ਪੰਜਾਬੀ ਜਾਗਰਣ ਕੇਂਦਰ, ਜਲੰਧਰ : ਉੱਘੇ ਪੰਜਾਬੀ ਲੋਕ ਗਾਇਕ ਰੰਗਾ ਸਿੰਘ ਮਾਨ ਮੁਕਤਸਰੀ ਜੀ ਨਹੀਂ ਰਹੇ। ਉਨ੍ਹਾਂ ਦਾ ਸਸਕਾਰ 17 ਜੂਨ ਸ਼ਾਮ 4 ਵਜੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਠਿੰਡਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਹੋਵੇਗਾ। ਵੱਖ-ਵੱਖ ਪੰਜਾਬੀ ਗਾਇਕਾਂ ਨੇ ਮਾਨ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਮਾਨ ਨੇ ਲੰਮਾ ਸਮਾਂ ਪੰਜਾਬੀ ਸੱਭਿਆਚਾਰਕ ਦੇ ਖੇਤਰ ਵਿੱਚ ਆਪਣੀ ਅਮਿਟ ਛਾਪ ਛੱਡੀ ਹੈ।