ਆਫਿਸ ਸ਼ੇਅਰਿੰਗ ਕੰਪਨੀ WeWork ਨੇ ਸੋਮਵਾਰ ਨੂੰ ਨਿਊ ਜਰਸੀ ਦੀ ਸੰਘੀ ਅਦਾਲਤ ‘ਚ ਦੀਵਾਲੀਆ ਐਲਾਨਣ ਲਈ ਅਪਲਾਈ ਕੀਤਾ ਹੈ। SoftBank-ਨਿਵੇਸ਼ ਵਾਲੀ ਸਹਿਕਾਰੀ ਕੰਪਨੀ WeWork ਵੱਡੇ ਕਰਜ਼ੇ ਤੇ ਭਾਰੀ ਘਾਟੇ ਨਾਲ ਜੂਝ ਰਹੀ ਹੈ। ਜੂਨ ਦੇ ਅੰਤ ਤਕ WeWork ਕੋਲ 2.9 ਅਰਬ ਡਾਲਰ ਦਾ ਨੈੱਟ ਲਾਂਗ ਟਰਮ ਡੈਟ ਸੀ ਤੇ ਲੰਬੇ ਸਮੇਂ ਦੀ ਲੀਜ਼ ‘ਚ 13 ਅਰਬ ਡਾਲਰ ਤੋਂ ਵੱਧ ਸੀ। 2019 ‘ਚ WeWork ਦਾ ਨਿੱਜੀ ਮੁਲਾਂਕਣ 47 ਅਰਬ ਡਾਲਰ ਸੀ। ਕੰਪਨੀ ਦੇ ਸ਼ੇਅਰਾਂ ‘ਚ ਇਸ ਸਾਲ ਕਰੀਬ 96 ਫੀਸਦੀ ਦੀ ਗਿਰਾਵਟ ਆਈ ਹੈ। ਇਕ ਸਮੇਂ ਕੰਪਨੀ ਦਾ ਮੁੱਲ 47 ਅਰਬ ਡਾਲਰ ਤਕ ਪਹੁੰਚ ਗਿਆ ਸੀ।

ਕੰਪਨੀ ਨੇ 2019 ‘ਚ ਜਨਤਕ ਤੌਰ ‘ਤੇ ਜਾਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਅਤੇ ਉਦੋਂ ਤੋਂ ਹੀ ਗੜਬੜ ਦਾ ਸਾਹਮਣਾ ਕਰ ਰਹੀ ਹੈ। ਲੰਬੇ ਸਮੇਂ ਦੀ ਲੀਜ਼ ‘ਤੇ ਜਗ੍ਹਾ ਲੈਣ ਤੇ ਇਸਨੂੰ ਥੋੜ੍ਹੇ ਸਮੇਂ ਲਈ ਕਿਰਾਏ ‘ਤੇ ਦੇਣ ਦੇ ਕਾਰੋਬਾਰੀ ਮਾਡਲ ਕਾਰਨ ਨਿਵੇਸ਼ਕਾਂ ਨੂੰ ਪਹਿਲਾਂ ਹੀ We Work ‘ਚ ਘੱਟ ਵਿਸ਼ਵਾਸ ਸੀ। ਵੱਡੇ ਨੁਕਸਾਨ ਦੀ ਚਿੰਤਾ ਨੇ ਮਾਮਲੇ ਨੂੰ ਹੋਰ ਵਿਗੜ ਦਿੱਤਾ। ਇਹ 2021 ‘ਚ ਬਹੁਤ ਘੱਟ ਮੁਲਾਂਕਣ ‘ਤੇ ਜਨਤਕ ਹੋਣ ‘ਚ ਕਾਮਯਾਬ ਰਹੀ। ਅੰਬੈਸੀ ਗਰੁੱਪ ਦੀ ਵੀ ਵਰਕ ਇੰਡੀਆ ‘ਚ 73 ਪ੍ਰਤੀਸ਼ਤ ਹਿੱਸੇਦਾਰੀ ਹੈ, ਜਦੋਂਕਿ ਵੀਵਰਕ ਗਲੋਬਲ ਦੀ ਇਸ ਵਿੱਚ 27 ਪ੍ਰਤੀਸ਼ਤ ਹਿੱਸੇਦਾਰੀ ਹੈ। ਵੀ ਵਰਕ ਇੰਡੀਆ ਦੇ ਭਾਰਤ ਦੇ 7 ਸ਼ਹਿਰਾਂ – ਨਵੀਂ ਦਿੱਲੀ, ਗੁਰੂਗ੍ਰਾਮ, ਨੋਇਡਾ, ਮੁੰਬਈ, ਬੈਂਗਲੁਰੂ, ਪੁਣੇ ਅਤੇ ਹੈਦਰਾਬਾਦ ਵਿੱਚ 50 ਕੇਂਦਰ ਹਨ।