ਬਿਜਨੈੱਸ ਡੈਸਕ, ਨਵੀਂ ਦਿੱਲੀ : ਅੱਜ 4 ਅਕਤੂਬਰ ਤੋਂ 6 ਅਕਤੂਬਰ 2023 ’ਚ ਹੋਏ ਮੁਦਰਾ ਨੀਤਿ ਸਮੀਖਿਆ ਮੀਟਿੰਗ ਦਾ ਫ਼ੈਸਲਾ ਸੁਣਾਇਆ ਗਿਆ ਹੈ। ਇਸ ਮੀਟਿੰਗ ’ਚ ਰੇਪੋ ਰੇਟ ਨੂੰ ਸਥਿਰ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਬੈਂਕਿੰਗ ਸਿਸਟਮ ਨੂੰ ਮਜ਼ਬੂਤ ਕਰਨ ਤੇ ਮਹਿੰਗਾਈ ਨੂੰ ਘੱਟ ਕਰਨ ਵਰਗੇ ਕਈ ਮੁੱਦਿਆਂ ’ਤੇ ਫ਼ੈਸਲਾ ਲਿਆ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਅੱਜ ਦੇਸ਼ ਦੀ ਆਰਥ ਵਿਵਸਥਾ ਦੇ ਸਾਹਮਣੇ ਆਈਆਂ ਚੁਣੌਤੀਆਂ ਬਾਰੇ ਗੱਲ ਕੀਤੀ।
ਤੁਸੀਂ ਸਾਰੇ ਜਾਣਦੇ ਹੋ ਕਿ ਦੇਸ਼ ’ਚ ਵਿਸ਼ਵ ਕੱਪ ਦਾ ਮਾਹੌਲ ਬਣਿਆ ਹੋਇਆ ਹੈ। ਇਸ ’ਤੇ ਧਿਆਨ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਲਈ ਇਕ ਟਰਨਿੰਗ ਮੂਮੈਂਟ ਹੈ। ਅਜਿਹੇ ’ਚ ਸਾਨੂੰ ਕਾਫ਼ੀ ਸਾਵਧਾਨ ਰਹਿਣ ਦੀ ਜ਼ਰੂਰੂਤ ਹੈ। ਇੱਥੇ ਗਵਰਨਰ ਖ਼ੁਰਾਕ ਮਹਿੰਗਾਈ ਤੇ ਲਿਕਵਿਡਿਟੀ ਨਾਲ ਜੁੜੇ ਮੁੱਦਿਆਂ ਬਾਰੇ ਕਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਸ ਨੂੰ ਲੈ ਕੇ ਕੋਈ ਕਦਮ ਨਹੀਂ ਉਠਾਇਆ ਗਿਆ ਤਾਂ ਇਸ ਦਾ ਅਸਰ ਦੇਸ਼ ਅਰਥ ਦੀ ਵਿਵਸਥਾ ’ਤੇ ਪਵੇਗਾ। ਇਸ ਤੋਂ ਇਲਾਵਾ ਬੈਂਕਿੰਗ ਸਿਸਟਮ ’ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਖ਼ੁਰਾਕ ਮਹਿੰਗਾਈ ਤੇ ਲਿਕਵਿਡਿਟੀ ’ਤੇ ਗਵਰਨਰ ਨੇ ਕੀ ਕਿਹਾ?.jpg)
ਖ਼ੁਰਾਕ ਮਹਿੰਗਾਈ ਤੇ ਲਿਕਵਿਡਿਟੀ
ਸ਼ਕਤੀਕਾਂਤ ਦਾਸ ਨੇ ਅੱਜ ਆਪਣੇ ਸੰਬੋਧਨ ’ਚ ਕਿਹਾ ਕਿ ਜ਼ਰੂਰਤ ਤੋਂ ਜ਼ਿਆਦਾ ਨਕਦੀ ਕੀਮਤਾਂ ਵਿੱਤੀ ਸਥਿਰਤਾ ਲਈ ਖ਼ਤਰਾ ਬਣ ਸਕਦੀਆਂ ਹਨ। ਇਸ ਨੂੰ ਕੰਟਰੋਲ ਕਰਨ ਲਈ ਇਨਕਰੀਮੈਂਟ ਸੀਆਰਆਰ ਲਾਗੂ ਕੀਤਾ ਗਿਆ। ਵਰਤਮਾਨ ’ਚ ਫਾਈਨੇਸ਼ੀਅਲ ਮਾਰਕਿਟ ’ਚ ਸਥਿਰਤਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ 7 ਅਕਤੂਬਰ 2023 ਨੂੰ ਈਸੀਆਰਆਰ ਖ਼ਤਮ ਹੋ ਜਾਵੇਗੀ ਤੇ ਇਸ ਨਾਲ ਨਕਦੀ ਰਿਲੀਜ਼ ਸ਼ੁਰੂ ਹੋਵੇਗੀ।
ਇਕ ਪਾਸੇ ਤਿਉਹਾਰੀ ਸੀਜ਼ਨ ਕਾਰਨ ਮੰਗ ਵਧ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਦੇ ਵਿੱਤੀ ਖ਼ਰਚੇ ਵੀ ਵਧ ਰਹੇ ਹਨ। ਅਜਿਹੇ ‘ਚ ਬੈਂਕਾਂ ਨੂੰ ਲਿਕਵਿਡਿਟੀ ਦੇ ਪ੍ਰਬੰਧਨ ਬਾਰੇ ਸੋਚਣਾ ਚਾਹੀਦਾ ਹੈ। ਬੈਂਕਾਂ ਨੂੰ ਚੰਗੇ ਰਿਟਰਨ ‘ਤੇ ਵਾਧੂ ਨਕਦੀ ਨਿਵੇਸ਼ ਕਰਨੀ ਪਵੇਗੀ।
ਮਹਿੰਗਾਈ ਦਰ
ਮਹਿੰਗਾਈ ਦਰ ਨੂੰ ਲੈ ਕੇ RBI ਗਵਰਨਰ ਨੇ ਕਿਹਾ ਕਿ ਸਤੰਬਰ ’ਚ ਮਹਿੰਗਾਈ ਦਰ ਘੱਟ ਹੋ ਸਕਦੀ ਹੈ। ਉੱਥੇ ਤੀਸਰੀ ਤਿਮਾਹੀ ’ਚ ਇਹ 5.2 ਫ਼ੀਸਦੀ ਰਹਿ ਸਕਦੀ ਹੈ। ਕੱਚੇ ਤੇਲ ਦੀ ਕੀਮਤ ਤੇ ਦੁਨੀਆਂ ਭਰ ’ਚ ਮਹਿੰਗਾਈ ਦੀ ਵਜ੍ਹਾਂ ਨਾਲ ਅਨਿਸ਼ਚਿਤਤਾ ਬਣੀ ਹੋਈ ਹੈ।



