ਡਿਜੀਟਲ ਡੈਸਕ, ਉੱਤਰਕਾਸ਼ੀ : ਉੱਤਰਕਾਸ਼ੀ ਸੁਰੰਗ ‘ਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਦਿਨ-ਰਾਤ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਬਚਾਅ ਮੁਹਿੰਮ ਦਾ ਅੱਜ 13ਵਾਂ ਦਿਨ ਹੈ, ਹੁਣ ਤੱਕ 48 ਮੀਟਰ ਤੱਕ ਡ੍ਰਿਲਿੰਗ ਕੀਤੀ ਜਾ ਚੁੱਕੀ ਹੈ। ਮਜ਼ਦੂਰਾਂ ਨੂੰ ਬਾਹਰ ਕੱਢਣ ਲਈ 800 ਐੱਮਐੱਮ ਦੀ ਲੋਹੇ ਦੀ ਪਾਈਪ ਵਿਛਾਈ ਜਾ ਰਹੀ ਹੈ, ਜਿਸ ਰਾਹੀਂ ਉਨ੍ਹਾਂ ਨੂੰ ਸਟਰੈਚਰ ਦੇ ਸਹਾਰੇ ਬਾਹਰ ਕੱਢਿਆ ਜਾਵੇਗਾ। ਇਸ ਰਸਤੇ ਦੇ ਅੰਦਰ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਦਿਖਾਇਆ ਗਿਆ ਹੈ ਕਿ ਇਹ ਸੁਰੰਗ ਅੰਦਰੋਂ ਕਿਹੋ ਜਿਹੀ ਹੈ।
ਸਿਲਕਿਆਰਾ ਵਿਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਮਲਬੇ ਵਿਚ 800 ਐੱਮਐੱਮ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਮਜ਼ਦੂਰਾਂ ਨੂੰ ਬਚਾਇਆ ਜਾਵੇਗਾ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਹ ਪਾਈਪ ਕਿੰਨੀ ਤੰਗ ਹੈ।
सिल्क्यारा हादसे के बाद इसी टनल को बनाया जा रहा है अंदर फँसे लोगों को निकालने के लिए। मगर कोई न कोई बाधा सामने आने के चलते यह मंशा पूरी नहीं हो रही है। pic.twitter.com/JjChxLYU8f
— SANJAY TRIPATHI (@sanjayjourno) November 23, 2023
ਅੱਜ ਸ਼ਾਮ ਤੱਕ ਵਰਕਰਾਂ ਨੂੰ ਕੱਢਣ ਦੀ ਉਮੀਦ: ਭਾਸਕਰ ਖੁਲਬੇ
ਪੀਐੱਮਓ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅੱਜ ਸ਼ਾਮ ਤੱਕ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਵੇਗਾ।
#WATCH | Uttarkashi (Uttarakhand) tunnel rescue | Former advisor to PMO, Bhaskar Khulbe says, “The situation is much better now. Last night, we had to work on two things. First, we had to revamp the platform of the machine… Parsons Company had done the ground penetration radar,… pic.twitter.com/2qbHYPqs04
— ANI (@ANI) November 24, 2023
NDRF ਨੇ ਸੰਭਾਲਿਆ ਮੋਰਚਾ
ਉੱਤਰਕਾਸ਼ੀ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਲਗਾਤਾਰ ਬਚਾਅ ਕਾਰਜ ਜਾਰੀ ਹੈ। NDRF ਦੀ ਟੀਮ ਨੇ ਸ਼ੁੱਕਰਵਾਰ ਨੂੰ ਮੋਰਚਾ ਸੰਭਾਲ ਲਿਆ ਹੈ।
#WATCH | | Uttarkashi (Uttarakhand) tunnel rescue: NDRF demonstrates the movement of wheeled stretchers through the pipeline, for the rescue of 41 workers trapped inside the Silkyara Tunnel once the horizontal pipe reaches the other side. pic.twitter.com/mQcvtmYjnk
— ANI (@ANI) November 24, 2023
ਬੈਂਗਲੁਰੂ ਤੋਂ ਮੰਗਵਾਏ ਗਏ ਦੋ ਐਡਵਾਂਸ ਡਰੋਨ
ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਬੈਂਗਲੁਰੂ ਤੋਂ ਦੋ ਐਡਵਾਂਸ ਡਰੋਨ ਮੰਗਵਾਏ ਹਨ। ਬੈਂਗਲੁਰੂ ਦੇ ਸਕੁਐਡਰਨ ਇਨਫਰਾ ਦੇ ਛੇ ਸੁਰੰਗ-ਮਾਈਨਿੰਗ ਮਾਹਿਰ ਇੰਜੀਨੀਅਰਾਂ ਦੀ ਟੀਮ ਨੇ ਸੁਰੰਗ ‘ਚ ਪਹੁੰਚ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਸਥਿਤੀ ਦਾ ਨਿਰੀਖਣ ਕੀਤਾ। ਬੀਆਰਓ ਦੇ ਡੀਡੀਜੀ ਬ੍ਰਿਗੇਡੀਅਰ ਵਿਸ਼ਾਲ ਵਰਮਾ ਦਾ ਕਹਿਣਾ ਹੈ ਕਿ ਮਲਬੇ ਅੰਦਰ ਡ੍ਰਿਲ ਵਿਚ ਆ ਰਹੀ ਮੁਸ਼ਕਲ ਵਿਚਕਾਰ ਬੈਂਗਲੁਰੂ ਦੀ ਸਕੁਐਡਰਨ ਇੰਫਰਾ ਅਤੇ ਮਾਈਨਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਮਦਦ ਲਈ ਜਾ ਰਹੀ ਹੈ।


