ਲਵਦੀਪ ਬੈਂਸ, ਪਤਾਰਾ/ਜਲੰਧਰ ਕੈਂਟ : ਜਲੰਧਰ ਛਾਉਣੀ ਦੇ ਮੁਹੱਲਾ ਨੰ. 13-17 ਤੋਂ ਮੁਹੱਲਾ ਨੰਬਰ 16-20 ਤੱਕ ਰੁਕੀ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਦਾ ਉਦਘਾਟਨ ਸਿਵਲ ਮੈਂਬਰ ਪੁਨੀਤ ਭਾਰਤੀ ਸ਼ੁਕਲਾ ਨੇ ਆਜ਼ਾਦੀ ਘੁਲਾਟੀਏ ਮਰਹੂਮ ਲਾਲ ਬੈਜਨਾਥ ਅਗਰਵਾਲ ਦੇ ਪੁੱਤਰ ਪੇ੍ਮ ਸਾਗਰ ਅਗਰਵਾਲ (ਟਿੱਲੂ) ਦੇ ਹੱਥੀਂ ਕਰਵਾ ਕੇ ਕੀਤਾ। ਪੁਨੀਤ ਭਾਰਤੀ ਸ਼ੁਕਲਾ ਨੇ ਦੱਸਿਆ ਕਿ ਛਾਉਣੀ ‘ਚ ਲੰਬੇ ਸਮੇਂ ਤੋਂ ਰੁਕੇ ਹੋਏ ਹੋਰ ਸੜਕੀ ‘ਤੇ ਨਿਰਮਾਣ ਕਾਰਜ ਜਲਦੀ ਹੀ ਮੁਕੰਮਲ ਕੀਤੇ ਜਾਣਗੇ। ਇਸ ਦੌਰਾਨ ਸਾਬਕਾ ਹੈੱਡ ਮੰਦਰ ਬਜਰੰਗ ਭਵਨ, ਰਾਮ ਅਵਤਾਰ ਅਗਰਵਾਲ, ਸਾਬਕਾ ਮੀਤ ਪ੍ਰਧਾਨ ਸ਼ਿਵ ਦਰਸ਼ਨ ਅੱਬੀ, ਅਸ਼ੋਕ ਅਗਰਵਾਲ (ਮੁੰਨਾ), ਰਾਜਿੰਦਰ ਬਾਂਸਲ ਪੱਪਨ, ਦੀਪਕ ਸਹਿਗਲ, ਚੰਨੂ ਅਗਰਵਾਲ, ਚਿੰਟੂ ਗਰਗ, ਪ੍ਰਦਿਊਮਨ ਮਿੱਤਲ, ਮੋਹਿਤ ਸ਼ਰਮਾ, ਮਧੁਸੂਦਨ ਸ਼ਰਮਾ, ਚਰਨਜੀਤ ਸਿੰਘ ਚੱਢਾ (ਵਿੱਕੀ), ਕਨਿਸ਼ਕ ਅਗਰਵਾਲ, ਜੇਈ ਤੇਜਿੰਦਰ ਸਿੰਘ, ਤਰੁਣ ਅਗਰਵਾਲ (ਕਾਲੂ), ਪੰਕਜ ਅਰੌਣ ਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਕੰਮ ਸ਼ੁਰੂ ਕਰਵਾਉਣ ਲਈ ਪੁਨੀਤ ਭਾਰਤੀ ਸ਼ੁਕਲਾ ਦਾ ਧੰਨਵਾਦ ਕੀਤਾ। ਇਸ ਦੌਰਾਨ ਪੁਨੀਤ ਸ਼ੁਕਲਾ ਤੇ ਸ਼੍ਰੀ ਰਾਮ ਸਵਰੂਪ ਹਰੀਤਵਾਲ ਸੀਈਓ ਕੰਟੋਨਮੈਂਟ ਬੋਰਡ ਨੇ ਕਿਹਾ ਕਿ ਲੋਕਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਛਾਉਣੀ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਉਣ ‘ਚ ਸਹਿਯੋਗ ਦੇਣ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



