ਆਨਲਾਈਨ ਡੈਸਕ, ਨਵੀਂ ਦਿੱਲੀ : ਸ਼ੋਬਿਜ ਨੂੰ ਅਲਵਿਦਾ ਕਰ ਚੁੱਕੀ ਸਾਬਕਾ ਅਦਾਕਾਰਾ ਸਨਾ ਖ਼ਾਨ ਭਲੇ ਹੀ ਫ਼ਿਲਮਾਂ ਤੋਂ ਦੂਰ ਹੈ ਪਰ ਲਾਈਮਲਾਈਟ ’ਚ ਬਰਾਬਰ ਬਣੀ ਰਹਿੰਦੀ ਹੈ। ਤਿੰਨ ਮਹੀਨੇ ਪਹਿਲਾਂ ਹੀ ਅਦਾਕਾਰਾ ਮਾਂ ਬਣੀ ਸੀ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਛੋਟੇ ਰਾਜਕੁਮਾਰ ਨਾਲ ਉਮਰਾਹ ਕਰਾਇਆ ਹੈ ਜਿਸ ਦੀ ਫੋਟੋ ਵੀ ਸਾਹਮਣੇ ਆਈ ਹੈ।
ਸਨਾ ਖ਼ਾਨ ਨੇ ਸਾਲ 2020 ’ਚ ਬਾਲੀਵੁੱਡ ਨੂੰ ਗੁੱਡਬਾਇ ਕਹਿ ਕੇ ਬਿਜਨੈੱਸ ਮੈਨ ਅਨਸ ਸੈਯਦ ਨਾਲ ਵਿਆਹ ਕਰ ਲਿਆ ਸੀ। ਵਿਆਹ ਤੋਂ ਤਿੰਨ ਸਾਲ ਬਾਅਦ 5 ਜੁਲਾਈ 2023 ਨੂੰ ਸਨਾ ਤੇ ਅਨਸ ਪਹਿਲੀ ਵਾਰ ਮਾਤਾ-ਪਿਤਾ ਬਣੇ। ਸਨਾ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਸੀ ਜਿਸ ਦਾ ਨਾਂ ਉਨ੍ਹਾਂ ਨੇ ਤਾਰਿਕ ਜਮੀਲ ਰੱਖਿਆ ਹੈ। ਹੁਣ ਅਦਾਕਾਰਾ ਆਪਣੇ ਪੁੱਤਰ ਨੂੰ ਲੈ ਕੇ ਮੱਕਾ-ਮਦੀਨਾ ਪਹੁੰਚ ਗਈ ਹੈ।
ਸਨਾ ਖ਼ਾਨ ਦੇ ਤਿੰਨ ਮਹੀਨਿਆਂ ਦੇ ਪੁੱਤਰ ਦਾ ਪਹਿਲਾ ਉਮਰਾਹ
ਸਨਾ ਖ਼ਾਨ ਨੇ ਆਪਣੇ ਤਿੰਨ ਮਹੀਨਿਆਂ ਦੇ ਪੁੱਤਰ ਜਮੀਲ ਨੂੰ ਉਸ ਦਾ ਪਹਿਲਾ ਉਮਰਾਹ ਕਰਾਇਆ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਫੈਮਿਲੀ ਫੋਟੋ ਸ਼ੇਅਰ ਕੀਤੀ ਹੈ ਜਿਸ ’ਚ ਉਹ ਆਪਣੇ ਪੁੱਤਰ ਨੂੰ ਸੀਨੇ ਨਾਲ ਚਿਪਕਾਏ ਹੋਏ ਕਾਬਾ ਦੇ ਸਾਹਮਣੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਪਤੀ ਅਨਸ ਸੈਯਦ ਵੀ ਉਨ੍ਹਾਂ ਦੇ ਨਾਲ ਫੋਟੋ ’ਚ ਨਜ਼ਰ ਆ ਰਹੇ ਹਨ।
ਇਮਸ਼ੋਨਲ ਹੋਈ ਸਨਾ ਖ਼ਾਨ
ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਸਨਾ ਖ਼ਾਨ ਇਮਸ਼ੋਨਲ ਹੋ ਗਈ ਤੇ ਉਨ੍ਹਾਂ ਨੇ ਦਿਲ ਛੂਹ ਲੈਣ ਵਾਲਾ ਨੋਟ ਲਿਖਿਆ। ਅਦਾਕਾਰਾ ਨੇ ਕੈਪਸ਼ਨ ’ਚ ਕਿਹਾ, ਮੈਂ ਕਈ ਸਾਲ ਪਹਿਲੇ ਹੀ ਇਸ ਨੂੰ ਮੇਨੀਫੇਸਟ ਕਰ ਲਿਆ ਸੀ। ਕਾਬਾ ਦੇ ਸਾਹਮਣੇ ਇਕ ਫੈਮਿਲੀ ਫੋਟੋ। ਸਾਡੇ ਤਾਰਿਕ ਜਮੀਲ ਨੂੰ ਉਮਰਾਹ ਮੁਬਾਰਕ। ਪਤੀ ਨੂੰ ਲੈ ਕੇ ਪੁੱਤਰ ਤਕ, ਅੱਲਾ ਨੇ ਮੈਨੂੰ ਸਭ ਕੁੱਝ ਦਿੱਤਾ ਹੈ। ਬਿਨਾਂ ਰੋਏ ਇਸ ਨੂੰ ਲਿਖਣਾ ਮੇਰੇ ਲਈ ਮੁਸ਼ਕਿਲ ਸੀ। ਇਸ ਫਰੇਮ ਨੂੰ ਦੇਖ ਕੇ ਮੈਂ ਇਮੋਸ਼ਨਲ ਹੋ ਗਈ ਸੀ ਜੋ ਮੇਰੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੈ।”
ਸਨਾ ਖ਼ਾਨ ਨੇ ਹੁਣ ਤਕ ਆਪਣੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ਹੈ। ਉਹ ਅਕਸਰ ਆਪਣੇ ਪੁੱਤਰ ਦੀਆਂ ਤਸਵੀਰਾਂ ਜਾਂ ਵੀਡੀਓਜ਼ ਸ਼ੇਅਰ ਕਰ ਆਪਣੇ ਮਾਂ ਬਣਨ ਦੇ ਸਫ਼ਰ ਨੂੰ ਦੱਸਦੀ ਰਹਿੰਦੀ ਹੈ। ਫੈਨਜ਼ ਉਨ੍ਹਾਂ ਦੇ ਪੁੱਤਰ ਦਾ ਚਿਹਰਾ ਦੇਖਣ ਲਈ ਉਤਸੁਕ ਹਨ।



