Ad-Time-For-Vacation.png

ਆਪ ਆਗੂ ਸੰਜੇ ਸਿੰਘ ਨੂੰ ਇਕ ਔਰਤ ਨੇ ਜੜਿਆ ਥੱਪੜ

ਟਿਕਟ ਲਈ ਪੈਸੇ ਮੰਗਣ ਦਾ ਲਾਇਆ ਦੋਸ਼

ਨਵੀਂ ਦਿੱਲੀ (ਏਜੰਸੀਆਂ) ਆਮ ਆਦਮੀ ਪਾਰਟੀ ਦੇ ਕੌਮੀ ਆਗੂ ਸੰਜੇ ਸਿੰਘ ਦੇ ਦਿੱਲੀ ਵਿੱਚ ਰੋਡ ਸ਼ੋਅ ਦੌਰਾਨ ਇੱਕ ਮਹਿਲਾ ਨੇ ਹੰਗਾਮਾ ਕਰ ਦਿੱਤਾ। ਹੰਗਾਮਾ ਉਸ ਸਮੇਂ ਹੋਇਆ ਜਦੋਂ ਨਗਰ ਨਿਗਮ ਚੋਣਾਂ ਲਈ ਸੰਜੇ ਸਿੰਘ ਵੈਸਟ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਪਹੁੰਚੇ। ਮੀਡੀਆ ਖ਼ਬਰਾਂ ਅਨੁਸਾਰ ਸਬੰਧਤ ਮਹਿਲਾ ਨੇ ਸੰਜੇ ਸਿੰਘ ਦੇ ਥੱਪੜ ਮਾਰਿਆ ਪਰ ਇਸ ਦੀ ‘ਆਪ’ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਮੌਕੇ ਉੱਤੇ ਪਹੁੰਚ ਕੇ ਵਿਧਾਇਕ ਜਰਨੈਲ ਸਿੰਘ ਤੇ ਹੋਰ ਲੋਕਾਂ ਨੇ ਹੰਗਾਮੇ ਨੂੰ ਸ਼ਾਂਤ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਟਿਕਟ ਲਈ ਪੈਸੇ ਮੰਗੇ ਜਾਣ ਤੋਂ ਨਾਰਾਜ਼ ਸੀ।ਇਸ ਦੌਰਾਨ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪੁਲਿਸ ਮਹਿਲਾ ਕੋਲੋਂ ਪੁੱਛਗਿੱਛ ਕਰ ਰਹੀ ਹੈ। ਮਹਿਲਾ ਵੱਲੋਂ ਕੀਤੇ ਗਏ ਹੰਗਾਮਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਮਹਿਲਾ ਹੱਥ ਵਿੱਚ ਫੁੱਲਾਂ ਦਾ ਹਾਰ ਲੈ ਕੇ ਸੰਜੇ ਸਿੰਘ ਵੱਲ ਵਧਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਜਦੋਂ ਮਹਿਲਾ ਸੰਜੇ ਸਿੰਘ ਦੇ ਨਜ਼ਦੀਕੀ ਪਹੁੰਚਦੀ ਹੈ ਤਾਂ ‘ਆਪ’ ਦੇ ਵਰਕਰ ਉਸ ਨੂੰ ਘੇਰ ਲੈਂਦੇ ਹਨ। ਸੰਜੇ ਸਿੰਘ ਇੱਕ ਵਰਕਰ ਦੇ ਪਿੱਛੇ ਖੜਾ ਦਿਖਾਈ ਦੇ ਰਿਹਾ ਹੈ। ਮਹਿਲਾ ਦਾ ਦੋਸ਼ ਹੈ ਕਿ ਉਸ ਨੇ ਟਿਕਟ ਬਦਲੇ ਪੈਸੇ ਦੀ ਸ਼ਿਕਾਇਤ ਕਈ ਵਾਰ ਕੇਜਰੀਵਾਲ ਨੂੰ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.