Skip to content
Wednesday, October 28, 2026 7°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਅਹਿਮ ਮਤੇ ਪਾਸ

By Admin Published 3 min read
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਅਹਿਮ ਮਤੇ ਪਾਸ
ਸੰਕੇਤਕ ਤਸਵੀਰ

ਚੰਡੀਗੜ੍ਹ:ਪੰਜਾਬ ਵਿਧਾਨ ਸਭਾ 'ਚ ਬਹਿਸ ਮਗਰੋਂ ਦਰਿਆਈ ਪਾਣੀਆਂ ਤੇ ਹੱਕਾਂ ਦਾ ਦਾਅਵਾ ਕਰਦੇ ਹੋਏ ਸਰਬਸੰਮਤੀ

ਨਾਲ ਪੰਜ ਮਤੇ ਪਾਸ ਕੀਤੇ ਗਏ।ਇਸ ਤੋਂ ਇਲਾਵਾ ਸਦਨ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ

ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੋਕ ਭਲਾਈ ਸਕੀਮਾਂ ਨੂੰ ਜਾਰੀ ਰੱਖਣ

ਲਈ ਵੀ ਮਤਾ ਪਾਸ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਸਾਲ 2022 ਦੀਆਂ ਚੋਣਾਂ ਵਿੱਚ 'ਆਪ' ਨੂੰ ਮਾਲਵਾ ਖੇਤਰ ਦੀਆਂ 69 ਸੀਟਾਂ 'ਤੇ ਕਿਸਾਨ

ਯੂਨੀਅਨਾਂ ਦੇ ਸਹਿਯੋਗ ਦਾ ਵੱਡਾ ਫ਼ਾਇਦਾ ਮਿਲਿਆ ਸੀ। ਕੁਝ ਮਤਿਆਂ 'ਤੇ ਪੰਜਾਬ ਸਰਕਾਰ ਦੀ ਇਸੇ ਸਾਲ ਸੰਯੁਕਤ

ਕਿਸਾਨ ਮੋਰਚਾ ਅਤੇ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਆਗੂਆਂ ਨਾਲ ਹੋਈ ਗੱਲਬਾਤ ਦੌਰਾਨ ਸਹਿਮਤੀ ਬਣੀ ਸੀ।

ਇਨ੍ਹਾਂ ਮਤਿਆਂ 'ਤੇ ਕਰੀਬ ਤਿੰਨ ਘੰਟੇ ਲੰਬੀ ਬਹਿਸ ਹੋਈ।

ਮੰਤਰੀ ਬਰਿੰਦਰ ਗੋਇਲ ਵੱਲੋਂ ਪੇਸ਼ ਪਹਿਲੇ ਮਤੇ ਵਿੱਚ 1966 ਦੀ ਪੁਨਰਗਠਨ ਤੋਂ ਪਹਿਲਾਂ ਦੇ ਅਣਵੰਡੇ ਪੰਜਾਬ ਦਾ

ਹਵਾਲਾ ਦਿੰਦਿਆਂ ਯਮੁਨਾ ਦੇ ਪਾਣੀ 'ਤੇ ਪੰਜਾਬ ਦੇ ਇਤਿਹਾਸਕ ਅਤੇ ਕਾਨੂੰਨੀ ਹੱਕ ਦਾ ਦਾਅਵਾ ਕੀਤਾ ਗਿਆ। ਮਤੇ

ਵਿੱਚ ਦੱਸਿਆ ਗਿਆ ਕਿ ਰਾਵੀ ਅਤੇ ਬਿਆਸ ਵਾਂਗ ਯਮੁਨਾ ਦੇ ਪਾਣੀ ਵੰਡ ਵਿੱਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ

ਗਿਆ ਸੀ। ਪੰਜਾਬ ਦਾ 72 ਫ਼ੀਸਦੀ ਖੇਤਰ ਭੂਮੀਗਤ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਣੀ ਦਾ

ਨਿਯਮ ਸੂਬਾ ਸੂਚੀ ਦਾ ਮੁੱਦਾ ਹੈ। ਇਸ ਸਮੇਂ ਹਰਿਆਣਾ, ਰਾਜਸਥਾਨ, ਦਿੱਲੀ, ਕਰਨਾਟਕ ਅਤੇ ਉੜੀਸਾ ਵਰਗੇ ਰਾਜਾਂ

ਦੀਆਂ ਉਦਾਹਰਨਾਂ ਦਿੱਤੀਆਂ ਜਿੱਥੇ ਹੈੱਡ ਵਰਕਸ ਦਾ ਨਿਯੰਤਰਨ ਸੂਬਾ ਸਰਕਾਰਾਂ ਕੋਲ ਹੈ।

ਤੀਜੇ ਮਤੇ ਵਿੱਚ 5 ਮਈ 2025 ਨੂੰ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਉਸ ਮਤੇ ਦੀ ਪ੍ਰੋੜ੍ਹਤਾ ਕੀਤੀ ਗਈ ਜਿਸ ਵਿੱਚ

'ਡੈਮ ਸੇਫ਼ਟੀ ਐਕਟ 2021' ਨੂੰ ਰੱਦ ਕੀਤਾ ਗਿਆ ਸੀ। ਜਲ ਸਰੋਤ ਮੰਤਰੀ ਨੇ ਇਸ ਐਕਟ ਨੂੰ ਦੇਸ਼ ਦੇ ਸੰਘੀ ਢਾਂਚੇ

ਤੇ ਹਮਲਾ ਦੱਸਦਿਆਂ ਕੇਂਦਰ ਤੋਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ।ਚੌਥੇ ਮਤੇ ਵਿੱਚ ਰਾਜਸਥਾਨ ਨੂੰ ਸਤਲੁਜ, ਰਾਵੀ

ਅਤੇ ਬਿਆਸ ਤੋਂ ਦਿੱਤੇ ਜਾ ਰਹੇ ਪਾਣੀ ਬਦਲੇ ਰਾਇਲਟੀ ਦੀ ਮੰਗ ਕੀਤੀ ਗਈ। ਮੰਤਰੀ ਗੋਇਲ ਨੇ ਤਰਕ ਦਿੱਤਾ ਕਿ

ਰਾਜਸਥਾਨ ਰਿਪੇਰੀਅਨ (ਰਿਪੇਰੀਅਨ ਨਿਯਮਾਂ ਅਨੁਸਾਰ ਛੋਹਣ ਵਾਲਾ) ਰਾਜ ਨਹੀਂ ਹੈ ਅਤੇ ਉਹ ਪੰਜਾਬ ਦੇ ਪਾਣੀ ਦੀ

ਵਰਤੋਂ ਸਿੰਜਾਈ, ਪੀਣ ਅਤੇ ਵਪਾਰਕ ਕੰਮਾਂ ਲਈ ਕਰਕੇ ਕਮਾਈ ਕਰ ਰਿਹਾ ਹੈ। ਇਸ ਲਈ ਰਾਜਸਥਾਨ ਅਤੇ ਕੇਂਦਰੀ

ਜਲ ਸ਼ਕਤੀ ਮੰਤਰਾਲੇ ਨੂੰ ਇਸ ਦਾ ਵਿੱਤੀ ਬੋਝ ਚੁੱਕਣਾ ਚਾਹੀਦਾ ਹੈ ਅਤੇ ਬਕਾਇਆ ਭੁਗਤਾਨ ਕਰਨਾ ਚਾਹੀਦਾ ਹੈ।

(ਇਸ ਤੋਂ ਪਹਿਲਾਂ 16 ਨਵੰਬਰ 2016 ਨੂੰ ਅਕਾਲੀ-ਭਾਜਪਾ ਸਰਕਾਰ ਦੌਰਾਨ ਵੀ ਅਜਿਹਾ ਮਤਾ ਪਾਸ ਕੀਤਾ ਗਿਆ

ਸੀ।ਪੰਜਵਾਂ ਮਤਾ ਰਾਵੀ ਦਰਿਆ ਦੇ ਪਾਣੀ ਨਾਲ ਸਬੰਧਿਤ ਹੈ। ਮਤੇ ਵਿੱਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ

'ਉੱਝ ਬਹੁ-ਮੰਤਵੀ ਪ੍ਰੋਜੈਕਟ' ਨੂੰ ਪਹਿਲ ਦੇ ਆਧਾਰ 'ਤੇ ਲਾਗੂ ਕੀਤਾ ਜਾਵੇ ਅਤੇ ਉਸਦੇ ਦੇ ਪਾਣੀ ਨੂੰ ਰਣਜੀਤ ਸਾਗਰ

ਡੈਮ ਵੱਲ ਮੋਿੜਆ ਜਾਵੇ। ਇਸ ਨਾਲ ਇਹ ਪਾਣੀ ਪਾਕਿਸਤਾਨ ਜਾਣ ਦੀ ਬਜਾਏ ਪੂਰੀ ਤਰ੍ਹਾਂ ਪੰਜਾਬ ਦੇ ਅੰਦਰ ਹੀ

ਸਟੋਰ ਕਰਕੇ ਵਰਤੋਂ ਵਿੱਚ ਲਿਆਂਦਾ ਜਾ ਸਕੇਗਾ।ਸਦਨ ਨੇ ਇਨ੍ਹਾਂ ਪੰਜਾਂ ਮਤਿਆਂ ਨੂੰ ਸਰਬਸੰਮਤੀ ਨਾਲ ਪਾਸ ਕਰਦਿਆਂ

ਰਾਜ ਦੇ ਪਾਣੀਆਂ ਦੇ ਹੱਕਾਂ ਦੀ ਰਾਖੀ ਲਈ ਢੁਕਵੇਂ ਮੰਚਾਂ 'ਤੇ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp