ਆਨਲਾਈਨ ਡੈਸਕ, ਨਵੀਂ ਦਿੱਲੀ : ਬੰਗਲਾਦੇਸ਼ ਦੀ ਟੀਮ ਇੰਗਲੈਂਡ ਦੇ ਖ਼ਿਲਾਫ਼ ਵਰਲਡ ਕੱਪ 2023 ਦੇ ਸੱਤਵੇਂ ਮੈਚ ’ਚ ਹੌਲੀ ਓਵਰ ਗਤੀ ਦੇ ਕਾਰਨ ਮੈਚ ਫੀਸ ਦਾ 5 ਫ਼ੀਸਦੀ ਜੁਰਮਾਨਾ ਲੱਗਾ ਹੈ। ਬੰਗਲਾਦੇਸ਼ ਨੇ ਤਹਿ ਸਮੇਂ ’ਚ ਇਕ ਓਵਰ ਘੱਟ ਕੀਤਾ ਸੀ ਜਿਸ ਕਾਰਨ ਪੂਰੀ ਟੀਮ ’ਤੇ ਜ਼ੁਰਮਾਨਾ ਲੱਗਾ।

ਅਮੀਰਾਤ ਦੇ ਮੈਚ ਰੈਫਰੀ ਦੇ ਆਈਸੀਸੀ ਏਲੀਟ ਪੈਨਲ ਦੇ ਜਵਾਗਲ ਸ਼੍ਰੀਨਾਥ ਨੇ ਸ਼ਾਕਿਬ ਅਲ ਹਸਨ ਦੀ ਅਗਵਾਈ ਵਾਲੀ ਬੰਗਲਾਦੇਸ਼ ਟੀਮ ਨੂੰ ਜੁਰਮਾਨਾ ਲਗਾਇਆ ਹੈ। ਆਈਸੀਸੀ ਕੋਡ ਆਫ ਕੰਡਕਟ ਆਫ ਪਲੇਅਰਸ ਤੇ ਪਲੇਅਰ ਸਪੋਰਟ ਇੰਡੀਵਿਜੁਅਲਸ ਦੇ ਆਰਟੀਕਲ 2.2 ਦੇ ਅਨੁਸਾਰ, ਖਿਡਾਰੀਆਂ ਨੂੰ ਸਮੇਂ ਤੋਂ ਘੱਟ ਗੇਂਦਬਾਜ਼ੀ ਕਰਨ ਵਾਲੇ ਹਰੇਕ ਓਵਰ ਲਈ 5 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।

ਸ਼ਾਕਿਬ ਨੇ ਮੰਨੀ ਆਪਣੀ ਗ਼ਲਤੀ

ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਸਮੇਂ ‘ਤੇ ਪੂਰੇ ਓਵਰ ਨਾ ਕਰਨ ਦੀ ਆਪਣੀ ਗ਼ਲਤੀ ਨੂੰ ਸਵੀਕਾਰ ਕਰ ਲਿਆ ਤੇ ਇਸ ਲਈ ਉਨ੍ਹਾਂ ਨੇ ਰਸਮੀ ਸੁਣਵਾਈ ਟਾਲ ਦਿੱਤੀ ਹੈ। ਇਹ ਜੁਰਮਾਨਾ ਮੈਦਾਨ ਦੇ ਅੰਪਾਇਰ ਅਹਿਸਾਨ ਰਜ਼ਾ ਤੇ ਪਾਲ ਵਿਲਸਨ, ਤੀਜੇ ਅੰਪਾਇਰ ਐਡਰੀਅਨ ਹੋਲਡਸਟੌਕ ਤੇ ਚੌਥੇ ਅੰਪਾਇਰ ਕੁਮਾਰ ਧਰਮਸੇਨਾ ਨੇ ਲਗਾਇਆ ਸੀ।

ਬੰਗਲਾਦੇਸ਼ ਦੀ ਕਰਾਰੀ ਹਾਰ

ਮੈਚ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਦੀ ਟੀਮ ਮੌਜੂਦਾ ਚੈਂਪੀਅਨ ਇੰਗਲੈਂਡ ਦੇ ਸਾਹਮਣੇ ਬੌਣੀ ਸਾਬਤ ਹੋਈ। ਧਰਮਸ਼ਾਲਾ ‘ਚ ਖੇਡੇ ਗਏ ਮੈਚ ‘ਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਡੇਵਿਡ ਮਲਾਨ ਦੇ ਸੈਂਕੜੇ ਦੀ ਮਦਦ ਨਾਲ ਨਿਰਧਾਰਤ 50 ਓਵਰਾਂ ‘ਚ 9 ਵਿਕਟਾਂ ਗੁਆ ਕੇ 364 ਦੌੜਾਂ ਬਣਾਈਆਂ। ਜਵਾਬ ‘ਚ ਬੰਗਲਾਦੇਸ਼ ਦੀ ਟੀਮ 48.2 ਓਵਰਾਂ ‘ਚ 227 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਬੰਗਲਾਦੇਸ਼ ਨੂੰ 137 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।

ਜਿੱਤ ਦੀ ਪਟੜੀ ’ਤੇ ਆਉਣਾ ਹੋਵੇਗਾ ਵਾਪਸ

ਬੰਗਲਾਦੇਸ਼ ਨੇ ਆਪਣਾ ਅਗਲਾ ਮੈਚ ਨਿਊਜ਼ੀਲੈਂਡ ਦੇ ਖ਼ਿਲਾਫ਼ 13 ਅਕਤੂਬਰ ਨੂੰ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ’ਚ ਖੇਡਣਾ ਹੈ। ਸ਼ਾਕਿਬ ਅਲ ਹਸਨ ਦੀ ਅਗਵਾਈ ਵਾਲੀ ਬੰਗਲਾਦੇਸ਼ ਜਿੱਤ ਦੀ ਪਟੜੀ ‘ਤੇ ਵਾਪਸੀ ਆਉਣ ਦੀ ਕੋਸ਼ਿਸ਼ ਕਰੇਗੀ। ਬੰਗਲਾਦੇਸ਼ ਨੇ ਮੌਜੂਦਾ ਟੂਰਨਾਮੈਂਟ ਵਿੱਚ ਦੋ ਮੈਚਾਂ ਵਿੱਚ ਇੱਕ ਜਿੱਤ ਦਰਜ ਕੀਤੀ ਹੈ ਤੇ ਉਹ ਅੰਕ ਸੂਚੀ ’ਚ ਛੇਵੇਂ ਸਥਾਨ ’ਤੇ ਹੈ।