Skip to content
Monday, October 26, 2026 9°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਯਮਨ ਦੇ ਤੱਟ ਨੇੜੇ 14 ਭਾਰਤੀਆਂ ਵਾਲੀ ਯਾਟ ‘ਤੇ ਹਮਲੇ ਦੀ ਰਿਪੋਰਟ; ਭਾਰਤੀ ਦੂਤਾਵਾਸ ਨੇ ਜਾਂਚ ਸ਼ੁਰੂ ਕੀਤੀ

By Admin Published 2 min read
ਯਮਨ ਦੇ ਤੱਟ ਨੇੜੇ 14 ਭਾਰਤੀਆਂ ਵਾਲੀ ਯਾਟ ‘ਤੇ ਹਮਲੇ ਦੀ ਰਿਪੋਰਟ; ਭਾਰਤੀ ਦੂਤਾਵਾਸ ਨੇ ਜਾਂਚ ਸ਼ੁਰੂ ਕੀਤੀ

ਯਮਨ, – ਯਮਨ ਦੇ ਤੱਟ ਨੇੜੇ 14 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਇਕ ਯਾਟ 'ਤੇ ਹਮਲੇ ਦੀਆਂ ਰਿਪੋਰਟਾਂ ਸਾਹਮਣੇ

ਆਉਣ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਮਾਮਲੇ ਦੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਦੂਤਾਵਾਸ ਨੇ ਕਿਹਾ ਹੈ ਕਿ

ਘਟਨਾ ਨਾਲ ਸਬੰਧਤ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਭਾਰਤੀਆਂ ਦੀ ਸੁਰੱਖਿਆ ਤੇ ਭਲਾਈ ਲਈ ਹਰ ਸੰਭਵ

ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।ਯਮਨ ਸਥਿਤ ਭਾਰਤੀ ਦੂਤਾਵਾਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸ ਨੇ ਯਮਨ

ਦੇ ਤੱਟ ਨੇੜੇ 14 ਭਾਰਤੀ ਨਾਗਰਿਕਾਂ ਵਾਲੀ ਯਾਟ ਨਾਲ ਵਾਪਰੀ ਘਟਨਾ ਸਬੰਧੀ ਰਿਪੋਰਟਾਂ ਦਾ ਨੋਟਿਸ ਲਿਆ ਹੈ। ਦੂਤਾਵਾਸ

ਅਨੁਸਾਰ, ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਹੋਰ ਤੱਥ ਸਾਹਮਣੇ ਆਉਣ 'ਤੇ

ਲੋੜੀਂਦੇ ਕਦਮ ਚੁੱਕੇ ਜਾਣਗੇ।ਰਿਪੋਰਟਾਂ ਮੁਤਾਬਕ, ਯਮਨ ਦੇ ਹੂਤੀ ਧੜੇ ਦੇ ਫ਼ੌਜੀ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹਿਆ ਸਰੀ ਨੇ

ਦਾਅਵਾ ਕੀਤਾ ਹੈ ਕਿ 14 ਭਾਰਤੀਆਂ ਨੂੰ ਲੈ ਕੇ ਜਾ ਰਹੀ ਯਾਟ ਨੂੰ ਲਾਲ ਸਾਗਰ ਵਿਚ ਜ਼ੁਕਰ ਟਾਪੂ ਦੇ ਨੇੜੇ ਨਿਸ਼ਾਨਾ ਬਣਾਇਆ

ਗਿਆ। ਉਨ੍ਹਾਂ ਮੁਤਾਬਕ, ਯਮਨ ਦੀਆਂ ਫ਼ੌਜਾਂ ਵਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ ਅਤੇ ਘਟਨਾ ਸਬੰਧੀ ਹੋਰ ਵੇਰਵੇ ਬਾਅਦ

ਵਿਚ ਸਾਂਝੇ ਕੀਤੇ ਜਾਣਗੇ। ਹਾਲਾਂਕਿ, ਘਟਨਾ ਦੇ ਪੂਰੇ ਹਾਲਾਤ ਅਤੇ ਯਾਟ 'ਤੇ ਸਵਾਰ ਸਾਰੇ ਭਾਰਤੀ ਨਾਗਰਿਕਾਂ ਦੀ ਮੌਜੂਦਾ ਸਥਿਤੀ

ਬਾਰੇ ਅਜੇ ਹੋਰ ਪੁਸ਼ਟੀ ਦੀ ਲੋੜ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp