ਆਨਲਾਈਨ ਡੈਸਕ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ਲਈ ਦੁਬਈ ‘ਚ 19 ਦਸੰਬਰ ਨੂੰ ਮਿੰਨੀ ਨਿਲਾਮੀ ਹੋਣ ਜਾ ਰਹੀ ਹੈ। ਅਜਿਹੇ ‘ਚ ਨਿਲਾਮੀ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ।

ਪੰਜ ਵਾਰ ਦਾ ਚੈਂਪੀਅਨ

ਪੰਜ ਵਾਰ ਦੀ ਚੈਂਪੀਅਨ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾ ਕੇ ਹਾਰਦਿਕ ਪਾਂਡਿਆ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਅਜਿਹੇ ‘ਚ ਨਾ ਸਿਰਫ ਮੁੰਬਈ ਇੰਡੀਅਨਜ਼ ਦੀ ਕਾਫੀ ਆਲੋਚਨਾ ਹੋ ਰਹੀ ਹੈ ਸਗੋਂ ਇਸ ਨਾਲ ਹੀ ਟੀਮ ਪ੍ਰਸ਼ੰਸਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਈ ਹੈ।

ਮੁੰਬਈ ਦੀ ਟੀਮ ਨੂੰ ਹੋਇਆ ਵੱਡਾ ਨੁਕਸਾਨ

ਦਰਅਸਲ ਰੋਹਿਤ ਨੂੰ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਡੇਢ ਲੱਖ ਤੋਂ ਜ਼ਿਆਦਾ ਲੋਕ ਮੁੰਬਈ ਇੰਡੀਅਨਜ਼ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਅਨਫਾਲੋ ਕਰ ਚੁੱਕੇ ਹਨ। ਇੱਕ ਪਾਸੇ ਜਦੋਂ ਰੋਹਿਤ ਟੀਮ ਦੇ ਕਪਤਾਨ ਸਨ ਤਾਂ ਉਨ੍ਹਾਂ ਦੇ 14+ ਫਾਲੋਅਰਜ਼ ਸਨ। ਹੁਣ ਟੀਮ ਦੇ 12.9 ਲੱਖ ਫਾਲੋਅਰਜ਼ ਰਹਿ ਗਏ ਹਨ।

ਪ੍ਰਸ਼ੰਸਕਾਂ ਨੇ ਕੀਤਾ ਵਿਰੋਧ

ਅਜਿਹੇ ‘ਚ ਲੋਕਾਂ ਨੇ ਰੋਹਿਤ ਨੂੰ ਕਪਤਾਨੀ ਤੋਂ ਹਟਾਉਣ ਦਾ ਪੂਰੀ ਤਰ੍ਹਾਂ ਨਾਲ ਵਿਰੋਧ ਕੀਤਾ ਹੈ। ਇਸ ਮੌਕੇ ਪ੍ਰਸ਼ੰਸਕਾਂ ਨੇ ਸਾਬਕਾ ਕਪਤਾਨ ਰੋਹਿਤ ਦਾ ਪੂਰਾ ਸਮਰਥਨ ਕੀਤਾ ਤੇ ਟੀਮ ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਨਾਲ ਹੀ ਟੀਮ ਐਕਸ ‘ਤੇ ਰੋਹਿਤ ਨੂੰ ਕਪਤਾਨੀ ਤੋਂ ਹਟਾਉਣ ਦੀ ਖਬਰ ਵੀ ਟ੍ਰੈਂਡ ਕਰ ਰਹੀ ਹੈ।

ਰੋਹਿਤ ਦੇ ਸਮਰਥਨ ‘ਚ ਆਏ ਪ੍ਰਸ਼ੰਸਕ

ਦੂਜੇ ਪਾਸੇ, IPL 2024, Captaincy, Hitman, Shame on MI ਅਤੇ ਅੰਬਾਨੀ ਵਰਗੇ ਸ਼ਬਦ ਵੀ ਬੀਤੀ ਰਾਤ ਤੋਂ X ‘ਤੇ ਲਗਾਤਾਰ ਟ੍ਰੈਂਡ ਕਰ ਰਹੇ ਹਨ। ਪ੍ਰਸ਼ੰਸਕ ਵੀ ਵੱਖ-ਵੱਖ ਪੋਸਟਾਂ ‘ਤੇ ਕੁਮੈਂਟਸ ਰਾਹੀਂ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਰੋਹਿਤ ਦੇ ਸਮਰਥਨ ‘ਚ ਪ੍ਰਸ਼ੰਸਕ ਲਗਾਤਾਰ ਸਾਹਮਣੇ ਆ ਰਹੇ ਹਨ।