ਪੇਪਰ ਲੀਕ ਕਾਂਡ: 12ਵੀਂ ਦਾ ਇਕਨੌਮਿਕਸ ਪੇਪਰ 25 ਨੂੰ

12ਵੀਂ ਦੀ ਇਕਨੌਮਿਕਸ ਪ੍ਰੀਖਿਆ ਨੂੰ ਦੁਬਾਰਾ ਕਰਾਉਣ ਦਾ ਦਿੱਲੀ ’ਚ ਐਲਾਨ ਕਰਦੇ ਹੋਏ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਕੱਤਰ ਅਨਿਲ ਸਵਰੂਪ ਅਤੇ ਸੀਬੀਐਸੲੀ ਮੁਖੀ ਅਨਿਤਾ ਕਰਵਾਲ। -ਫੋਟੋ: ਟ੍ਰਿਬਿੳੂਨ

ਨਵੀਂ ਦਿੱਲੀ, 30 ਮਾਰਚ
ਸੀਬੀਐਸਈ ਨੇ ਲੀਕ ਹੋਏ 12ਵੇਂ ਦੇ ਅਰਥ ਸ਼ਾਸਤਰ ਦਾ ਪਰਚਾ 25 ਅਪਰੈਲ ਨੂੰ ਲਿਆ ਜਾਵੇਗਾ ਜਦਕਿ 10ਵੀਂ ਦਾ ਗਣਿਤ ਦਾ ਪਰਚਾ ਜੁਲਾਈ ਮਹੀਨੇ ਲਿਆ ਜਾਵੇਗਾ ਜਿਸ ਦੀ ਤਾਰੀਕ ਅਜੇ ਐਲਾਨੀ ਜਾਣੀ ਹੈ। ਉਧਰ, ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡ਼ੇਕਰ ਨੇ ਵਿਦਿਆਰਥੀਆਂ ਨੂੰ ਪੇਪਰ ਲੀਕ ਸਮੱਸਿਆ ਦਾ ਹੱਲ ਲੱਭਣ ਦੀ ਚੁਣੌਤੀ ਸਵੀਕਾਰਨ ਲਈ ਕਿਹਾ ਹੈ।
ਸਿੱਖਿਆ ਸਕੱਤਰ ਅਨਿਲ ਸਵਰੂਪ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ 12ਵੀਂ ਦੀ ਅਰਥ ਸ਼ਾਸਤਰ ਦੀ ਦੁਬਾਰਾ ਪ੍ਰੀਖਿਆ ਦੇਸ਼ ਭਰ ਵਿੱਚ 25 ਅਪਰੈਲ ਨੂੰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ 10ਵੀਂ ਦਾ ਗਣਿਤ ਦਾ ਪਰਚਾ ਜੇ ਲੋਡ਼ ਪਈ ਤਾਂ ਦਿੱਲੀ ਤੇ ਹਰਿਆਣਾ ਵਿੱਚ ਹੀ ਮੁੜ ਲਿਆ ਜਾਵੇਗਾ ਕਿਉਂਕਿ ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ੲਿਹ ਪਰਚਾ ਦਿੱਲੀ-ਹਰਿਆਣਾ ਵਿੱਚ ਹੀ ਲੀਕ ਹੋਇਆ ਸੀ। ਜੇ ਇਮਤਿਹਾਨ ਕਰਾਉਣਾ ਪਿਆ ਤਾਂ ਉਸ ਬਾਰੇ ਅਗਲੇ 15 ਦਿਨਾਂ ਦੌਰਾਨ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਪਰਚਾ ਲੀਕ ਹੋਣ ਦੀ ਕੋਈ ਸੂਚਨਾ ਨਹੀਂ ਹੈ ਇਸ ਲਈ ਉੱਥੇ ਮੁੜ ਪਰਚਾ ਨਹੀਂ ਲਿਆ ਜਾਵੇਗਾ ਤੇ ਭਾਰਤ ਤੋਂ ਬਾਹਰ ਗਣਿਤ ਦਾ ਪਰਚਾ ਇੱਥੋਂ ਨਾਲੋਂ ਵੱਖਰਾ ਸੀ।

ਪੇਪਰ ਲੀਕ ਮਾਮਲੇ ’ਚ ਸ਼ੁੱਕਰਵਾਰ ਨੂੰ ਦਿੱਲੀ ’ਚ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡ਼ੇਕਰ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਸੀਬੀਐਸਈ ਦੇ ਵਿਦਿਆਰਥੀ ਅਤੇ ਐਨਐਸਯੂਆੲੀ ਕਾਰਕੁਨ। -ਫੋਟੋ: ਮਾਨਸ ਰੰਜਨ ਭੂਈ

