ਏਐਨਆਈ, ਸ਼ੋਪੀਆਂ : Encounter in Shopian : ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸ਼ੋਪੀਆਂ ਦੇ ਅਲਸ਼ੀਪੋਰਾ ‘ਚ ਲਸ਼ਕਰ-ਏ-ਤਇਬਾ ਦੇ ਦੋ ਅੱਤਵਾਦੀ ਮਾਰੇ ਗਏ ਹਨ। ਅੱਤਵਾਦੀਆਂ ਦੀ ਸੂਚਨਾ ਮਿਲਣ ‘ਤੇ ਜਵਾਨਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ।
ਦੋ ਅੱਤਵਾਦੀ ਕੀਤੇ ਢੇਰ
ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਹੈ, ਜਿਸ ਵਿਚ ਦੋ ਅੱਤਵਾਦੀ ਮਾਰੇ ਗਏ ਹਨ। ਭਾਰਤੀ ਸੁਰੱਖਿਆ ਬਲ ਅਤੇ ਪੁਲਿਸ ਪੂਰੀ ਤਾਕਤ ਨਾਲ ਅੱਤਵਾਦੀਆਂ ਦਾ ਮੁਕਾਬਲਾ ਕਰਨ ਵਿੱਚ ਲੱਗੀ ਹੋਈ ਹੈ। ਇਲਾਕੇ ‘ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਆਪਣੀ ਸਥਿਤੀ ਕਾਇਮ ਰੱਖੀ ਹੋਈ ਹੈ।
#WATCH | Shopian Encounter Update: Two terrorists killed. Search going on. Further details shall follow: Kashmir Zone Police
(Visuals deferred by unspecified time) https://t.co/ULxqMsR7ba pic.twitter.com/zhzmGsSJ7l
— ANI (@ANI) October 10, 2023
ਅੱਜ ਸਵੇਰ ਤੋਂ ਚੱਲ ਰਿਹੈ ਸਰਚ ਆਪਰੇਸ਼ਨ
ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਲਸ਼ੀਪੋਰਾ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਅੱਜ ਤੜਕੇ ਤੋਂ ਹੀ ਮੁਕਾਬਲਾ ਚੱਲ ਰਿਹਾ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਾਰੇ ਗਏ ਲਸ਼ਕਰ-ਏ-ਤਇਬਾ (LeT) ਦੇ ਇਕ ਅੱਤਵਾਦੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਬੈਂਕ ਗਾਰਡ ਸੰਜੇ ਸ਼ਰਮਾ ਦੀ ਹੱਤਿਆ ਕਰ ਦਿੱਤੀ ਸੀ।
ਇਕ ਅੱਤਵਾਦੀ ਨੇ ਕੀਤੀ ਸੀ ਕਸ਼ਮੀਰੀ ਪੰਡਤ ਦੀ ਹੱਤਿਆ
ਮਾਰੇ ਗਏ ਅੱਤਵਾਦੀਆਂ ਦੀ ਪਛਾਣ ਅੱਤਵਾਦੀ ਸੰਗਠਨ ਲਸ਼ਕਰ-ਏ-ਤਇਬਾ ਦੇ ਮੋਰੀਫ਼ਤ ਮਕਬੂਲ ਤੇ ਜਾਜਿਮ ਫਾਰੂਕ ਉਰਫ਼ ਅਬਰਾਰ ਵਜੋਂ ਹੋਈ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਸ਼ਮੀਰ ਜ਼ੋਨ) ਵਿਜੇ ਕੁਮਾਰ ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਅੱਤਵਾਦੀ ਅਬਰਾਰ ਕਸ਼ਮੀਰੀ ਪੰਡਿਤ ਮਰਹੂਮ ਸੰਜੇ ਸ਼ਰਮਾ ਦੀ ਹੱਤਿਆ ਵਿੱਚ ਸ਼ਾਮਲ ਸੀ।


