ਮਨੋਰੰਜਨ ਡੈਸਕ, ਨਵੀਂ ਦਿੱਲੀ : ਆਈਸੀਸੀ ਵਿਸ਼ਵ ਕੱਪ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਆਸਟ੍ਰੇਲੀਆ ਤੇ ਭਾਰਤ ਵਿਚਾਲੇ ਸ਼ਾਨਦਾਰ ਮੈਚ ਹੋਇਆ। ਭਾਰਤ ਨੇ ਆਸਟ੍ਰੇਲੀਆ ਨੂੰ 201 ਦੌੜਾਂ ਬਣਾ ਕੇ ਹਰਾਇਆ। ਆਸਟ੍ਰੇਲੀਆ ਨੇ ਸ਼ੁਰੂਆਤ ‘ਚ ਹੀ ਭਾਰਤ ਦੀਆਂ ਤਿੰਨ ਵਿਕਟਾਂ ਲੈ ਲਈਆਂ ਸਨ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਮੈਦਾਨ ‘ਚ ਆਏ, ਜਿਨ੍ਹਾਂ ਨੇ ਹਾਰੇ ਮੈਚ ਨੂ ਜਿਤਾ ਦਿੱਤਾ।

ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਦੀ ਧਮਾਕੇਦਾਰ ਜੋੜੀ ਨੇ 200 ਦੌੜਾਂ ਦਾ ਪਿੱਛਾ ਆਰਾਮ ਨਾਲ ਕੀਤਾ ਅਤੇ ਰਾਹੁਲ ਨੇ ਆਖਰੀ ਛੱਕਾ ਲਗਾ ਕੇ ਆਸਟਰੇਲੀਆ ਨੂੰ 201 ਦੌੜਾਂ ਬਣਾ ਕੇ ਹਰਾ ਦਿੱਤਾ। ਕ੍ਰਿਕਟ ਪ੍ਰੇਮੀਆਂ ਸਮੇਤ ਪੂਰਾ ਦੇਸ਼ ਵਿਰਾਟ ਅਤੇ ਰਾਹੁਲ ਦੀ ਤਾਰੀਫ ਕਰ ਰਿਹਾ ਹੈ। ਅਜਿਹੀ ਸਥਿਤੀ ਵਿਚ ਉਨ੍ਹਾਂ ਦੀਆਂ ਪਤਨੀਆਂ ਆਪਣੇ ਪਤੀਆਂ ‘ਤੇ ਪਿਆਰ ਦੀ ਵਰਖਾ ਕਰਨ ਵਿਚ ਕਿਵੇਂ ਪਿੱਛੇ ਰਹਿ ਸਕਦੀਆਂ ਹਨ? ਆਥੀਆ ਸ਼ੈੱਟੀ ਅਤੇ ਅਨੁਸ਼ਕਾ ਸ਼ਰਮਾ ਨੇ ਕ੍ਰਿਕਟ ਮੈਚ ਦੀ ਜਿੱਤ ‘ਤੇ ਖੁਸ਼ੀ ਜਤਾਈ ਹੈ।

ਆਥੀਆ ਸ਼ੈੱਟੀ ਨੇ ਆਪਣੇ ਪਤੀ ਨੂੰ ਸਭ ਤੋਂ ਬੈਸਟ

ਕੇਐੱਲ ਰਾਹੁਲ ਨੇ ਵਿਸ਼ਵ ਕੱਪ ‘ਚ ਸ਼ਾਨਦਾਰ ਪਾਰੀ ਖੇਡੀ ਹੈ। 8 ਅਕਤੂਬਰ ਨੂੰ ਹੋਏ ਮੈਚ ‘ਚ ਰਾਹੁਲ ਨੰਬਰ 3 ਨਾਲ ਸੈਂਕੜਾ ਲਗਾਉਣ ਤੋਂ ਰਹਿ ਗਏ। ਉਸ ਨੇ 97 ਦੌੜਾਂ ਬਣਾਈਆਂ। ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨੇ ਆਪਣੇ ਪਤੀ ਰਾਹੁਲ ਦੀ ਤਾਰੀਫ ਕੀਤੀ ਹੈ। ਰਾਹੁਲ ਦੀ ਵੀਡੀਓ ਨੂੰ ਦੁਬਾਰਾ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ‘ਚ ਲਿਖਿਆ, ‘ਬੈਸਟ ਮੈਨ’। ਉਸ ਨੇ ਰਾਹੁਲ ਅਤੇ ਵਿਰਾਟ ਦੀ ਇਕ ਹੋਰ ਪੋਸਟ ਸ਼ੇਅਰ ਕਰ ਕੇ ਜਿੱਤ ‘ਤੇ ਖੁਸ਼ੀ ਜ਼ਾਹਰ ਕੀਤੀ।

ਅਨੁਸ਼ਕਾ ਸ਼ਰਮਾ ਨੇ ਭਾਰਤ ਦੀ ਜਿੱਤ ‘ਤੇ ਦਿੱਤੀ ਪ੍ਰਤੀਕਿਰਿਆ

ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਮੈਚ ‘ਚ 85 ਦੌੜਾਂ ਬਣਾਈਆਂ। ਅਦਾਕਾਰਾ ਨੇ ਵਿਰਾਟ ਅਤੇ ਰਾਹੁਲ ਦੀ ਫੋਟੋ ਸ਼ੇਅਰ ਕਰਦਿਆਂ ਕੈਪਸ਼ਨ ‘ਚ ਬਲੂ ਹਾਰਟ ਇਮੋਜੀ ਸ਼ੇਅਰ ਕਰ ਕੇ ਜਿੱਤ ‘ਤੇ ਪ੍ਰਤੀਕਿਰਿਆ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਆਥੀਆ ਸ਼ੈੱਟੀ ਨੇ ਇਸੇ ਸਾਲ ਭਾਰਤੀ ਕ੍ਰਿਕਟਰ ਕੇਐਲ ਰਾਹੁਲ ਨਾਲ ਵਿਆਹ ਕਰਵਾਇਆ ਸੀ। ਦੋਵਾਂ ਨੇ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕੀਤਾ ਸੀ। ਉਥੇ ਹੀ ਅਨੁਸ਼ਕਾ ਸ਼ਰਮਾ ਨੇ 2017 ‘ਚ ਵਿਰਾਟ ਕੋਹਲੀ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੀ ਇਕ ਬੇਟੀ ਵੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਖਬਰਾਂ ਹਨ ਕਿ ਉਹ ਗਰਭਵਤੀ ਹੈ। ਹਾਲਾਂਕਿ ਅਦਾਕਾਰਾ ਜਾਂ ਵਿਰਾਟ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।