Parineeti Chopra Husband Raghav Chadha Net Worth: ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਸੁੰਦਰੀ ਪਰਿਣੀਤੀ ਚੋਪੜਾ ਆਪਣੇ ਲਵਿੰਗ ਮੰਗੇਤਰ ਰਾਘਵ ਚੱਢਾ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਇਸ ਦੌਰਾਨ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪਰਿਣੀਤੀ ਦੇ ਹੋਣ ਵਾਲੇ ਪਤੀ ਰਾਘਵ ਚੱਢਾ ਦੀ ਕਮਾਈ ਕਿੰਨੀ ਹੈ ਅਤੇ ਉਹ ਕਿੰਨਾ ਪੜ੍ਹੇ-ਲਿਖੇ ਹਨ।
ਕੀ ਹੈ ਰਾਘਵ ਚੱਢਾ ਦੀ ਐਜੂਕੇਸ਼ਨ ?
ਪਰਿਣੀਤੀ ਚੋਪੜਾ ਦਾ ਦੂਲਹੇ ਰਾਜਾ ਰਾਘਵ ਚੱਢਾ ਪੜ੍ਹਾਈ ‘ਚ ਹੋਣਹਾਰ ਰਹੇ ਹਨ। 11 ਨਵੰਬਰ 1988 ਨੂੰ ਜਨਮੇ ਰਾਘਵ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਦਿੱਲੀ ਤੋਂ ਕੀਤੀ। ਫਿਰ 2009 ‘ਚ ਦਿੱਲੀ ਯੂਨੀਵਰਸਿਟੀ ਤੋਂ ਬੀਕਾਮ ਗ੍ਰੈਜੂਏਸ਼ਨ ਤੋਂ ਬਾਅਦ ਰਾਘਵ ਨੇ 2011 ‘ਚ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟ ਆਫ਼ ਇੰਡੀਆ ਤੋਂ ਚਾਰਟਰਡ ਅਕਾਊਂਟੈਂਟ ਦੀ ਪੜ੍ਹਾਈ ਕੀਤੀ।
ਰਾਘਵ ਚੱਢਾ ਦੀ ਕੁੱਲ ਜਾਇਦਾਦ
ਰਾਘਵ ਚੱਢਾ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਹ ਚੰਗੀ ਕਮਾਈ ਕਰਦੇ ਹਨ। My Neta.com ਮੁਤਾਬਕ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਕੁੱਲ ਜਾਇਦਾਦ 50 ਲੱਖ ਰੁਪਏ ਹੈ। ਉਨ੍ਹਾਂ ਦੀ ਚੱਲ ਜਾਇਦਾਦ 37 ਲੱਖ ਰੁਪਏ ਦੇ ਕਰੀਬ ਹੈ।
ਰਾਘਵ ਚੱਢਾ ਲਗਜ਼ਰੀ ਲਾਈਫ ਨਹੀਂ ਜਿਊਂਦੇ। ਉਨ੍ਹਾਂ ਕੋਲ ਮਾਰੂਤੀ ਸਵਿਫਟ ਡਿਜ਼ਾਇਰ ਹੈ, ਜਿਸ ਦੀ ਕੀਮਤ ਕਰੀਬ 1.5 ਲੱਖ ਰੁਪਏ ਹੈ। ਸੋਨੇ ਦੇ ਗਹਿਣੇ ਤੇ 37 ਲੱਖ ਰੁਪਏ ਦਾ ਘਰ ਇਹ ਸਾਬਿਤ ਕਰਦਾ ਹੈ ਕਿ ਰਾਘਵ ਸਾਦਾ ਜੀਵਨ ਜਿਊਣਾ ਪਸੰਦ ਕਰਦੇ ਹਨ।



