Skip to content
Wednesday, October 28, 2026 5°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਟਰੰਪ ਨੇ ਮੀਡੀਆ ਵਿਰੁਧ ਜੰਗ ਹੋਰ ਤੇਜ਼ੀ ਕੀਤੀ ਪੱਤਰਕਾਰਾਂ ਨੂੰ ਦੁਨੀਆਂ ਦਾ ਸੱਭ ਤੋਂ ਭ੍ਰਿਸ਼ਟ ਤਬਕਾ ਦਸਿਆ

By Admin Published 2 min read

ਵਾਸ਼ਿੰਗਟਨ,: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਵਿਰੁਧ ਜੰਗ ਹੋਰ ਤੇਜ਼ ਕਰਦਿਆਂ ਪੱਤਰਕਾਰਾਂ ਨੂੰ ਦੁਨੀਆਂ ਦਾ ਸੱਭ ਤੋਂ ਭ੍ਰਿਸ਼ਟ ਤਬਕਾ ਕਰਾਰ ਦਿਤਾ। ਟਰੰਪ ਨੇ ਮੀਡੀਆ ‘ਤੇ ਦੋਸ਼ ਲਾਇਆ ਕਿ ਉਸ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਘਟਾ ਕੇ ਪੇਸ਼ ਕੀਤੀ ਗਈ ਜਦਕਿ ਸਨਿਚਰਵਾਰ ਨੂੰ ਹੋਏ ਮੁਜ਼ਾਹਰਿਆਂ ਵਿਚ ਸ਼ਾਮਲ ਔਰਤਾਂ ਦੀ ਗਿਣਤੀ ਵਧਾਅ-ਚੜ੍ਹਾਅ ਕੇ ਪੇਸ਼ ਕੀਤੀ ਗਈ।

ਅਮਰੀਕਾ ਦੇ ਇਤਿਹਾਸ ਵਿਚ ਸੰਭਾਵਤ ਤੌਰ ‘ਤੇ ਇਸ ਤੋਂ ਪਹਿਲਾਂ ਨਵੇਂ ਰਾਸ਼ਟਰਪਤੀ ਵਿਰੁਧ ਐਨੇ ਵੱਡੇ ਪੱਧਰ ‘ਤੇ ਮੁਜ਼ਾਹਰੇ ਨਹੀਂ ਹੋਏ। ਮੁਜ਼ਾਹਰਿਆਂ ਵਿਚ ਸਿਰਫ਼ ਅਮਰੀਕੀ ਔਰਤਾਂ ਹੀ ਨਹੀਂ ਸਗੋਂ ਗੁਆਂਢੀ ਮੁਲਕ ਕੈਨੇਡਾ ਸਮੇਤ ਦੁਨੀਆਂ ਦੇ ਹੋਰਨਾਂ ਮੁਲਕਾਂ ਤੋਂ ਵੀ ਬੀਬੀਆਂ ਪੁੱਜੀਆਂ ਹੋਈਆਂ ਸਨ।

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਮੀਡੀਆ ਨਾਲ ‘ਯੁੱਧ ਚੱਲ ਰਿਹਾ’ ਹੈ ਅਤੇ ਨਾਲ ਹੀ ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ ਵਿਚ ਘੱਟ ਲੋਕਾਂ ਦੇ ਸ਼ਾਮਲ ਹੋਣ ਦੀ ਗ਼ਲਤ ਰੀਪੋਰਟਿੰਗ ਕਰਨ ਲਈ ਮੀਡੀਆ ਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿਤੀ।
ਟਰੰਪ ਨੇ ਕਿਹਾ, ”ਸਮਾਰੋਹ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ ਸਨ। ਤੁਸੀਂ ਉਨ੍ਹਾਂ ਨੂੰ ਵੇਖਿਆ। ਲੋਕਾਂ ਨਾਲ ਖਚਾਖਚ ਭਰੇ ਮੈਦਾਨ ਸਨ। ਮੈਂ ਅੱਜ ਸਵੇਰੇ ਉਠਿਆ, ਮੈਂ ਇਕ ਚੈਨਲ ਲਗਾਇਆ ਅਤੇ ਉਹ ਖ਼ਾਲੀ ਮੈਦਾਨ ਵਿਖਾ ਰਿਹਾ ਸੀ।” ਉਨ੍ਹਾਂ ਕਿਹਾ, ”ਮੈਂ ਭਾਸ਼ਣ ਦਿਤਾ, ਉਥੇ ਲੱਖਾਂ ਲੋਕ ਦਿਸ ਰਹੇ ਸਨ। ਉਹ ਅਜਿਹਾ ਮੈਦਾਨ ਵਿਖਾ ਰਹੇ ਸਨ, ਜਿਥੇ ਅਸਲ ਵਿਚ ਕੋਈ ਨਹੀਂ ਖੜਾ ਸੀ।

ਉਨ੍ਹਾਂ ਨੇ (ਮੀਡੀਆ) ਕਿਹਾ ਕਿ ਡੋਨਾਲਡ ਟਰੰਪ ਭੀੜ ਨਹੀਂ ਜੁਟਾ ਸਕੇ। ਮੈਂ ਕਿਹਾ ਕਿ ਮੀਂਹ ਪੈ ਰਿਹਾ ਸੀ, ਮੀਂਹ ਨੇ ਉਨ੍ਹਾਂ ਨੂੰ ਆਉਣ ਤੋਂ ਰੋਕਿਆ। ਪਰ ਸਾਡੇ ਲਈ ਕੁੱਝ ਸ਼ਾਨਦਾਰ ਸੀ ਕਿਉਂਕਿ ਉਥੇ ਲੱਖਾਂ ਲੋਕ ਦਿਸ ਰਹੇ ਸਨ। ਮੈਂ ਗ਼ਲਤੀ ਨਾਲ ਇਹ ਚੈਨਲ ਲਗਾਇਆ ਅਤੇ ਇਸ ਵਿਚ ਖਾਲੀ ਮੈਦਾਨ ਵਿਖਾ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ, ਢਾਈ ਲੱਖ ਲੋਕ ਜੁਟਾਏ।”

ਟਰੰਪ ਸੀ.ਆਈ.ਏ. ਮੁੱਖ ਦਫ਼ਤਰ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਸੀਨੀਅਰ ਖ਼ੁਫ਼ੀਆ ਏਜੰਸੀ ਨੂੰ ਕਿਹਾ ਕਿ ਉਹ ਸੀ.ਆਈ.ਏ. ਦਫ਼ਤਰ ‘ਤੇ ਇਸ ਲਈ ਆਏ ਹਨ ਕਿਉਂਕਿ ਮੀਡੀਆ ਨੇ ਅਜਿਹੀ ਦਿਖ ਬਣਾਈ ਹੈ ਕਿ ਉਨ੍ਹਾਂ ਦੇ ਖ਼ੁਫ਼ੀਆ ਅਧਿਕਾਰੀਆਂ ਨਾਲ ਮਤਭੇਦ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp