ਨਿਊਯਾਰਕ,- ਕੀਨੀਆ ਤੋਂ ਅਮਰੀਕਾ ਦੇ ਹਵਾਲੇ ਕੀਤੇ ਗਏ 55 ਸਾਲਾ ਭਾਰਤੀ ਉਤੇ ਨਸ਼ਾ ਤਸਕਰੀ ਦਾ ਦੋਸ਼ ਲੱਗਿਆ ਹੈ। ਅਮਰੀਕੀ ਦੇ ਦੱਖਣੀ ਜ਼ਿਲੇ ਨਿਊਯਾਰਕ ਦੇ ਅਟਾਰਨੀ ਪ੍ਰੀਤ ਭਰਾੜਾ ਨੇ ਕਿਹਾ ਕਿ ਵਿਜੈਗਿਰੀ ਆਨੰਦਗਿਰੀ ਗੋਸਵਾਮੀ ਤੋਂ ਇਲਾਵਾ ਬਕਤਾਸ਼ ਅਕਾਸ਼ਾ (40), ਇਬਰਾਹਿਮ ਅਕਾਸ਼ਾ (28) ਅਤੇ ਪਾਕਿਸਤਾਨੀ ਨਾਗਰਿਕ ਗੁਲਾਮ ਹੁਸੈਨ (61) ਉਤੇ ਵੀ ਨਸ਼ਾ ਸਮਗਲਿੰਗ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਕੀਨੀਆ ਤੋਂ ਅਮਰੀਕਾ ਲਿਆਂਦਾ ਗਿਆ ਹੈ।
ਅਮਰੀਕਾ ਦੀ ਅਪੀਲ ਉਤੇ ਇਨ੍ਹਾਂ ਚਾਰਾਂ ਨੂੰ ਨਵੰਬਰ 2014 ਵਿੱਚ ਮੋਬਾਸਾ (ਕੀਨੀਆ) ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਉਤੇ ਹੈਰੋਇਨ ਤੇ ਮੈਥਾਫੈਟਾਮਾਈਨ ਅਮਰੀਕਾ ਵਿੱਚ ਸਮੱਗਲ ਕਰਨ ਦੀ ਸਾਜ਼ਿਸ਼ ਸਬੰਧੀ ਚਾਰ ਦੋਸ਼ ਲਾਏ ਗਏ ਹਨ। ਹਰੇਕ ਦੋਸ਼ ਵਿੱਚ ਘੱਟੋ-ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


