ਵੱਲੋਂ ਏਐੱਸਆਈ ਹਰਪਾਲ ਸਿੰਘ ਨੇ ਸੜਕ ਸੁਰੱਖਿਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਸਾਨੂੰ ਵਾਹਨ ਚਲਾਉਣ ਸਮੇਂ ਉਸ ਨਾਲ ਸਬੰਧਤ ਕਾਗਜਾਤ, ਡਰਾਈਵਿੰਗ ਲਾਇਸੈਂਸ, ਸੀਟ ਬੈਲਟ ਤੇ ਹੈਲਮਟ ਦਾ ਇਸਤੇਮਾਲ ਕਰਨ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਖਾਸ ਕਰਕੇ ਲਾਲ ਬੱਤੀ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਿਆ ਜਾ ਸਕੇ।

ਸਕੂਲ ਪਿੰ੍ਸੀਪਲ ਡਾ. ਅਮਨਦੀਪ ਕੌਰ ਬਖਸ਼ੀ ਨੇ ਟ੍ਰੈਫਿਕ ਕਰਮਚਾਰੀਆਂ ਏਐੱਸਆਈ ਹਰਪਾਲ ਸਿੰਘ, ਹੌਲਦਾਰ ਦੇਵਰਾਜ ਤੇ ਐੱਨਜੀਓ ਦੇ ਪ੍ਰਧਾਨ ਕੌੜਾ ਦਾ ਇਸ ਉਦਮ ਲਈ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਸਮੂਹ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪੇ੍ਰਿਤ ਕਰਨਗੇ।