Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਸਾਬਕਾ ਚੀਫ਼ ਜਸਟਿਸ ਚੰਦਰਚੂੜ ਸਰਕਾਰ ਪ੍ਰਤੀ ਨਿਮਰ ਸਨ

By Admin Published 2 min read
ਸਾਬਕਾ ਚੀਫ਼ ਜਸਟਿਸ ਚੰਦਰਚੂੜ ਸਰਕਾਰ ਪ੍ਰਤੀ ਨਿਮਰ ਸਨ

ਦਿੱਲੀ:-ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਸੰਜੈ ਕਿਸ਼ਨ ਕੌਲ ਨੇ ਸਾਬਕਾ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਨਿਆਂਇਕ ਨਿਯੁਕਤੀਆਂ ਨਾਲ ਜੁੜੀ ਕਾਰਜਸ਼ੈਲੀ ਦੀ

ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ 'ਸਰਕਾਰ ਪ੍ਰਤੀ ਲੋੜ ਨਾਲ ਵੱਧ ਹੀ ਨਿਮਰ' ਸਨ। ਜਸਟਿਸ ਕੌਲ ਨੇ ਆਪਣੀ ਆਉਣ ਵਾਲੀ ਕਿਤਾਬ 'ਵਿਦਾਊਟ ਫੀਅਰ ਓਰ

ਫੇਵਰ' ਵਿੱਚ ਸੁਪਰੀਮ ਕੋਰਟ 'ਚ ਛੇ ਖ਼ਾਲੀ ਅਹੁਦੇ ਭਰਨ ਲਈ ਹੋਈ ਕੌਲਿਜੀਅਮ ਦੀ ਮੀਟਿੰਗ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਪੰਜ ਨਾਵਾਂ 'ਤੇ ਪਹਿਲਾਂ ਹੀ

ਸਹਿਮਤੀ ਬਣ ਗਈ ਸੀ ਪਰ ਜਸਟਿਸ ਚੰਦਰਚੂੜ ਨੇ ਛੇਵੇਂ ਉਮੀਦਵਾਰ ਦੇ ਨਾਂ ਦੀ ਅਚਾਨਕ ਤਜਵੀਜ਼ ਪੇਸ਼ ਕੀਤੀ ਅਤੇ ਉਸ 'ਤੇ ਸਰਕਾਰ ਦੀ ਰਾਏ ਜਾਣਨ ਦਾ ਵਿਚਾਰ ਜ਼ਾਹਰ

ਕੀਤਾ।ਜਸਟਿਸ ਕੌਲ ਨੇ ਆਪਣੀ ਕਿਤਾਬ 'ਚ ਲਿਖਿਆ ਹੈ, ''(ਤਤਕਾਲੀ) ਚੀਫ ਜਸਟਿਸ ਮੈਨੂੰ ਵੱਖਰੇ ਕਮਰੇ 'ਚ ਲੈ ਗਏ ਅਤੇ ਪੁੱਛਣ ਲੱਗੇ ਕਿ ਕੀ ਉਨ੍ਹਾਂ ਨੂੰ ਸਰਕਾਰ ਦੀ ਰਾਏ

ਜਾਣਨ ਲਈ ਫੋਨ ਕਰਨਾ ਚਾਹੀਦਾ ਹੈ।'' ਸਾਬਕਾ ਜਸਟਿਸ ਨੇ ਨਿਊਜ਼ ਪੋਰਟਲ 'ਦਿ ਵਾਇਰ' ਨਾਲ ਆਪਣੀ ਕਿਤਾਬ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਨਿਆਂਪਾਲਿਕਾ ਦੀ

ਆਜ਼ਾਦੀ ਦੀ ਰਾਖੀ ਲਈ ਕੌਲਿਜੀਅਮ ਨੂੰ ਕਾਰਜਪਾਲਿਕਾ ਦੇ ਦਬਾਅ ਦਾ ਵਿਰੋਧ ਕਰਨਾ ਚਾਹੀਦਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਤਤਕਾਲੀ ਚੀਫ ਜਸਟਿਸ ਸਰਕਾਰ ਨੂੰ ਖ਼ੁਸ਼

ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਾਂ ਉਸ ਦੀ ਅਗਾਊਂ ਮਨਜ਼ੂਰੀ ਲੈਣਾ ਚਾਹੁੰਦੇ ਸਨ, ਜਸਟਿਸ ਕੌਲ ਨੇ ਕਿਹਾ, ''ਮੈਨੂੰ ਨਹੀਂ ਲਗਦਾ ਕਿ ਇਹ ਸਰਕਾਰ ਨੂੰ ਖ਼ੁਸ਼ ਕਰਨ ਦਾ ਮਾਮਲਾ

ਸੀ ਪਰ ਹੋਇਆ ਇਹ ਸੀ ਕਿ ਉਨ੍ਹਾਂ ਪਹਿਲਾਂ ਮੇਰੇ ਨਾਲ ਨਾਵਾਂ ਬਾਰੇ ਚਰਚਾ ਕੀਤੀ ਸੀ।'' ਉਨ੍ਹਾਂ ਕਿਹਾ, ''ਅਸੀਂ ਪੰਜ ਨਾਵਾਂ 'ਤੇ ਸਹਿਮਤ ਹੋ ਗਏ ਸੀ ਅਤੇ ਮੈਨੂੰ ਲੱਗਾ ਸੀ ਕਿ

ਕੌਲਿਜੀਅਮ ਦੇ ਹੋਰ ਮੈਂਬਰ ਵੀ ਇਨ੍ਹਾਂ ਨਾਵਾਂ ਨਾਲ ਸਹਿਮਤ ਹੋਣਗੇ ਪਰ ਕੌਲਿਜੀਅਮ ਦੀ ਮੀਟਿੰਗ 'ਚ ਜਾਣ ਤੋਂ ਠੀਕ ਪਹਿਲਾਂ ਛੇਵਾਂ ਨਾਂ ਮੇਰੇ ਸਾਹਮਣੇ ਰੱਖਿਆ ਗਿਆ। ਮੈਂ ਕਿਹਾ

ਕਿ ਇਹ ਨਾਂ ਮੈਨੂੰ ਮਨਜ਼ੂਰ ਨਹੀਂ ਹੈ ਅਤੇ ਨਾ ਹੀ ਮਨਜ਼ੂਰ ਹੋਵੇਗਾ।'' ਸੀਨੀਅਰ ਪੱਤਰਕਾਰ ਕਰਨ ਥਾਪਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ''ਬਦਕਿਸਮਤੀ ਨਾਲ ਹੁਣ ਇਹ

ਇੱਕ ਤਰ੍ਹਾਂ ਦੀ ਰਵਾਇਤ ਬਣ ਗਈ ਹੈ ਕਿ ਸਰਕਾਰ ਨਾਲ ਪਹਿਲਾਂ ਹੀ ਕਿਸੇ ਚਰਚਾ 'ਚ ਨਾਵਾਂ 'ਤੇ ਵਿਚਾਰ ਕਰ ਲਿਆ ਜਾਂਦਾ ਹੈ।''

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp