ਪੱਤਰ ਪੇ੍ਰਰਕ, ਚਮਕੌਰ ਸਾਹਿਬ : ਸੀਐੱਚਸੀ ਚਮਕੌਰ ਸਾਹਿਬ ਵਿਖੇ ਆਯੂਸ਼ਮਾਨ ਭਵ ਮੁਹਿੰਮ ਸਬੰਧੀ ਆਸ਼ਾ ਵਰਕਰਜ਼ ਨੂੰ ਟੇ੍ਨਿੰਗ ਦਿੱਤੀ ਗਈ। ਇਸ ਮੌਕੇ ਹਰਵਿੰਦਰ ਸਿੰਘ ਬਲਾਕ ਐਕਸਟੈਨਸ਼ਨ ਐਜੂਕੇਟਰ ਨੇ ਕਿਹਾ ਕਿ ਰਾਸ਼ਟਰਪਤੀ ਦੋ੍ਪਦੀ ਮੁਰਮੂ ਵੱਲੋਂ 13 ਸਤੰਬਰ ਨੂੰ ਆਯੂਸ਼ਮਾਨ ਭਵ ਸਕੀਮ ਦੇ ਤੀਜੇ ਫੇਜ਼ ਦੀ ਆਨਲਾਈਨ ਲਾਂਚਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਸਿਹਤ ਸਕੀਮਾਂ ਨੂੰ ਆਖਰੀ ਕਤਾਰ ਵਿੱਚ ਖੜ੍ਹੇ ਵਿਅਕਤੀਆਂ ਤਕ ਪਹੁੰਚਾਉਣਾ ਯਕੀਨੀ ਬਣਾਉਣਾ ਹੈ। ਇਸ ਸਕੀਮ ਤਹਿਤ ਆਯੂਸ਼ਮਾਨ ਆਪ ਕੇ ਦੁਆਰ, ਆਯੂਸ਼ਮਾਨ ਮੇਲਾ ਅਤੇ ਆਯੂਸ਼ਮਾਨ ਸਭਾ ਕੀਤੀ ਜਾਵੇਗੀ। ਆਯੂਸ਼ਮਾਨ ਆਪ ਕੇ ਦੁਆਰ ਤਹਿਤ ਹਰ ਯੋਗ ਲਾਭਪਾਤਰੀਆਂ ਦੇ ਆਯੂਸ਼ਮਾਨ ਕਾਰਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਮੇਲੇ ਤਹਿਤ 17 ਸਤੰਬਰ ਤੋਂ 23 ਸਤੰਬਰ ਤਕ ਕਮਿਊਨਿਟੀ ਹੈਲਥ ਅਫਸਰਾਂ ਬੱਲੋਂ ਗੈਰ ਸੰਚਾਰੀ ਬਿਮਾਰੀਆਂ ਦੀ ਜਾਂਚ ਅਤੇ ਟੀਬੀ ਦੀ ਬਿਮਾਰੀ ਦੇ ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਜ਼ ਆਪਣੇ ਪਿੰਡਾਂ ਵਿੱਚ ਲਾਭਪਾਤਰੀਆਂ ਨੂੰ ਆਯੂਸ਼ਮਾਨ ਮੇਲੇ ਵਿੱਚ ਲੈ ਕੇ ਆਉਣਗੀਆਂ ਤਾਂ ਜੋ ਗੈਰ ਸੰਚਾਰੀ ਰੋਗਾਂ ਦੀ ਸਕਰੀਨਿੰਗ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਆਯੂਸ਼ਮਾਨ ਕਾਰਡ ਬਣਵਾਏ ਜਾ ਸਕਣ।
ਇਸ ਮੁਹਿੰਮ ਅਧੀਨ ਆਯੂਸ਼ਮਾਨ ਸਭਾ ਕਰ ਕੇ ਲੋਕਾਂ ਨੂੰ ਸਿਹਤ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਪਿੰਗ ਪੱਧਰ ‘ਤੇ ਸਿਹਤ ਮੇਲੇ ਕਰਵਾਏ ਜਾਣਗੇ, ਜਿਨ੍ਹਾਂ ‘ਚ ਸਰਕਾਰੀ ਸਿਹਤ ਸਹੂਲਤਾਂ ਦੀ ਜਾਣਕਾਰੀ, ਟੀਕਾਕਰਨ, ਆਯੂਸ਼ਮਾਨ ਕਾਰਡ, ਆਭਾ ਆਈਡੀ, ਟੀਬੀ, ਮਰੀਜ਼ਾਂ ਦੀ ਪਛਾਣ, ਗੈਰ ਸੰਚਾਰੀ ਰੋਗਾਂ ਦੀ ਸਕਰੀਨਿੰਗ ਆਦਿ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਇਹ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ ਤਕ ਚੱਲੇਗੀ। ਇਸ ਮੁਹਿੰਮ ਵਿੱਚ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਪੇਂਡੂ ਸਿਹਤ ਸਫ਼ਾਈ ਕਮੇਟੀ ਦੇ ਮੈਂਬਰ, ਜਨ ਅਰੋਗਿਆ ਸੰਮਤੀ, ਮੈਡੀਕਲ ਅਫਸਰ, ਸੀਐੱਚਓ, ਏਐੱਨਐੱਮ ਅਤੇ ਆਸ਼ਾ ਵਰਕਰਜ਼ ਦੀ ਸ਼ਮੂਲੀਅਤ ਕੀਤੀ ਜਾਵੇਗੀ।



