ਹੈਦਰਾਬਾਦ (ਪੀਟੀਆਈ) : ਨੀਦਰਲੈਂਡ ਦੇ ਵਿਰੁੱਧ ਜਿੱਤ ਭਾਵੇਂ ਹੀ ਸ਼ਾਨਦਾਰ ਨਹੀਂ ਰਹੀ ਹੋਵੇ ਪਰ ਲੈਅ ਤਲਾਸ਼ ਰਹੀ ਪਾਕਿਸਤਾਨ ਦੀ ਟੀਮ ਮੰਗਲਵਾਰ ਨੂੰ ਵਿਸ਼ਵ ਕੱਪ ਦੇ ਮੈਚ ਵਿਚ ਖਰਾਬ ਫਾਰਮ ਨਾਲ ਜੂਝ ਰਹੀ ਸ੍ਰੀਲੰਕਾ ਦੇ ਵਿਰੁੱਧ ਵਾਪਸੀ ਦੀ ਕੋਸ਼ਿਸ਼ ਕਰੇਗੀ। ਨੀਦਰਲੈਂਡ ਦੇ ਵਿਰੁੱਧ ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਅਜਿਹੇ ਵਿਚ ਉਸ ਨੂੰ ਸ੍ਰੀਲੰਕਾ ਦੇ ਵਿਰੁੱਧ ਸਾਵਧਾਨ ਰਹਿਣਾ ਹੋਵੇਗਾ ਜਿਸ ਦੇ ਕੋਲ ਮਜ਼ਬੂਤ ਸਪਿੰਨ ਗੇਂਦਬਾਜ਼ ਹਨ। ਆਮ ਤੌਰ ’ਤੇ ਪਾਕਿਸਤਾਨ ਬੱਲੇਬਾਜ਼ ਸਪਿੰਨ ਨੂੰ ਬਾਖੂਬੀ ਖੇਡਦੇ ਹਨ ਪਰ ਬਾਬਰ ਆਜ਼ਮ ਐਂਡ ਕੰਪਨੀ ਨੂੰ ਮਹੇਸ਼ ਤੀਕਸ਼ਨਾ ਤੇ ਦੁਨਿਥ ਵੇਲਾਲਾਗੇ ਨੂੰ ਹਲਕੇ ਵਿਚ ਲੈਣ ਤੋਂ ਬਚਣਾ ਹੋਵੇਗਾ। ਪਾਕਿਸਤਾਨ ਲਈ ਰਾਹਤ ਦੀ ਗੱਲ ਸ਼ਕੀਲ ਦਾ ਫਾਰਮ ਰਹੀ। ਰਿਜ਼ਵਾਨ ਤੇ ਸ਼ਕੀਲ ਨੇ ਮਿਲ ਕੇ ਜਿਸ ਤਰ੍ਹਾਂ ਟੀਮ ਨੂੰ ਸੰਕਟ ਵਿਚੋਂ ਕੱਢਿਆ ਉਹ ਬਿਹਤਰ ਸੀ। ਦੂਜੇ ਪਾਸੇ 1996 ਦੀ ਚੈਂਪੀਅਨ ਸ੍ਰੀਲੰਕਾ ਟੀਮ ਨੂੰ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਨੇ ਦੌੜਾਂ ਅੰਬਾਰ ਲਾ ਕੇ ਹਰਾਇਆ। ਸ੍ਰੀਲੰਕਾ ਲਈ ਚੰਗੀ ਗੱਲ ਇਹ ਹੈ ਕਿ ਆਈਪੀਐੱਲ ਖੇਡਣ ਦੇ ਕਾਰਨ ਉਸ ਦੇ ਖਿਡਾਰੀ ਭਾਰਤ ਵਿਚ ਖੇਡਣ ਦੇ ਆਦੀ ਹਨ।

ਟੀਮਾਂ ਇਸ ਤਰ੍ਹਾਂ ਹਨ

ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ, ਫਖਰ ਜ਼ਮਾਨ, ਇਮਾਮ ਉਲ ਹੱਕ, ਅਬਦੁਲਾਹ, ਸ਼ਫੀਕ, ਮੁਹੰਮਦ ਰਿਜ਼ਵਾਨ, ਸਊਦ ਸ਼ਕੀਲ, ਇਫਿਤਖਾਰ ਅਹਿਮਦ, ਸਲਮਾਨ ਅਲੀ ਆਗਾ, ਮੁਹੰਮਦ ਨਵਾਜ਼, ਉਸਾਮਾ ਮੀਰ, ਹਾਰਿਸ ਰਊਫ, ਹਸਨ ਅਲੀ, ਸ਼ਾਹੀਨ ਅਫਰੀਦੀ, ਮੁਹੰਮਦ ਵਸੀਮ।

ਸ੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ) ਕੁਸਲ ਮੈਂਡਿਸ, ਕੁਸਲ ਪਰੇਰਾ, ਪਾਥੁਮ ਨਿਸਾਂਕਾ, ਲਾਹਿਰੂ ਕੁਮਾਰਾ, ਦਿਮੁਥ ਕਰੂਣਾਰਤਨੇ, ਸਦੀਰਾ ਸਮਰਵਿਕਰਮਾ, ਚਰਿਥਅਸਲੰਕਾ, ਧਨੰਜਯ ਡਿਸਿਲਵਾ, ਮਹੇਸ਼ ਤੀਕਸ਼ਨਾ, ਦੁਨਿਥ ਵੇਲਾਲਾਗੇ, ਕਾਸੁਨ ਰਜਿਥਾ, ਮਥੀਸ਼ਾ ਪਥਿਰਾਨਾ, ਦਿਲਸ਼ਾਨ ਮਦੁਸ਼ੰਕਾ ਤੇ ਦੁਸ਼ਾਨ ਹੇਮੰਤਾ।