ਨਵੀਂ ਦਿੱਲੀ, ਏਐੱਨਆਈ : ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸੋਮਵਾਰ ਨੂੰ ਉਦਾਰਪੁਰ ਦੇ ਲੀਲਾ ਪੈਲੇਸ ‘ਚ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਵਿਆਹ ਕਰਨ ਤੋਂ ਬਾਅਦ ਰਾਜਧਾਨੀ ਦਿੱਲੀ ਪਹੁੰਚ ਗਏ। ਦੋਵੇਂ ਭਾਰਤੀ ਪਹਿਰਾਵੇ ‘ਚ ਨਜ਼ਰ ਆ ਰਹੇ ਹਨ।
ਪਰਿਣੀਤੀ ਚੋਪੜਾ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ, ਜਦੋਂ ਕਿ ਰਾਘਵ ਚੱਢਾ ਕੁੜਤਾ, ਪਜਾਮਾ ਅਤੇ ਨਾਲ ਬਾਸਕਟ ਪਹਿਨੇ ਹੋਏ ਨਜ਼ਰ ਆ ਰਹੇ ਸਨ। ਜਦੋਂ ਉਹ ਦਿੱਲੀ ਪੁੱਜੇ ਤਾਂ ਮੀਡੀਆ ਕਰਮੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਸਾਰਿਆਂ ਨੇ ਨਵੇਂ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਅਤੇ ‘ਆਪ’ ਸੰਸਦ ਮੈਂਬਰ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਧੰਨਵਾਦ ਪ੍ਰਗਟ ਕੀਤਾ।
#WATCH | Newlywed couple AAP MP Raghav Chadha and actor Parineeti Chopra arrive in Delhi.
Raghav Chadha says, “Thank you so much…” pic.twitter.com/aSsd3xGPNY
— ANI (@ANI) September 25, 2023
24 ਸਤੰਬਰ ਨੂੰ ਸੱਤ ਫੇਰੇ ਲਏ
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਵਿਆਹ 24 ਸਤੰਬਰ (ਐਤਵਾਰ) ਨੂੰ ਉਦੈਪੁਰ ਦੇ ਲੀਲ੍ਹਾ ਪੈਲੇਸ ‘ਚ ਹੋਇਆ ਸੀ। ਲਾੜਾ-ਲਾੜੀ ਕਿਸ਼ਤੀ ਰਾਹੀਂ ਲੀਲ੍ਹਾ ਪੈਲੇਸ ਪਹੁੰਚੇ ਸਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੀ ਮੌਜੂਦ ਸਨ।
#WATCH | Newlywed couple AAP MP Raghav Chadha and actor Parineeti Chopra arrive in Delhi. pic.twitter.com/zpWHYrh2zg
— ANI (@ANI) September 25, 2023
ਦੋਹਾਂ ਦੀ ਮੰਗਣੀ 13 ਮਈ ਨੂੰ ਹੋਈ ਸੀ
ਪਰਿਣੀਤੀ ਅਤੇ ਰਾਘਵ ਚੱਢਾ ਨੇ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ‘ਚ ਆਪਣੇ ਚਹੇਤਿਆਂ ਦੀ ਮੌਜੂਦਗੀ ‘ਚ ਮੰਗਣੀ ਕੀਤੀ ਸੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਸ਼ਿਵ ਸੈਨਾ ਆਗੂ ਆਦਿਤਿਆ ਠਾਕਰੇ ਸਮੇਤ ਕਈ ਸਿਆਸਤਦਾਨਾਂ ਨੇ ਸ਼ਿਰਕਤ ਕੀਤੀ।