ਸੀਬੀਐਸਈ ਨੇ ਦਿੱਲੀ ਪੁਲੀਸ ਦੀ ਅਪਰਾਧ ਸਾਖ਼ਾ ਨੂੰ ਦੋਵੇਂ ਪਰਚਿਆਂ ਦੇ ਇਮਤਿਹਾਨ ਕੇਂਦਰਾਂ ਦੇ ਵੇਰਵੇ ਦਿੱਤੇ ਹਨ ਜਿਨ੍ਹਾਂ ਵਿੱਚ ਕੇਂਦਰਾਂ ਦੇ ਸੁਪਰਡੈਂਟ ਤੇ ਪਰਚੇ ਰੱਖਣ ਵਾਲੀਆਂ ਬੈਂਕਾਂ ਦੇ ਵੇਰਵੇ ਮੰਗੇ ਸਨ ਜਿਨ੍ਹਾਂ ਵਿੱਚ ਦਿੱਲੀ ਤੇ ਹਰਿਆਣਾ ਦੇ ਕੇਂਦਰ ਸ਼ਾਮਲ ਹਨ।
ਦਿੱਲੀ ਪੁਲੀਸ ਨੇ ਕੌਮਾਂਤਰੀ ਸਰਚ ਇੰਜਣ ਗੂਗਲ ਤੋਂ ਉਸ ਈ-ਮੇਲ ਪਤੇ ਦੀ ਜਾਣਕਾਰੀ ਮੰਗੀ ਹੈ ਜਿੱਥੋਂ ਸੀਬੀਐਸਈ ਦੀ ਮੁਖੀ ਨੂੰ 10ਵੀ ਦੇ ਗਣਿਤ ਪਰਚੇ ਦੀ ਹੱਥ ਲਿਖਤ 12 ਸਫ਼ਿਆਂ ਦੀ ਮੇਲ ਭੇਜ ਕੇ ਪਰਚੇ ਲੀਕ ਹੋਣ ਬਾਰੇ ਦੱਸਿਆ ਗਿਆ ਸੀ। ਇਹੀ ਹੱਥ ਲਿਖਤ ਵਟਸਐਪ ਦੇ ਵੱਖ-ਵੱਖ ਗਰੁੱਪਾਂ ਉਪਰ ਅੱਗੇ ਘੱਲੀ ਗਈ ਸੀ। ਸੂਤਰਾਂ ਮੁਤਾਬਕ ਅਰਥ ਸ਼ਾਸਤਰ ਤੇ ਗਣਿਤ ਦਾ ਪਰਚਾ ਕਰੀਬ 10 ਵਟਸਐਪ ਗਰੁੱਪਾਂ (50-60 ਮੈਂਬਰਾਂ ਵਾਲੇ) ਉਪਰ ਭੇਜਿਆ ਗਿਆ ਸੀ। ਪੁਲੀਸ ਦੀ ਨਜ਼ਰ ਹੁਣ ਇਨ੍ਹਾਂ ਦੇ ਗਰੁੱਪ ਪ੍ਰਬੰਧਕਾਂ ਤੇ 4 ਫੋਨ ਨੰਬਰਾਂ ਉਪਰ ਟਿਕੀ ਹੈ ਤੇ ਸੀਬੀਐਸਈ ਨੇ ਇਹ ਨੰਬਰ ਦਿੱਲੀ ਪੁਲੀਸ ਨੂੰ ਦਿੱਤੇ ਸਨ। 18 ਵਿਦਿਆਰਥੀ, ਗਰੁੱਪ ਪ੍ਰਬੰਧਕ ਸਣੇ ਕੁੱਲ 45 ਲੋਕਾਂ ਤੋਂ ਅਪਰਾਧ ਸਾਖ਼ਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ, ਐਨਐਸਯੂਆਈ ਦੇ ਕਾਰਕੁਨਾਂ ਨੇ ਪੇਪਰ ਲੀਕ ਕਾਂਡ ਸਬੰਧੀ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡ਼ੇਕਰ ਦੀ ਸਰਕਾਰੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕਰ ਕੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੇਪਰ ਲੀਕ ਕਾਂਡ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਉਹ (ਮੋਦੀ) ਆਪਣੀ ਕਿਤਾਬ ‘ਐਗਜ਼ਾਮ ਵਾਰੀਅਰਜ਼’ ਦੇ ਅਗਲੇ ਅੰਕ ਵਿੱਚ ਵਿਦਿਆਰਥੀਆਂ ਨੂੰ ਪੇਪਰ ਲੀਕ ਦੇ ਖਿਲਵਾਡ਼ ਦੇ ਤਣਾਓ ਤੋਂ ਬਚਣ ਦੇ ਗੁਰ ਦੱਸਣਗੇ।ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵਡ਼ੇਕਰ ਨੂੰ ਕਿਹਾ ਹੈ ਕਿ ਉਹ ਸੂਬਿਆਂ ਦੇ ਸਿੱਖਿਆ ਮੰਤਰੀਆਂ ਦੀ ਬੈਠਕ ਬੁਲਾਉਣ ਤਾਂ ਜੋ ਇਸ ਤਰ੍ਹਾਂ ਦੇ ਗੰਭੀਰ ਮਾਮਲਿਆਂ ਨੂੰ ਰੋਕਣ ਦੇ ਉਪਾਵਾਂ ਉਪਰ ਗੱਲ ਹੋ ਸਕੇ।
ਨਵੀਂ  ਦਿੱਲੀ: ਪੇਪਰ ਲੀਕ ਕਾਂਡ ਨੂੰ ਫੈਲੇ ਵਿਆਪਕ ਰੋਸ ਦੇ ਮੱਦੇਨਜ਼ਰ ਆਲ ਇੰਡੀਆ ਪੇਰੈਂਟਸ  ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਅਗਰਵਾਲ ਨੇ ਅੱਜ ਕਿਹਾ ਕਿ ਜਥੇਬੰਦੀ ਇਸ ਮਾਮਲੇ ਦੀ ਅਦਾਲਤ ਦੀ  ਨਿਗਰਾਨੀ ਹੇਠ ਜਾਂਚ ਲਈ ਸੋਮਵਾਰ ਨੂੰ ਦਿੱਲੀ ਹਾੲੀ ਕੋਰਟ ਵਿੱਚ ਪਟੀਸ਼ਨ ਦਾਇਰ ਕਰੇਗੀ।

