ਮੁੰਬਈ : ‘ਅਮਰ ਅਕਬਲ ਐਂਥਨੀ, ‘ਨਸੀਬ’ ਤੇ ‘ਕੁਲੀ’ ਵਰਗੀਆਂ ਮਸ਼ਹੂਰ ਫਿਲਮਾਂ ਦੇ ਪਟਕਥਾ ਲੇਖਕ ਪ੍ਰਯਾਗ ਰਾਜ (88) ਦਾ ਸ਼ਨਿਚਰਵਾਰ ਸ਼ਾਮੀਂ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਬਾਂਦਰਾ ਸਥਿਤ ਨਿਵਾਸ ’ਤੇ ਆਖਰੀ ਸਾਹ ਲਿਆ। ਉਹ ਕਈ ਬਿਮਾਰੀਆਂ ਦੀ ਲਪੇਟ ’ਚ ਸਨ। ਉਨ੍ਹਾਂ ਦਾ ਸਸਕਾਰ ਐਤਵਾਰ ਸਵੇਰੇ ਦਾਦਰ ਦੇ ਸ਼ਿਵਾਜੀ ਪਾਰਕ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ‘ਸੁਹਾਗ’, ‘ਰੋਟੀ’, ‘ਮਰਦ’, ‘ਗਿ੍ਰਫ਼ਤਾਰ’ ਤੇ ‘ਧਰਮਵੀਰ’ ਫਿਲਮਾਂ ਵੀ ਲਿਖੀਆਂ।