ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Vidya Balan On Having Daughter: ਹਿੰਦੀ ਸਿਨੇਮਾ ਦੀ ਪ੍ਰਤਿਭਾਸ਼ਾਲੀ ਅਦਾਕਾਰਾ ਵਿਦਿਆ ਬਾਲਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਘੱਟ ਬੋਲਣਾ ਪਸੰਦ ਕਰਦੀ ਹੈ। ਉਹ ਪਤੀ ਸਿਧਾਰਥ ਰਾਏ ਕਪੂਰ ਨਾਲ ਘੱਟ ਹੀ ਪੋਸਟ ਕਰਦੀ ਹੈ। ਅਜਿਹੇ ‘ਚ ਪ੍ਰਸ਼ੰਸਕ ਵਿਦਿਆ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਲਈ ਬੇਤਾਬ ਹਨ। ਹਾਲ ਹੀ ‘ਚ ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਵਿਦਿਆ ਬਾਲਨ ਦੀ ਇਕ ਸੀਕ੍ਰੇਟ ਬੇਟੀ ਹੈ।

ਅਸਲ ‘ਚ ਹੋਇਆ ਇਹ ਕਿ ਕੁਝ ਦਿਨ ਪਹਿਲਾਂ ਵਿਦਿਆ ਬਾਲਨ ਨੂੰ ਮੁੰਬਈ ਏਅਰਪੋਰਟ ‘ਤੇ ਇਕ ਲੜਕੀ ਨਾਲ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਕੋ-ਆਰਡ ਸੈੱਟ ‘ਚ ਵਿੱਦਿਆ ਪਿੰਕ ਸ਼ਾਰਟ ਡਰੈੱਸ ‘ਚ ਬੱਚੀ ਨੂੰ ਪਿਆਰ ਕਰਦੀ ਨਜ਼ਰ ਆਈ। ਵੀਡੀਓ ਸ਼ੇਅਰ ਕਰਦੇ ਹੋਏ ਇਕ ਫੋਟੋਗ੍ਰਾਫਰ ਨੇ ਕੈਪਸ਼ਨ ‘ਚ ਲਿਖਿਆ, ‘ਵਿਦਿਆ ਬਾਲਨ ਪਿਆਰੀ ਬੇਟੀ ਨਾਲ।’ ਵੀਡੀਓ ਸਾਹਮਣੇ ਆਉਂਦੇ ਹੀ ਲੋਕ ਭੰਬਲਭੂਸੇ ‘ਚ ਪੈ ਗਏ ਕਿ ਕੀ ਅਦਾਕਾਰਾ ਸੱਚਮੁੱਚ ਮਾਂ ਬਣ ਗਈ ਹੈ। ਹੁਣ ‘ਨੀਅਤਦੀ ਅਦਾਕਾਰਾ ਨੇ ਇਸ ਗੱਲ ਦੀ ਸਫ਼ਾਈ ਦਿੱਤੀ ਹੈ।

ਬੇਟੀ ਹੋਣ ‘ਤੇ ਕੀ ਬੋਲੀ ਵਿਦਿਆ ਬਾਲਨ ਨੇ ?

ਵਿਦਿਆ ਬਾਲਨ ਨੇ ‘ਸੀਕ੍ਰੇਟ ਡਾਟਰ’ ਦੀਆਂ ਖਬਰਾਂ ‘ਤੇ ਆਪਣੀ ਚੁੱਪ ਤੋੜੀ ਤੇ ਸੱਚ ਦੱਸ ਦਿੱਤਾ। ਵਿਦਿਆ ਨੇ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਹੈ ਕਿ ਇਹ ਲੜਕੀ ਉਨ੍ਹਾਂ ਦੀ ਬੇਟੀ ਨਹੀਂ ਹੈ। ‘ਸ਼ੇਰਨੀ’ ਅਦਾਕਾਰਾ ਨੇ ਕਿਹਾ, “ਉਹ ਮੇਰੀ ਭੈਣ ਦੀ ਬੇਟੀ ਈਰਾ ਹੈ। ਉਸ ਦੇ ਜੁੜਵਾਂ ਬੱਚੇ ਹਨ- ਰੁਹਾਨ ਅਤੇ ਈਰਾ।” ਵਿਦਿਆ ਦਾ ਕਹਿਣਾ ਹੈ ਕਿ ਭਾਵੇਂ ਉਹ ਉਨ੍ਹਾਂ ਦੀ ਬੇਟੀ ਨਹੀਂ ਹੈ ਪਰ ਉਹ ਆਪਣੀ ਭੈਣ ਦੇ ਬੱਚਿਆਂ ਨੂੰ ਆਪਣੀ ਦੁਨੀਆ ਮੰਨਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਵਿਦਿਆ ਬਾਲਨ ਨੇ ਸਾਲ 2012 ‘ਚ ਫਿਲਮ ਨਿਰਮਾਤਾ ਸਿਧਾਰਥ ਰਾਏ ਕਪੂਰ ਨਾਲ ਵਿਆਹ ਕੀਤਾ ਸੀ। ਫਿਲਹਾਲ ਉਹ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ।

ਵਿਦਿਆ ਬਾਲਨ ਦੀ ਆਉਣ ਵਾਲੀ ਫਿਲਮ

ਵਿਦਿਆ ਬਾਲਨ ਨੇ ਚਾਰ ਸਾਲ ਬਾਅਦ ਫਿਲਮ ‘ਨੀਅਤ’ (2023) ਨਾਲ ਬਾਲੀਵੁੱਡ ‘ਚ ਵਾਪਸੀ ਕੀਤੀ ਸੀ। ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਈ ਇਹ ਫਿਲਮ ਬਾਕਸ ਆਫਿਸ ‘ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ। ਇਸ ਵਿਚ ਅਦਾਕਾਰਾ ਨੇ ਇਕ ਜਾਸੂਸ ਦਾ ਕਿਰਦਾਰ ਨਿਭਾਇਆ ਸੀ। ਹੁਣ ਵਿਦਿਆ ਬਾਲਨ ਆਪਣੀ ਆਉਣ ਵਾਲੀ ਫਿਲਮ ‘ਲਵਰਸ’ ਦੀ ਤਿਆਰੀ ‘ਚ ਰੁੱਝੀ ਹੋਈ ਹੈ। ਇਸ ਫਿਲਮ ‘ਚ ਉਹ ਇਲਿਆਨਾ ਡੀਕਰੂਜ਼ ਤੇ ਪ੍ਰਤੀਕ ਗਾਂਧੀ ਨਾਲ ਨਜ਼ਰ ਆਵੇਗੀ।