ਛਤਰਾ ’ਚ ਛੇ ਵਿਦਿਆਰਥੀ ਹਿਰਾਸਤ ਵਿੱਚ ਲਏ
ਛਤਰਾ: ਪੁਲੀਸ  ਨੇ ਅੱਜ ਦਾਅਵਾ ਕੀਤਾ ਹੈ ਝਾਰਖੰਡ ਦੇ ਛਤਰਾ ਵਿੱਚ ਉਨ੍ਹਾਂ ਛੇ ਵਿਦਿਆਰਥੀਆਂ ਨੂੰ  ਹਿਰਾਸਤ ਵਿਚ ਲਿਆ ਗਿਆ ਹੈ ਜੋ ਕਥਿਤ ਤੌਰ ’ਤੇ ਸੀਬੀਐਸਈ ਦੀ ਦਸਵੀਂ ਕਲਾਸ ਦੇ ਲੀਕ ਹੋਏ  ਗਣਿਤ ਦਾ ਪੇਪਰ ਲੈ ਕੇ ਪ੍ਰੀਖਿਆ ਕੇਂਦਰਾਂ ਵਿਚ ਗਏ ਸਨ। ਛਤਰਾ ਦੇ ਐਸ ਡੀ ਪੀ ਓ ਗਿਆਨ  ਰੰਜਨ ਨੇ ਇਹ ਛੇ ਵਿਦਿਆਰਥੀ 28 ਮਾਰਚ ਨੂੰ ਹੱਲ ਕੀਤੇ ਹੋਏ ਪੇਪਰ ਲੈ ਕੇ ਪ੍ਰੀਖਿਆ ਕੇਂਦਰ  ਵਿੱਚ ਬੈਠੇ ਮਿਲੇ ਸਨ। ਇਕ ਵਿਦਿਆਰਥੀ ਨੇ ਦੱਸਿਆ ਕਿ ਇਹ ਪੇਪਰ ਉਸ ਨੂੰ ਪਟਨਾ ਤੋਂ  ਮਿਲਿਆ ਸੀ ਜਿਸ ਤੋਂ ਬਾਅਦ ਇਕ ਪੁਲੀਸ ਟੀਮ ਉੱਥੇ ਭੇਜੀ ਗਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.