ਨਈ ਦੁਨੀਆ, ਭੋਪਾਲ : ਵਪਾਰਕ ਪ੍ਰੀਖਿਆ ਮੰਡਲ (ਵਿਆਪਮ) ਵੱਲੋਂ ਕਰਵਾਏ ਗਏ ਪ੍ਰੀ ਮੈਡੀਕਲ ਟੈਸਟ (ਪੀਐੱਮਟੀ)-2013 ‘ਚ ਫ਼ਰਜ਼ੀਵਾੜਾ ਕਰਨ ਦੇ ਮਾਮਲੇ ‘ਚ ਕੇਂਦਰੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਚਾਰ ਵਿਚੋਲੇ ਹਾਰਦਿਕ ਪਟੇਲ, ਰਾਕੇਸ਼ ਕੁਮਾਰ, ਸ਼੍ਰਵਣ ਸੋਨਾਰ, ਧਨੰਜੈ ਸਿੰਘ ਅਤੇ ਇਕ ਸਾਲਵਰ ਮੁਕੇਸ਼ ਮੌਰਿਆ ਨੂੱ ਦੋਸ਼ੀ ਕਰਾਰ ਦਿੰਦੇ ਹੋਏ ਸੱਤ-ਸੱਤ ਸਾਲ ਦੀ ਸਜ਼ਾ ਅਤੇ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਸ ਫ਼ੈਸਲਾ ਵਿਸ਼ੇਸ਼ ਜੱਜ ਨੀਤੀ ਰਾਜ ਸਿੰਘ ਸਿਸੋਦੀਆ ਨੇ ਵੀਰਵਾਰ ਨੂੰ ਸੁਣਾਇਆ। ਸੀਬੀਆਈ ਦੇ ਸਰਕਾਰੀ ਵਕੀਲ ਸਤੀਸ਼ ਦਿਨਕਰ ਨੇ ਦੱਸਿਆ ਕਿ ਮਾਮਲੇ ‘ਚ ਉਮੀਦਵਾਰ ਬੱਚਾ ਗੁਨਾਹਗਾਰ ਸੀ। ਇਸ ਲਈ ਉਸ ਦੇ ਵਿਰੁੱਧ ਬਾਲ ਅਦਾਲਤ ‘ਚ ਕਾਰਵਾਈ ਕੀਤੀ ਗਈ ਅਤੇ ਉਸ ਦੇ ਪਿਤਾ ਨੂੰ 307 (ਸਰਕਾਰੀ ਗਵਾਹ) ਤਹਿਤ ਮਾਫ਼ੀ ਦਿੱਤੀ ਗਈ।
ਦੱਸ ਦੇਈਏ ਕਿ ਇਨ੍ਹਾਂ ਸਾਰਿਆਂ ‘ਤੇ ਦੋਸ਼ ਸੀ ਕਿ ਮੱਧ ਪ੍ਰਦੇਸ਼ ਵਪਾਰਕ ਪ੍ਰੀਖਿਆ ਮੰਡਲ ਵੱਲੋਂ ਕਰਵਾਈ ਗਈ ਮੱਧ ਪ੍ਰਦੇਸ਼ ਪ੍ਰੀ ਮੈਡੀਕਲ ਪ੍ਰੀਖਿਆ (ਪੀਐੱਮਟੀ) ਸਾਲ 20213 ‘ਚ ਉਮੀਦਵਾਰ ਗੁਨਾਹਗਾਰ ਬੱਚੇ ਦੀ ਗੈਰ ਉਚਿਤ ਚੋਣ ਲਈ ਧੋਖਾਧੜੀ ਕਰਦੇ ਹੋਏ ਫ਼ਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲਿਆ ਗਿਆ।
ਗੁਨਾਹਕਾਰ ਬੱਚੇ ਦੇ ਸਥਾਨ ‘ਤੇ ਸਾਲਵਰ ਮੁਕੇਸ਼ ਮੌਰਿਆ ਨੂੰ ਉਕਤ ਪ੍ਰੀਖਿਆ ‘ਚ ਬਿਠਾ ਕੇ ਪ੍ਰੀਖਿਆ ਦਿਵਾਈ ਗਈ, ਜਿਸ ਤੋਂ ਬਾਅਦ ਉਮੀਦਵਾਰ ਪ੍ਰੀਖਿਆ ਪਾਸ ਕਰ ਕੇ ਚਿਰਾਊ ਮੈਡੀਕਲ ਕਾਲਜ ਭੋਪਾਲ ‘ਚ ਦਾਖਲ ਹੋਇਆ ਸੀ। ਜਿਸ ਦੇ ਦਾਖਲੇ ਸਬੰਧੀ ਸਹਾਇਕ ਪੁਲਿਸ ਇੰਸਪੈਕਟਰ ਨੂੰ ਗੁੰਮਨਾਮ ਸ਼ਿਕਾਇਤ ਪ੍ਰਾਪਤ ਹੋਈ ਸੀ। ਜਾਂਚ ‘ਚ ਹੋਰ ਵੀ ਦੋਸ਼ੀ ਸਾਹਮਣੇ ਆਏ ਜਿਨ੍ਹਾਂ ‘ਤੇ ਅਦਾਲਤ ‘ਚ ਦੋਸ਼ ਸਿੱਧ ਹੋ ਗਏ।



