ਅਲਬਰਟਾ (ਰਾਜੀਵ ਸ਼ਰਮਾ)— ਵਿਸ਼ਵ ਸਿੱਖ ਸੰਗਠਨ ਤੇ ਸਿੱਖ ਭਾਈਚਾਰੇ ਦੇ ਯਤਨਾਂ ਸਦਕਾ ਅਲਬਰਟਾ ਦੇ ‘ਟਰੈਫਿਕ ਸੇਫਟੀ ਐਕਟ’ ‘ਚ ਸੋਧ ਕਰਕੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਗਈ ਹੈ। ਵਿਸ਼ਵ ਸਿੱਖ ਸੰਗਠਨ ਦੇ ਆਗੂਆਂ ਤੇ ਸਿੱਖ ਭਾਈਚਾਰੇ ਦੇ ਹੋਰ ਪ੍ਰਤੀਨਿਧਾਂ ਨੇ ਐਡਮਿੰਟਨ ਤੇ ਕੈਲਗਰੀ ‘ਚ ਹੈਲਮਟ ਪਾਉਣ ਦੇ ਮੁੱਦੇ ‘ਤੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ। ਸਿੱਖ ਆਗੂਆਂ ਨੇ ਅਧਿਕਾਰੀਆਂ ਨੂੰ ਸਿੱਖਾਂ ਲਈ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਸੀ। ਅਲਬਰਟਾ ਸਰਕਾਰ ਨੇ ਐਲਾਨ ਕੀਤਾ ਕਿ ਹੈਲਮਟ ਬਾਰੇ ਪ੍ਰਗਟਾਈ ਗਈ ਚਿੰਤਾ ਦੇ ਮੱਦੇਨਜ਼ਰ ਦਸਤਾਰਧਾਰੀ ਸਿੱਖਾਂ ਨੂੰ ਇਸ ਤੋਂ ਛੋਟ ਦਿੱਤੀ ਜਾਂਦੀ ਹੈ। ਨਵਾਂ ਕਾਨੂੰਨੀ 12 ਅਪ੍ਰੈਲ 2018 ਤੋਂ ਲਾਗੂ ਹੋ ਜਾਵੇਗਾ।
ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ
ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ


