Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

‘ਬਾਦਲਾਂ ਦਾ ਪੀਟੀਸੀ ਚੈਨਲ ਅਕਾਲੀਆਂ ਦਾ ਹੱਥ ਠੋਕਾ’

By Admin Published 3 min read

ਚੰਡੀਗੜ੍ਹ, (ਜੀ.ਸੀ. ਭਾਰਦਵਾਜ): ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਮੌਕੇ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਵਲੋਂ ਇਕ ਦੂਜੇ ਵਿਰੁਧ ਦੂਸ਼ਣਬਾਜ਼ੀ ਸਿਖ਼ਰਾਂ ‘ਤੇ ਪੁੱਜ ਚੁੱਕੀ ਹੈ। ਚੋਣ ਕਮਿਸ਼ਨ ਕੋਲ ਪੁੱਜਣ ਵਾਲੀਆਂ ਸ਼ਿਕਾਇਤਾਂ ਵੀ ਵਧੀਆਂ ਜਾ ਰਹੀਆਂ ਹਨ ਅਤੇ ਚੋਣਾਂ ਦੇ ਤਿਕੋਨੇ ਅਤੇ ਚੌਕੋਨੇ ਮੁਕਾਬਲੇ ਦੌਰਾਨ ਹਰ ਉਮੀਦਵਾਰ ਅਪਣੇ ਗੁਟ ਦੀ ਕਾਮਯਾਬੀ ਦਾ ਢਿੰਡੋਰਾ ਪਿੱਟ ਰਿਹਾ ਹੈ ਅਤੇ ਧਮਕੀ ਦੇ ਰਿਹਾ ਹੈ ਜੇ ਉਨ੍ਹਾਂ ਦੀ ਸਰਕਾਰ ਆਈ ਤਾਂ ਇਹ ਬੰਦ ਕਰਾ ਦਿਆਂਗੇ, ਔਹ ਖੋਲ੍ਹ ਦਿਆਂਗੇ।

ਅੱਜ ਇਥੇ ਪ੍ਰੈੱਸ ਕਾਨਫ਼ਰੰਸ ਵਿਚ ਆਮ ਆਦਮੀ ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਦੇ ਕਨਵੀਨਰ ਐਡਵੋਕੇਟ ਨਵਕਿਰਨ ਸਿੰਘ ਨੇ ਪੀਟੀਸੀ ਚੈਨਲ ‘ਤੇ ਦੋਸ਼ ਲਾਇਆ ਕਿ ਇਹ ਬਾਦਲਾਂ ਅਤੇ ਅਕਾਲੀਆਂ ਦਾ ਹੱਥ ਠੋਕਾ ਹੈ, ਉਨ੍ਹਾਂ ਦੇ ਹੱਕ ਵਿਚ ਭੰਡੀ ਪ੍ਰਚਾਰ ਕਰਦਾ ਹੈ, ਬਾਕੀ ਪਾਰਟੀਆਂ ਵਿਸ਼ੇਸ਼ ਕਰ ਕੇ ‘ਆਪ’ ਵਿਰੁਧ ਗ਼ਲਤ ਖ਼ਬਰਾਂ ਕਰਦਾ ਹੈ। ਲੁਧਿਆਦਾ ਜ਼ਿਲ੍ਹੇ ਦੇ ਦਾਖਾ ਹਲਕੇ ਤੋਂ ‘ਆਪ’ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਵਿਰੁਧ ਮਨਪ੍ਰੀਤ ਇਆਲੀ ਦੀ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਐਡਵੋਕੇਟ ਨਵਕਿਰਨ ਸਿੰਘ ਨੇ ਸਪੱਸ਼ਟ ਕੀਤਾ ਕਿ ਫੂਲਕਾ ਦੇ ਇਕ ਲੱਖ ਦੇ ਸ਼ੇਅਰ ਨੋਇਡਾ ਟੋਲ ਬ੍ਰਿਜ ਕੰਪਨੀ ਵਿਚ ਹੋਣਾ, ਕੋਈ ਹਿੱਸੇਦਾਰੀ ਦਾ ਸਬੂਤ ਨਹੀਂ ਹੈ ਜਿਸ ਤਰ੍ਹਾਂ ਚੈਨਲ ‘ਤੇ ਵਿਖਾਇਆ ਗਿਆ ਹੈ। ਚੈਨਲ ਨੇ ਇਹ ਵੀ ਵਿਖਾਇਆ ਸੀ ਕਿ ਇਸ ਟੋਲ ਬ੍ਰਿਜ ਕੰਪਨੀ ਵਿਚ ਫੂਲਕਾ ਦੇ ਨਾਲ ਜਗਦੀਸ਼ ਟਾਈਟਲਰ ਤੇ ਰੌਬਰਟ ਵਾਡਰਾ ਦਾ ਵੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਫੂਲਕਾ ਦੇ ਨਾਲ 82000 ਹੋਰ ਸ਼ੇਅਰ ਹੋਲਡਰ ਹਨ ਜਿਸ ਦਾ ਮਤਲਬ ਹਿੱਸੇਦਾਰੀ ਹੋਣਾ ਨਹੀਂ ਹੈ। ਫੂਲਕਾ ਦੇ ਸਾਫ਼ ਦਾਮਨ ‘ਤੇ ਦਾਗ ਲਾ ਦਿਤਾ ਹੈ ਜਿਸ ਦੇ ਵਿਰੁਧ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਚੋਣਾਂ ਤਕ ਇਸ ਚੈਨਲ ‘ਤੇ ਪਾਬੰਦੀ ਲਗਾਈ ਜਾਵੇ।

ਪੀਟੀਸੀ ਚੈਨਲ, 1951 ਦੇ ਲੋਕ ਪ੍ਰਤੀਨਿਧੀ ਐਕਟ ਦੀ ਧਾਰਾ 123 (4) ਦਾ ਉਲੰਘਣ ਕਰ ਰਿਹਾ ਹੈ ਅਤੇ ਮਿਲੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਕਰ ਕੇ, ਇਸ ਵਿਰੁਧ ਐਕਸ਼ਨ ਲਿਆ ਜਾਵੇ, ਇਸ ਦੀ ਮੰਗ ਕਰਦੇ ਹੋਏ ਉਨ੍ਹਾਂ ਧਮਕੀ ਦਿਤੀ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਪੰਜਾਬ ਵਿਚ ਆਈ ਤਾਂ ਇਹ ਚੈਨਲ ਬੰਦ ਕਰਾ ਦਿਤਾ ਜਾਵੇਗਾ। ਇਹ ਪੁੱਛੇ ਜਾਣ ‘ਤੇ ਕਿ ‘ਆਪ’ ਨੇ ਵੀ ਤਾਂ ਗਰਮ ਖਿਆਲੀ ਸਿੱਖ ਜਥੇਬੰਦੀ ਦੀਆਂ ਅਖੰਡ ਕੀਰਤਨੀ ਜਥੇ, ਵਿਦੇਸ਼ਾਂ ਵਿਚ ਬੈਠੇ ਸਿੱਖ ਲੀਡਰਾਂ ਨਾਲ ਵੋਟਾਂ ਲਈ, ਗੱਲਬਾਤ ਕੀਤੀ ਹੈ, ਕਾਨੂੰਨ ਦੀ ਉਲੰਘਣਾ ਕੀਤੀ ਹੈ, ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਪਾਰਟੀ ਕਿਸੇ ਵੀ ਵਿਚਾਰਧਾਰਾ ਵਾਲੇ ਵੋਟਰ ਤੋਂ ਵੋਟ ਮੰਗ ਸਕਦੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਲੀਡਰ ਅਤੇ ਪਾਰਟੀ ਹੁਣ ਹਾਰ ਨੂੰ ਵੇਖਦੇ ਹੋਏ ਬੌਖਲਾਹਟ ਵਿਚ ਆ ਗਏ ਹਨ। ਉਨ੍ਹਾਂ ਫੂਲਕਾ ਦੀ ਪਤਨੀ ਦੇ ਸ਼ੇਅਰਾਂ, ਫ਼ੇਸਬੁਕ ਅਤੇ ਵਟਸਐਪ ਤੇ ਹੋਰ ਸਾਈਬਰ ਦੇ ਦਸਤਾਵੇਜ਼ ਵੀ ਵਿਖਾਏ ਅਤੇ ਕਿਹਾ ਕਿ ਸਾਈਬਰ ਕਰਾਈਮ ਸੈੱਲ ਨੂੰ ਵੀ ਮਾਮਲਾ ਭੇਜਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp