Skip to content
Sunday, November 1, 2026 3°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਚੀਨ ਨੇ ਟਰੰਪ ਨੂੰ ਦਿਖਾਈ ਆਪਣੀ ਤਾਕਤ, 10 ਪਰਮਾਣੂ ਵਾਰਹੈੱਡ ਵਾਲੀ ਮਿਜ਼ਾਈਲ ਦਾ ਕੀਤਾ ਪ੍ਰੀਖਣ

By Admin Published 2 min read

ਪੇਈਚਿੰਗ— ਚੀਨ ਨੇ ਇਕ ਨਵਾਂ ਮਿਜ਼ਾਈਲ ਪ੍ਰੀਖਣ ਕੀਤਾ, ਜੋ ਇਕੋ ਵਾਰ ‘ਚ 10 ਪਰਮਾਣੂ ਹਥਿਆਰਾਂ (ਵਾਰਹੈੱਡ) ਨੂੰ ਲਿਜਾਉਣ ਦੇ ਸਮਰੱਥ ਹੈ। ਇਹ ਦਾਅਵਾ ਇਕ ਮੀਡੀਆ ਰਿਪੋਰਟ ‘ਚ ਕੀਤਾ ਗਿਆ ਹੈ। ਡੋਨਾਲਡ ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਚੀਨ ਤੇ ਯੂ. ਐੱਸ. ਵਿਚਾਲੇ ਭਵਿੱਖ ‘ਚ ਜੰਗ ਲੱਗਣ ਦੀ ਸੰਭਾਵਨਾ ਵਿਚਾਲੇ ਇਹ ਪ੍ਰੀਖਣ ਅਹਿਮ ਮੰਨਿਆ ਜਾ ਰਿਹਾ ਹੈ।

ਰਿਪੋਰਟ ਮੁਤਾਬਕ, ਬੀਤੇ ਮਹੀਨੇ ਡੀ. ਐੱਫ-5 ਸੀ. ਮਿਜ਼ਾਈਲ ਦਾ ਟੈਸਟ ਕੀਤਾ ਗਿਆ ਸੀ। ਇਸ ‘ਚ 10 ਮਲਟੀਪਲ ਇੰਡੀਪੈਂਡੇਂਟਲੀ ਟਾਰਗੇਟੇਬਲ ਰੀਐਂਟਰੀ ਵੀਕਲਸ (ਐੱਮ. ਆਈ. ਆਰ. ਵੀ.) ਦੀ ਵਰਤੋਂ ਕੀਤੀ ਗਈ ਹੈ। ਐੱਮ. ਆਈ. ਆਰ. ਵੀ. ਬਲਾਸਟਿਕ ਮਿਜ਼ਾਈਲਾਂ ‘ਚ ਵਰਤਿਆ ਜਾਣ ਵਾਲਾ ਇਕ ਅਜਿਹਾ ਸਿੰਗਨਲ ਸਿਸਟਮ ਹੈ, ਜਿਸ ‘ਚ ਕਈ ਵਾਰਹੈੱਡਸ ਹੁੰਦੇ ਹਨ। ਇਹ ਵਾਰਹੈੱਡਸ ਟੀਚਿਆਂ ਦੇ ਸਮੂਹ ‘ਚੋਂ ਹਰ ਨੂੰ ਵੱਖਰਾ-ਵੱਖਰਾ ਨਿਸ਼ਾਨਾ ਬਣਾਉਣ ਦੇ ਸਮਰੱਥ ਹੁੰਦੇ ਹਨ। ਉੱਥੇ ਹੀ ਰਵਾਇਤੀ ਵਾਰਹੈੱਡ ਸਿਰਫ ਇਕ ਟੀਚੇ ਨੂੰ ਨਿਸ਼ਾਨਾ ਬਣਾ ਸਕਦਾ ਹੈ।

ਰਿਪੋਰਟ ਮੁਤਾਬਕ, ਡੀ. ਐੱਫ.-5 ਸੀ. ਜਾਂ ਡਾਨਗਫੇਗ-5ਸੀ ਮਿਜ਼ਾਈਲ ਦਾ ਪ੍ਰੀਖਣ ਚੀਨ ਦੇ ਸ਼ਾਨਸ਼ੀ ਸੂਬੇ ਸਥਿਤ ਤਾਈਯੂਐੱਨ ਸਪੇਸ ਲਾਂਚ ਸੈਂਟਰ ਤੋਂ ਕੀਤਾ ਗਿਆ। ਦੱਸਣਯੋਗ ਹੈ ਕਿ ਅਮਰੀਕਾ ਦਾ ਦਹਾਕਿਆਂ ਪੁਰਾਣਾ ਅੰਦਾਜ਼ਾ ਹੈ ਕਿ ਚੀਨ ਕੋਲ ਪਰਮਾਣੂ ਹਥਿਆਰਾਂ ਦੀ ਗਿਣਤੀ 250 ਦੇ ਨੇੜੇ ਹਨ। ਅਮਰੀਕੀ ਖੁਫੀਆ ਰਿਪੋਰਟਾਂ ਮੁਤਾਬਕ, ਚੀਨ ਨੇ ਬੀਤੇ ਸਾਲ ਫਰਵਰੀ ਤੋਂ ਹੀ ਪੁਰਾਣੇ ਡੀ. ਐੱਫ.-5 ਮਿਜ਼ਾਈਲਾਂ ‘ਚ ਵਾਰਹੈੱਡਸ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ।
ਦੱਸ ਦਈਏ ਕਿ ਅਮਰੀਕੀ ਰੱਖਿਆ ਅਧਿਕਾਰੀ ਚਿਤਾਵਨੀ ਦੇ ਚੁੱਕੇ ਹਨ ਕਿ ਚੀਨ ਦੇ ਲੰਬੀ ਰੇਂਜ ਵਾਲੇ ਬਲਸਟਿਕ ਮਿਜ਼ਾਈਲਾਂ ਨੂੰ ਲੈ ਕੀਤੇ ਜਾ ਰਹੇ ਪ੍ਰੀਖਣਾਂ ਕਾਰਨ ਖੇਤਰੀ ਸੰਤੁਲਨ ਵਿਗੜਣ ਦਾ ਡਰ ਹੈ। ਇਹ ਪ੍ਰੀਖਣ ਅਜਿਹੇ ਸਮੇਂ ਹੋਇਆ, ਜਦੋਂ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ। ਟਰੰਪ ਨੇ ਵਪਾਰ, ਫੌਜੀ ਸ਼ਾਂਤੀ ਤੋਂ ਲੈ ਕੇ ਸਾਊਥ ਚਾਈਨਾ ਸੀ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚੀਨ ਪ੍ਰਤੀ ਸਖਤ ਰੁੱਖ ਅਪਣਾਉਣ ਦਾ ਸੰਕੇਤ ਦਿੱਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp